ਕਾਹਨੂੰਵਾਨ ਚ ਪੋਸ਼ਣ ਮਾਹ ਭਾਰੀ ਉਤਸਾਹ ਨਾਲ ਮਨਾਇਆ ਗਿਆ |

ਗੁਰਦਾਸਪੁਰ ਪੰਜਾਬ ਮਾਝਾ


ਕਾਹਨੂੰਵਾਨ,30ਸਤੰਬਰ (DamanPreet Singh)– ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਡਾਇਰੈਕਟਰ ਮਾਧਵੀ ਕਟਾਰੀਆ ਦੇ ਦਿਸ਼ਾ ਨਿਰਦੇਸ਼ ਅਨੂਸਾਰ ਅਤੇ ਜਿਲਾ ਪ੍ਰੋਗਰਾਮ ਅਫਸਰ ਸੁਮਨਦੀਪ ਕੌਰ ਦੇ ਹੁਕਮਾਂ ਅਨੁਸਾਰ ਅੱਜ ਬਲਾਕ ਪੱਧਰ ਤੇ ਕਾਹਨੂੰਵਾਨ ਵਿੱਚ ਪੋਸ਼ਣ ਮਾਹ ਦਿਵਸ ਬਾਲ ਵਿਕਾਸ ਅਫਸਰ ਮਧੂ ਰਾਧਾ ਦੀ ਰਹਿਨ ਮਾਈ ਹੇਠ ਭੈਣੀ ਮੀਆਂ ਖਾਂ ਵਿੱਚ ਮਨਾਇਆ ਗਿਆ। ਜਿਸ ਵਿੱਚ ਵੱਖ ਵੱਖ ਬੁਲਾਰਿਆਂ ਵੱਲੋਂ ਪੋਸ਼ਣ ਅਭਿਆਨ ਤੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਗਰਭਵਤੀ ਦੁੱਧ ਪਿਲਾਊ ਔਰਤਾਂ ਨੂੰ ਕੀ ਖਾਣਾ ਚਾਹੀਦਾ ਹੈ ਤੇ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਸ ਮੌਕੇ ਤੇ ਪ੍ਰਦਰਸ਼ਨੀ ਵੀ ਲਗਾਈ ਗਈ ਤੇ ਆਂਗਣਵਾੜੀ ਵਰਕਰਾਂ ਨੂੰ ਜਾਣੂ ਕਰਵਾਇਆ ਗਿਆ ਤੇ ਨਾਲ ਹੀ ਬਾਲ ਵਿਕਾਸ ਅਫਸਰ ਮਧੂ ਰਾਧਾ ਵਲੋਂ ਬੋਲਦੇ ਹੋਏ ਆਖਿਆ ਗਿਆ ਕਿ ਵੱਖ ਵੱਖ ਬੁਲਾਰਿਆਂ ਵੱਲੋਂ ਜੋ ਪੋਸ਼ਣ ਮਾਹ ਤੇ ਗਰਭਵਤੀ ਅਤੇ ਦੁੱਧ ਪਿਲਾਊ ਔਰਤਾਂ ਬਾਰੇ ਚਾਨਣਾ ਪਾਇਆ ਗਿਆ ਉਸ ਨੂੰ ਪਿੰਡਾਂ ਵਿੱਚ ਜਾਗਰੂਕ ਕਰਨਾ ਆਂਗਨਵਾੜੀ ਵਰਕਰਾਂ ਦਾ ਫਰਜ ਬਣਦਾ ਹੈ ਇਸ ਮੌਕੇ ਤੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਜਾਗੋ ਕੱਢੀ ਗਏ ਅਤੇ ਨਾਲ ਹੀ ਪੋਸ਼ਣ ਅਭਿਆਨ ਸਬੰਧੀ ਬੋਲੀਆਂ ਪਾ ਕੇ ਗਿੱਧਾ ਪਾਇਆ ਗਿਆ। ਇਸ ਮੌਕੇ ਤੇ ਜਿਨਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਭਾਗ ਲਿਆ ਉਹਨਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਤੇ ਸਟੇਜ ਦੀ ਜਿੰਮੇਵਾਰੀ ਰਜਿੰਦਰ ਕੌਰ ਨੇ ਬਾਖੂਬੀ ਨਿਭਾਈ ਅਤੇ ਇਸ ਮੌਕੇ ਤੇ 0 ਤੋਂ 6 ਮਹੀਨੇ ਦੇ ਬੱਚਿਆਂ ਦੇ ਭਾਰ ਤੋਲ ਮੁਕਾਬਲੇ ਪਹਿਲੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ । ਅਤੇ ਨਾਲ ਹੀ ਗੋਦ ਭਰਾਈ ਦੀ ਰਸਮ ਵੀ ਕੀਤੀ ਗਈ।ਇਸ ਮੌਕੇ ਤੇ ਸੀ ਡੀ ਪੀ ਉ ਮਧੂ ਰਾਧਾ ਐਸ,ਐਮ ੳ ਲਲਿਤ ਕੁਮਾਰ, ਬਲਾਕ ਕੋਆਰਡੀਨੇਟਰ ਸਰਬਜੀਤ ਸਿੰਘ , ਡਾਕਟਰ ਮੀਨੂ, ਸੀਨੀਅਰ ਸਹਾਇਕ ਪਰੇਮ ਲਤਾ, ਗੁਰਪ੍ਰੀਤ ਸਿੰਘ ਸੁਪਰਵਾਈਜ਼ਰ ਅਨੀਤਾ ਕੁਮਾਰੀ , ਬਲਜੀਤ ਕੌਰ, ਮਨਜੀਤ ਕੌਰ, ਜਸਬੀਰ ਕੌਰ,ਸਿਖਾਂ ਠਾਕੁਰ, ਬਲਵਿੰਦਰ ਸਿੰਘ, ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *