ਪੰਜਾਬ ਅੰਦਰ ਸਿੱਖਿਆ ਕ੍ਰਾਂਤੀ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਇਕ ਮੁੱਖ ਵਾਆਦਾ ਸੀ, ਜੋ ਅੱਜ ਪੂਰਾ ਹੋਣ ਜਾ ਰਿਹਾ ਹੈ। ਪੰਜਾਬ ਸਿੱਖਿਆ ਕ੍ਰਾਂਤੀ ਦੇ ਇਕ ਨਵੇਂ ਦੌਰ ਵਿੱਚ ਕਦਮ ਰੱਖਣ ਜਾ ਰਿਹਾ ਹੈ ਅਤੇ ਸਕੂਲ ਆਫ ਐਮੀਨੈਂਸ ਤੋਂ ਸ਼ੁਰੂ ਹੋਣ ਜਾ ਰਹੀ ਇਸ ਕ੍ਰਾਂਤੀ ਦੇ ਸਦਕਾ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਚੋਂ ਮੋਹਰੀ ਸੂਬਾ ਬਣੇਗਾ।ਇਹ ਗੱਲਾਂ ਆਮ ਆਦਮੀ ਪਾਰਟੀ ਗੁਰਦਾਸਪੁਰ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਤੇ ਦੀਨਾਨਗਰ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਅਮ੍ਰਿਤਸਰ ਵਿਖੇ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਮੌਕੇ ਕਰਵਾਈ ਜਾ ਰਹੀ ਵਿਸ਼ਾਲ ਰੈਲੀ ਚ ਬੱਸਾਂ ਅਤੇ ਕਾਰਾਂ ਦੇ ਭਾਰੀ ਕਾਫਲੇ ਸਣੇ ਭਾਗ ਲੈਣ ਲਈ ਰਵਾਨਾ ਹੋਣ ਤੋਂ ਪਹਿਲਾਂ ਦੀਨਾਨਗਰ ਵਿਖੇ ਕਹੀਆਂ। ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਕੂਲਜ਼ ਆਫ ਐਮੀਨੈਂਸ ਦਾ ਉਦੇਸ਼ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਬਿਹਤਰ ਅਤੇ ਸ਼ਾਨਦਾਰ ਸਿੱਖਿਆ ਨੂੰ ਮੁੜ ਵਿਕਸਤ ਕਰਨਾ ਹੈ। ਇਹ ਸਕੂਲ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਜਿੰਮੇਵਾਰ ਨਾਗਰਿਕ ਬਨਾਉਣ ਲਈ ਸਰਵਪੱਖੀ ਸ਼ਖ਼ਸੀਅਤ ਸਿਰਜਣ ਦਾ ਵਿਜਨ ਪੇਸ਼ ਕਰਨਗੇ, ਜੋ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਲਾ ਦੀ ਉਦਮਤਾ ਦਾ ਕੇਂਦਰ ਹੋਣਗੇ। ਟੈਕਨਾਲੋਜੀ ਅਧਾਰਿਤ ਅਧਿਆਪਨ ਸਿਖਲਾਈ ਪ੍ਰਕਿਰਿਆ ਤੇ ਅਧਾਰਿਤ ਇਹ ਸਕੂਲ ਅਧੁਨਿਕ ਲੈਬਾਂ ਤੇ ਲਾਇਬ੍ਰੇਰੀਆਂ ਨਾਲ ਲੈਸ ਹੋਣਗੇ, ਜਿੱਥੇ ਵਿੱਦਿਆ ਦੇ ਸਾਰੇ ਸਟਰੀਮਾਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰਖਿਆਵਾਂ ਲਈ ਪੇਸ਼ੇਵਰ ਕੋਚਿੰਗ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਤੇ ਰਿਟਾ. ਪ੍ਰਿੰਸੀਪਲ ਸੁਖਦੇਵ ਰਾਜ, ਬਲਾਕ ਪ੍ਰਧਾਨ ਮਨਮੋਹਨ ਸਿੰਘ, ਪ੍ਰਦੀਪ ਠਾਕੁਰ, ਬੀਸੀ ਸੈਲੱ ਦੇ ਜਿਲ੍ਹਾ ਪ੍ਰਧਾਨ ਦਰਮੇਸ਼ ਕੁਮਾਰ, ਪੰਕਜ ਬਹਿਰਾਮਪੁਰ, ਗੋਲਡੀ ਧਕਾਲਾ, ਜਸਬੀਰ ਕਠਿਆਲੀ, ਮੋਨੂੰ ਝਬਕਰਾ, ਸੋਨੂੰ ਪਹਾੜੀਪੁਰ, ਰਣਜੀਤ ਸਿੰਘ, ਗੁਰਨਾਮ ਸਿੰਘ ਕੰਗ, ਅਨੂ ਸ਼ਰਮਾ, ਰਾਜ ਕੁਮਾਰ ਆਵਾਂਖਾ, ਨਿਸ਼ਾਨ ਸਿੰਘ ਗੂੰਝੀਆਂ ਬਲਬੀਰ ਸਿੰਘ ਗੂੰਝੀਆਂ ਗੁਰਨਾਮ ਸਿੰਘ ਪੁਰਾਣਾ ਸ਼ਾਲਾ, ਜਰਨੈਲ ਸਿੰਘ ਡੁੱਗਰੀ, ਰੋਜੀ ਠਾਕੁਰ, ਦੀਪਕ ਚੇਚੀਆਂ, ਕਰਨੈਲ ਸਿੰਘ ਦੋਦਵਾਂ, ਮਨਦੀਪ ਸਿੰਘ ਸਮਸ਼ੇਰਪੁਰ ਅਤੇ ਅਕਾਸ਼ ਡੀਡਾ ਦੇ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਹਾਜਰ ਸਨ।ਤਸਵੀਰ–ਪਾਰਟੀ ਵਰਕਰਾਂ ਸਮੇਤ ਅਮ੍ਰਿਤਸਰ ਰੈਲੀ ਲਈ ਰਵਾਨਾ ਹੋਣ ਸਮੇਂ ਦੀਨਾਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ।
