ਨਗਰ ਨਿਗਮ ਬਟਾਲਾ ਵਲੋਂ ਮੇਰਾ ਸ਼ਹਿਰ ਮੇਰਾ ਮਾਣ ਤਹਿਤ ਸਪੈਸ਼ਲ ਸਫਾਈ ਅਭਿਆਨ ਚਲਾਇਆ ਇਤਿਹਾਸਕ ਤੇ ਧਾਰਮਿਕ ਸ਼ਹਿਰ ਨੂੰ ਸਾਫ਼ ਸੁਥਰਾ ਤੇ ਸੁੰਦਰ ਰੱਖਣ ਲਈ ਸ਼ਹਿਰ ਵਾਸੀ ਸਹਿਯੋਗ ਕਰਨ- Dr.shayari Bhandari ਕਮਿਸ਼ਨਰ ਕਾਰਪੋਰੇਸ਼ਨ ਬਟਾਲਾ

ਗੁਰਦਾਸਪੁਰ ਪੰਜਾਬ ਮਾਝਾ

ਬਟਾਲਾ, 24 ਮਾਰਚ () ਕਮਿਸ਼ਨਰ ਨਗਰ ਨਿਗਮ ਬਟਾਲਾ, Dr.Shayari Bhandari ਦੀ ਅਗਵਾਈ ਹੇਠ, ਨਗਰ ਨਿਗਮ ਬਟਾਲਾ ਵਲੋਂ ਆਜ਼ਾਦੀ ਕਾ ਅੰਮਿ੍ਤ ਮਹਾਂਉਤਸ਼ਵ ਤਹਿਤ, ਮੇਰਾ ਸ਼ਹਿਰ ਮੇਰਾ ਮਾਣ-ਤਹਿਤ ਸਪੈਸ਼ਲ ਸਫਾਈ ਅਭਿਆਨ ਵਾਰਡ ਨੰਬਰ 33 ਬਟਾਲਾ ਵਿੱਚ ਚਲਾਇਆ ਗਿਆ। ਇਸ ਮੌਕੇ ਸ਼ਿਵ ਕੁਮਾਰ ਸੁਪਰਡੈਂਟ ਕਮਿਸ਼ਨਰ -ਕਮ-ਸੈਕਟਰੀ ਕਾਰਪੋਰੇਸ਼ਨ, ਐਸਡੀਓ ਪਰਮਜੋਤ ਸਿੰਘ,ਜੀਈ ਰੋਹਿਤ ਉੱਪਲ,ਯਸ਼ਪਾਲ ਚੌਹਾਨ ਸੀਨੀਅਰ ਆਗੂ ਆਪ ਪਾਰਟੀ,ਵਾਰਡ ਨੰਬਰ 33 ਦੇ ਇੰਚਾਰਜ ਐਡਵੋਕੇਟ ਭਾਰਤ ਅਗਰਵਾਲ, ਚੀਫ ਸੈਨੇਟਰੀ ਇੰਸਪੈਕਟਰ ਵਿਕਰਮ ਸਿੰਘ ਤੇ ਅਜੇ ਕੁਮਾਰ, ਸੈਨੇਟਰੀ ਇੰਸਪੈਕਟਰ ਦਿਲਬਾਗ ਸਿੰਘ ਤੇ ਵਿਕਾਸ ਆਦਿ ਮੌਜੂਦ ਸਨ।
ਇਸ ਮੌਕੇ ਗੱਲ ਕਰਦਿਆਂ ਕਮਿਸ਼ਨਰ ਕਾਰਪੋਰੇਸ਼ਨ Dr.Shayari Bhandari ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ ਹਿਮਾਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੇਰਾ ਸ਼ਹਿਰ ਮੇਰਾ ਮਾਣ ਤਹਿਤ ਸ਼ਹਿਰ ਦੀ ਇੱਕ ਵਾਰਡ ਵਿੱਚ ਸਪੈਸ਼ਲ ਸਫਾਈ ਅਭਿਆਨ ਚਲਾਇਆ ਜਾਂਦਾ ਹੈ। ਅੱਜ ਵਾਰਡ ਨੰਬਰ 33, ਧਰਮਪੁਰਾ ਕਾਲੋਨੀ ਵਿੱਚ ਚਲਾਏ ਗਏ ਸਪੈਸ਼ਲ ਸਫਾਈ ਅਭਿਆਨ ਵਿੱਚ 40 ਸਫਾਈ ਸੇਵਕਾਂ, ਸਟਰੀਟ ਲਾਈਟਸ ਮੈਨਟੇਨਸ ਟੀਮ, ਪੇਚ ਵਰਕ ਦੀ ਇੰਜੀਨਰਿੰਗ ਬਰਾਂਚ, ਪ੍ਰਾਪਰਟੀ ਟੈਕਸ ਟੀਮ ਅਤੇ ਪੈਨਸ਼ਨ ਕਾਰਡ ਟੀਮ ਆਦਿ ਵਲੋਂ ਮੌਕੇ ਤੇ ਵਾਰਡ ਨਾਲ ਸਬੰਧਤ ਕੰਮ ਕੀਤੇ ਗਏ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਗਈਆਂ।
ਕਮਿਸ਼ਨਰ ਕਾਰਪੋਰੇਸ਼ਨ ਬਟਾਲਾ ਨੇ ਅੱਗੇ ਕਿਹਾ ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਰੋਜਾਨਾ ਸਾਫ ਸਫਾਈ ਕੀਤੀ ਜਾਂਦੀ ਹੈ ਅਤੇ ਇਥੋਂ ਤੱਕ ਕਿ ਸ਼ਹਿਰ ਅੰਦਰ ਰਾਤ ਵੇਲੇ ਵੀ ਸਾਫ ਸਫਾਈ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਤਹਿਤ ਹਰ ਸ਼ੁੱਕਰਵਾਰ ਮੇਰਾ ਸ਼ਹਿਰ ਮੇਰਾ ਮਾਣ ਤਹਿਤ ਸਪੈਸ਼ਲ ਸਫਾਈ ਅਭਿਆਨ ਚਲਾਇਆ ਜਾਂਦਾ ਹੈ ਤਾਂ ਜੋ ਕਿਸੇ ਇੱਕ ਵਾਰਡ ਵਿੱਚ ਸਾਫ ਸਫਾਈ ਤੋਂ ਇਲਾਵਾ ਦੂਜੇ ਲੋੜੀਂਦੇ ਕੰਮ ਵੀ ਕੀਤੇ ਜਾ ਸਕਣ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਧਾਰਮਿਕ ਤੇ ਇਤਿਹਾਸਕ ਸ਼ਹਿਰ ਬਟਾਲਾ ਨੂੰ ਸਾਫ਼ ਸੁਥਰਾ ਤੇ ਸੁੰਦਰ ਰੱਖਣ ਲਈ ਸਹਿਯੋਗ ਦੀ ਅਪੀਲ ਕੀਤੀ।
ਇਸ ਮੌਕੇ ਗੱਲ ਕਰਦਿਆਂ ਵਾਰਡ ਨੰਬਰ 33 ਦੇ ਇੰਚਾਰਜ ਐਡਵੋਕੇਟ ਭਾਰਤ ਅਗਰਵਾਲ ਤੇ ਆਪ ਪਾਰਟੀ ਦੇ ਸੀਨੀਅਰ ਆਗੂ ਯਸ਼ਪਾਲ ਚੌਹਾਨ ਨੇ ਕਿਹਾ ਕਿ ਹਲਕਾ ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਕਮਿਸ਼ਨਰ ਕਾਰਪੋਰੇਸ਼ਨ ਬਟਾਲਾ Dr. Shayari Bhandari ਵਲੋਂ ਇਤਿਹਾਸਕ ਤੇ ਧਾਰਮਿਕ ਸ਼ਹਿਰ ਨੂੰ ਸਾਫ ਸੁਥਰਾ ਤੇ ਸੁੰਦਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ

Leave a Reply

Your email address will not be published. Required fields are marked *