ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲ-:
ਪੰਜਾਬੀ ਸੰਗੀਤ ਇੰਡਸਟਰੀ ਹਮੇਸ਼ਾ ਸਾਫ ਸੁਥਰੀ ਗਾਇਕੀ ਨਾਲ ਚਰਚਾ ਵਿੱਚ ਰਹਿਣ ਅਤੇ ਸਾਈਆਂ ਟਰੈਕ ਨਾਲ ਪ੍ਰਸਿੱਧੀ ਖੱਟਣ ਵਾਲੇ ਗਾਇਕ ਰਾਜਿੰਦਰ ਸਰਗਮ ਨੇ ਸੂਫ਼ੀ ਗਾਇਕੀ ਨਾਲ ਦਰਬਾਰ ਬਾਬਾ ਪੰਜ ਪੀਰ ਵਿਖੇ ਸਰੋਤਿਆਂ ਨੂੰ ਨਿਹਾਲ ਕੀਤਾ।ਇਸ ਸਬੰਧੀ ਮਨੋਹਰ ਧਾਰੀਵਾਲ ਨੂੰ ਜਾਣਕਾਰੀ ਦਿੰਦਿਆਂ ਹੋਇਆ ਦਰਬਾਰ ਬਾਬਾ ਪੰਜ ਪੀਰ ਬੱਬੇਹਾਲੀ ਦੇ ਮੁੱਖ ਸੇਵਾਦਾਰ ਬਾਬਾ ਕਸ਼ਮੀਰਾ ਸ਼ਾਹ ਨੇ ਦੱਸਿਆ ਕਿ ਪਿਛਲੇ ਦਿਨੀਂ ਕਰਵਾਈ ਗਈ ਸੂਫ਼ੀ ਸੰਗੀਤ ਮਹਿਫ਼ਿਲ ਵਿੱਚ ਗਾਇਕ ਰਾਜਿੰਦਰ ਸਰਗਮ ਸੰਗਤਾਂ ਦੇ ਰੂਬਰੂ ਹੋਏ ਅਤੇ ਆਪਣੇ ਸੂਫ਼ੀ ਗਾਇਕੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਇਸ ਉਪਰੰਤ ਬਾਬਾ ਕਸ਼ਮੀਰਾ ਸ਼ਾਹ ਜੀ ਵੱਲੋ ਗਾਇਕ ਰਾਜਿੰਦਰ ਸਰਗਮ, ਡੀ ਪੀ ਸੀ ਚੈਨਲ ਦੇ ਐਮ ਡੀ ਸ਼੍ਰੀ ਧਰਮ ਪਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।