ਡੇਰਾ ਪ੍ਰੇਮੀ ਕਤਲ ਮਾਮਲੇ ‘ਚ ਵੱਡੀ ਖ਼ਬਰ, ਦਿੱਲੀ ਪੁਲਸ ਨੇ ਕਾਬੂ ਕੀਤੇ 3 ਸ਼ੂਟਰ

ਦੇਸ਼

ਨਵੀਂ ਦਿੱਲੀ (ਭਾਸ਼ਾ)- ਪੰਜਾਬ ਦੇ ਫਰੀਦਕੋਟ ‘ਚ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪ੍ਰਦੀਪ ਸਿੰਘ ਦੇ ਕਤਲ ਦੇ ਦੋਸ਼ੀ ਤਿੰਨ ਸ਼ੂਟਰਾਂ ਨੂੰ ਸ਼ੁੱਕਰਵਾਰ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲੇ ਪੰਜਾਬ ਪੁਲਸ ਇੰਟੈਲੀਜੈਂਟ ਯੂਨਿਟ ਅਤੇ ਦਿੱਲੀ ਪੁਲਸ ਕਾਊਂਟਰ-ਇੰਟੈਲੀਜੈਂਸ ਯੂਨਿਟ ਨੇ ਫਰੀਦਕੋਟ ‘ਚ ਪ੍ਰਦੀਪ ਸਿੰਘ ਦੇ ਕਤਲ ਦੇ ਦੋਸ਼ੀ 6 ਲੋਕਾਂ ਦੀ ਪਛਾਣ ਕੀਤੀ ਸੀ। ਪਛਾਣ ਤੋਂ ਬਾਅਦ ਦਿੱਲੀ ਪੁਲਸ ਨੇ ਉਨ੍ਹਾਂ ਫੜਨ ਲਈ ਛਾਪੇਮਾਰੀ ਕੀਤੀ। ਪੁਲਸ ਟੀਮ ਨੇ ਸ਼ੁੱਕਰਵਾਰ ਤੜਕੇ ਕਰੀਬ 3.30 ਵਜੇ ਪਟਿਆਲਾ ਦੇ ਬਖ਼ੀਵਾਲਾ ਥਾਣਾ ਖੇਤਰ ‘ਚ ਛਾਪੇਮਾਰੀ ਕਰ ਕੇ ਪ੍ਰਦੀਪ ਦੇ ਕਤਲ ‘ਚ ਸ਼ਾਮਲ 6 ‘ਚੋਂ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਫੜੇ ਗਏ ਇਨ੍ਹਾਂ ਲੋਕਾਂ ਦੀ ਪਛਾਣ ਹਰਿਆਣਾ ਦੇ ਵਾਸੀ ਵਜੋਂ ਕੀਤੀ ਹੈ। ਜਿਨ੍ਹਾਂ ‘ਚੋਂ 2 ਰੋਹਤਕ ਅਤੇ ਇਕ ਭਿਵਾਨੀ ਦਾ ਰਹਿਣ ਵਾਲਾ ਹੈ।

ਪੁਲਸ ਨੇ ਆਪਣੇ ਅਧਿਕਾਰਤ ਬਿਆਨ ‘ਚ ਕਿਹਾ,’ਕੁੱਲ 6 ਹਮਲਾਵਰ ਸਨ, ਚਾਰ ਹਰਿਆਣਾ ਮਾਡਿਊਡ ਤੋਂ ਅਤੇ 2 ਪੰਜਾਬ ਮਾਡਿਊਲ ਤੋਂ ਹਨ।” ਇਸ ‘ਚ ਅੱਗੇ ਕਿਹਾ ਗਿਆ ਹੈ ਕਿ ਇਨ੍ਹਾਂ ਵੱਖ-ਵੱਖ ਮਾਡਿਊਲ ਨੂੰ ਕੈਨੇਡਾ ਸਥਿਤ ਗੋਲਡੀ ਬਰਾਰ ਵਲੋਂ ਆਜ਼ਾਦ ਰੂਪ ਨਾਲ ਕੰਟਰੋਲ ਕੀਤਾ ਜਾ ਰਿਹਾ ਸੀ, ਜੋ ਭਗੌੜੇ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਜੇਲ੍ਹ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਹਿਯੋਗੀ ਹੈ। ਟੀਮ ਫਰਾਰ ਦੋਸ਼ੀਆਂ ਨੂੰ ਫੜਨ ਲਈ ਕੋਸ਼ਿਸ਼ ਕਰ ਰਹੀ ਹੈ। ਪੁਲਸ ਅਨੁਸਾਰ ਦੋਸ਼ੀਆਂ ਨੇ ਪ੍ਰਦੀਪ ਸਿੰਘ ਨੂੰ ਕਰੀਬ 60 ਗੋਲੀਆਂ ਮਾਰੀਆਂ ਸਨ। ਦੱਸਣਯੋਗ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਅਨੁਸਾਰ, ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪ੍ਰਦੀਪ ਸਿੰਘ ਜੋ ਬਰਗਾੜੀ ਬੇਅਦਬੀ ਕਾਂਡ ਦਾ ਵੀ ਦੋਸ਼ੀ ਹੈ ਦੀ ਵੀਰਵਾਰ ਸਵੇਰੇ ਪੰਜਾਬ ਦੇ ਫਰੀਦਕੋਟ ‘ਚ ਅਣਪਛਾਤੇ ਹਮਲਾਵਰਾਂ ਨੇ ਦੁਕਾਨ ‘ਤੇ ਜਾਂਦੇ ਸਮੇਂ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

2 thoughts on “ਡੇਰਾ ਪ੍ਰੇਮੀ ਕਤਲ ਮਾਮਲੇ ‘ਚ ਵੱਡੀ ਖ਼ਬਰ, ਦਿੱਲੀ ਪੁਲਸ ਨੇ ਕਾਬੂ ਕੀਤੇ 3 ਸ਼ੂਟਰ

  1. Hi there! I realize this is sort of off-topic but I had to ask.
    Does building a well-established website like yours require a lot
    of work? I am completely new to writing a blog however
    I do write in my diary every day. I’d like to start a blog so I can easily share my experience and thoughts online.
    Please let me know if you have any recommendations or
    tips for new aspiring blog owners. Appreciate it!

Leave a Reply

Your email address will not be published. Required fields are marked *