ਪੰਜਾਬ ਪੁਲਿਸ ਦੀ ਸੂਬੇ ਭਰ ਚ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਛੇੜੀ ਗਈ ਹੈ ਅਤੇ ਇਸ ਪੁਲਿਸ ਕਾਰਵਾਈ ਤਹਿਤ ਪੁਲਿਸ ਜਿਲਾ ਗੁਰਦਾਸਪੁਰ ਵਲੋ 3 ਨਸ਼ਾ ਤਸਕਰਾਂ ਦੀ ਪ੍ਰਾਪਟੀ ਸੀਲ ਕੀਤੀ ਗਈ ਹੈ ਅਤੇ ਉਸਦੇ ਨਾਲ ਹੀ ਹੋਰਨਾਂ ਨਸ਼ਾ ਤਸਕਰਾਂ ਖਿਲਾਫ ਵੀ ਇਹੀ ਕਾਰਵਾਈ ਦੀ ਕਾਨੂੰਨੀ ਪ੍ਰਕ੍ਰਿਆ ਜਾਰੀ ਹੈ
ਗੁਰਦਾਸਪੁਰ ਪੁਲਿਸ ਐਸਐਸਪੀ ਗੁਰਦਾਸਪੁਰ ਹਰੀਸ਼ ਦਮਾਯਾ ਵਲੋਂ ਅੱਜ ਪ੍ਰੈਸ ਕਾੰਫ਼੍ਰੇੰਸ ਕਰ ਦੱਸਿਆ ਗਿਆ ਕਿ ਉਹਨਾਂ ਦੀ ਪੁਲਿਸ ਵਲੋਂ ਤਿੰਨ ਨਸ਼ਾ ਤਸਕਰਾਂ ਦੇ ਖਿਲਾਫ ਇਕ ਵੱਖ ਤਰ੍ਹਾਂ ਦੀ ਕਾਰਵਾਈ ਕਰਦੇ ਹੋਏ ਉਹਨਾਂ ਦੀ 52 ਲੱਖ 18 ਹਜ਼ਾਰ 204 ਰੁਪਏ ਦੀ ਪ੍ਰਾਪਰਟੀ ਅੱਟੇਚ ਕੀਤੀ ਹੈ ਉਥੇ ਹੀ ਐਸਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਐਸੀ ਸਖਤ ਕਾਰਵਾਈ ਗੁਰਦਾਸਪੁਰ ਚ ਪਹਿਲੀ ਵਾਰ ਕੀਤੀ ਜਾ ਰਹੀ ਹੈ ਅਤੇ ਇਸ ਦਾ ਮਕਸਦ ਹੈ ਕਿ ਨਸ਼ੇ ਤਸਕਰੀ ਤੇ ਠੱਲ ਪਾਈ ਜਾਵੇ ਅਤੇ ਪੁਲਿਸ ਅਧਕਾਰੀਆਂ ਨੇ ਦੱਸਿਆ ਕਿ ਇਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ 13 ਹੋਰ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਅੱਟੇਚ ਦੀ ਕੀਤੀ ਜਾ ਰਹੀ ਹੈ |