

ਦੀਨਾਨਗਰ 23 ਜੁਲਾਈ
ਪਿਛਲੇ ਦਿਨੀਂ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਇਲਾਕੇ ਅੰਦਰ ਪਾਣੀ ਦਾ ਵਹਾਅ ਕਾਫੀ ਵੱਧਣ ਕਾਰਨ ਪਿੰਡ ਠਾਕੁਰਪੁਰ ਨੇੜੇ ਧੁੱਸੀ ਬੰਨ੍ਹ ਸੜਕ ਵਿੱਚ ਵੱਡਾ ਪਾੜ ਪੈ ਗਿਆ ਸੀ, ਜਿਸ ਕਾਰਨ ਨੇੜੇ ਲੱਗਦੇ ਪਿੰਡਾਂ ਦੇ ਲੋਕਾਂ ਵਿੱਚ ਕਾਫ਼ੀ ਡਰ ਦਾ ਮਾਹੌਲ ਬਣਿਆ ਹੋਇਆ ਸੀ । ਹਲਕਾ ਇੰਚਾਰਜ ਸ਼ਮਸੇਰ ਅਤੇ ਐਸ ਡੀਐਮ ਦੀਨਾਨਗਰ ਅਰਵਿੰਦ ਕੁਮਾਰ ਜੀ ਦੇ ਯਤਨਾਂ ਸਦਕਾ ਅੱਜ ਪਾਈਪਾਂ ਪਾਂ ਕੇ ਇਸ ਦਰਾੜ ਨੂੰ ਭਰ ਲਿਆ ਗਿਆ। ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਦਵਾਉਂਦੀਆਂ ਹਲਕਾ ਇੰਚਾਰਜ ਸ਼ਮਸੇਰ ਸਿੰਘ ਨੇ ਕਿਹਾ ਕਿ ਇਹ ਇਕ ਕੁਦਰਤੀ ਆਫ਼ਤ ਸੀ ਜਿਸ ਨਾਲ ਸੂਬੇ ਭਰ ਵਿੱਚ ਵੱਡੀ ਮਾਤਰਾ ਵਿੱਚ ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਇਸ ਦੁੱਖ ਦੀ ਘੜੀ ਵਿੱਚ ਆਪ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਅਤੇ ਲੋਕਾਂ ਨੂੰ ਰਾਹਤ ਦਿਵਾਉਣ ਲਈ ਅਨੇਕ ਯਤਨ ਕੀਤੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਵੀਰਾਂ ਦੇ ਨਾਲ ਖੜੀ ਹੈ ਅਤੇ ਜੌ ਵੀ ਨੁਕਸਾਨ ਹੋਇਆ ਹੈ ਉਸ ਦਾ ਬਣਦਾ ਹੱਕ ਦੇਵੇਗੀ । ਇਸ ਮੌਕੇ ਨਾਇਬ ਤਹਿਸੀਲਦਾਰ ਦੀਨਾਨਗਰ ਤਰਸੇਮ ਲਾਲ,ਡਰੇਨ ਵਿਭਾਗ ਦੇ ਐਸਡੀਉ ਰਾਜ ਕੁਮਾਰ ਸਮੇਤ ਹੋਰ ਕਈ ਅਧਿਕਾਰੀਆ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਸਰਤਾਜ ਸਿੰਘ ਚਿੱਟੀ, ਰਣਜੀਤ ਸਿੰਘ , ਰਣਜੀਤ ਸਿੰਘ ਰਾਣਾ ਕਠਿਆਲੀ ,ਸਰਪੰਚ ਸ਼ੇਖਰ, ਜਸਬੀਰ ਕਠਿਆਲੀ , ਸੁਖਜਿੰਦਰ ਸਿੰਘ, ਗੁਰਜੰਟ ਸਿੰਘ, ਸੋਨੂੰ ਪਹਾੜੀਪੁਰ, ਸੁਲੱਖਣ ਸਿੰਘ ਤੂਤ, ਜਤਿੰਦਰ ਸਿੰਘ ਸ਼ਮਸੇਰਪੁਰ ,ਆਦਿ ਹਾਜਿਰ ਸਨ