12 ਮਈ (Damanpreet singh)
ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਅਤੇ ਪੀਏਸੀ ਦੇ ਮੈਂਬਰ ਤਰਲੋਕ ਸਿੰਘ ਡੁੱਗਰੀ ਦੀ ਮੌਤ ਤੇ ਦਲ ਦੇ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਸਵਰਗੀ ਤਰਲੋਕ ਸਿੰਘ ਡੁੱਗਰੀ ਦੇ ਸਪੁੱਤਰ ਗੁਰਮੇਜ ਸਿੰਘ ਡੁੱਗਰੀ ਅਤੇ ਪਰਿਵਾਰਕ ਮੈਂਬਰਾਂ ਨਾਲ ਅਫਸੋਸ ਕਰਨ ਦੌਰਾਨ ਸਰਦਾਰ ਬੱਬੇਹਾਲੀ ਨੇ ਕਿਹਾ ਤਰਲੋਕ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਨੇਤਾ ਸਨ ਅਤੇ ਦਲ ਦੇ ਹਰ ਸੰਘਰਸ਼ ਵਿੱਚ ਉਹ ਮੂਹਰੇ ਹੋ ਕੇ ਅਨਿਆਂ ਨਾਲ ਜੂਝਦੇ ਰਹੇ । ਪਾਰਟੀ ਨੂੰ ਉਨ੍ਹਾਂ ਦੀ ਕਮੀ ਸਦਾ ਮਹਿਸੂਸ ਹੁੰਦੀ ਰਹੇਗੀ । ਇਸ ਮੌਕੇ ਉਨ੍ਹਾਂ ਨਾਲ ਕੁਲਵਿੰਦਰ ਸਿੰਘ ਚਿੱਟੀ ਸਰਕਲ ਪ੍ਰਧਾਨ, ਗੁਰਦੀਪ ਸਿੰਘ ਨੰਗਲ ਡਾਲਾ , ਦਲਬੀਰ ਸਿੰਘ ਭਟੋਆ ਸਰਕਲ ਪ੍ਰਧਾਨ, ਜਸਵਿੰਦਰ ਸਿੰਘ ਬਹਿਰਾਮਪੁਰ ਸਰਕਲ ਪ੍ਰਧਾਨ, ਠਾਕੁਰ ਪ੍ਰਵੀਨ, ਗੁਰਨਾਮ ਸਿੰਘ ਪ੍ਰਚਾਰਕ, ਬਲਦੇਵ ਸਿੰਘ ਤਾਜਪੁਰ, ਬਲਦੇਵ ਸਿੰਘ ਜੀਵਨਚੱਕ, ਦਲਬੀਰ ਸਿੰਘ ਸੁਲਤਾਨੀ ਵੀ ਮੌਜੂਦ ਸਨ ।ਕੈਪਸ਼ਨ- ਸਵਰਗੀ ਤਰਲੋਕ ਸਿੰਘ ਡੁੱਗਰੀ ਦੇ ਪਰਿਵਾਰਕ ਮੈਂਬਰਾਂ ਨਾਲ ਅਫਸੋਸ ਪ੍ਰਗਟ ਕਰਦੇ ਗੁਰਬਚਨ ਸਿੰਘ ਬੱਬੇਹਾਲੀ ।