6 ਸਾਲ ਦੀ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਆਖਿਰ ਸ਼ੁਰੂ ਹੋਇਆ ਏ. ਜੀ. ਐੱਮ. ਮਾਲ

ਗੁਰਦਾਸਪੁਰ ਪੰਜਾਬ ਮਾਝਾ

ਗੁਰਦਾਸਪੁਰ ਵਾਸੀਆਂ ਨੂੰ ਮਨੋਰੰਜਨ ਲਈ ਮਿਲਿਆ ਇਕਲੌਤਾ ਸਿਨੇਮਾ, ਦੁਕਾਨਦਾਰਾਂ ਨੇ ਵੀ ਲਿਆ ਸੁੱਖ ਦਾ ਸਾਹ

ਗੁਰਦਾਸਪੁਰ, 30 ਸਤੰਬਰ (DamanPreet Singh)- ਗੁਰਦਾਸਪੁਰ ਸ਼ਹਿਰ ਪਿਛਲੇ ਕਰੀਬ 6 ਸਾਲ ਤੋਂ ਕਾਨੂੰਨੀ ਲੜਾਈ ਵਿਚ ਉਲਝਿਆ ਏ . ਜੀ. ਐੱਮ. ਮਾਲ ਆਖਿਰਕਾਰ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਇਸ ਮਾਲ ਬਣੇ ਸਿਨੇਮਾ ਚੱਲਣ ਲਈ ਸਾਰੇ ਕਾਨੂੰਨੀ ਪੱਖ ਕਲੀਅਰ ਹੋਣ ਦੇ ਬਾਅਦ ਹੁਣ ਗੁਰਦਾਸਪੁਰ ਦੇ ਲੋਕਾਂ ਨੂੰ ਇਕਲੌਤੇ ਸਿਨੇਮੇ ਦੇ ਰੂਪ ਵਿਚ ਮੰਨੋਰੰਜਨ ਦਾ ਸਾਧਨ ਮਿਲ ਗਿਆ ਹੈ।

ਇਹ ਦੱਸਣਯੋਗ ਹੈ ਕਿ ਉਕਤ ਮਾਲ ਅਕਾਲੀ ਦਲ ਨਾਲ ਸਬੰਧਤ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਦਾ ਹੈ, ਜਿਨ੍ਹਾਂ ਨੇ ਪੁਰਾਣਾ ਸਿਨੇਮਾ ਤੋੜ ਕੇ ਤਿੱਬੜੀ ਰੋਡ ‘ਤੇ ਨਵਾਂ ਮਾਲ ਉਸਾਰਿਆ ਸੀ ਪਰ ਪਿਛਲੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਉਕਤ ਮਾਲ ਦੀ

AGM

ਏ. ਜੀ. ਐੱਮ. ਮਾਲ ਦੀ ਫਾਈਲ ਫੋਟੋ ਉਸਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਇਤਰਾਜ ਉਠਾਏਸਨ ਅਤੇ ਨਗਰ ਕੌਂਸਲ ਵੱਲੋਂ ਲਗਾਏ ਇਤਰਾਜਾਂ ਤੋਂ ਬਾਅਦ ਉਕਤ ਮਾਮਲਾ ਪਹਿਲਾਂ ਹੇਠਲੀ ਅਦਾਲਤ ਵਿਚ ਗਿਆ ਸੀ,

ਜਿਸ ਤੋਂ ਬਾਅਦ ਬੱਬੇਹਾਲੀ ਵੱਲੋਂ ਸ਼ੈਸ਼ਨ ਕੋਰਟ ਵਿਚ ਮੁੜ ਅਪੀਲ ਕੀਤੀ ਗਈ ਸੀ ਅਤੇ ਸ਼ੈਸ਼ਨ ਕੋਰਟ ਨੇ ਬੱਬੇਹਾਲੀ ਨੂੰ ਰਾਹਤ ਦਿੱਤੀ ਸੀ

ਐਡੋਵੋਕੇਟ ਅਮਰਜੋਤ ਸਿੰਘ ਨੇ ਦੱਸਿਆ ਕਿ ਸ਼ੈਸ਼ਨ ਕੋਰਟ ਵਿਚ ਰਾਹਤ ਮਿਲਣ ਤੋਂ ਬਾਅਦ ਨਗਰ ਕੌਂਸਲ ਨੇ ਹਾਈਕੋਰਟ ਦਾ ਦਰਵਾਜ਼ਾ ਖਟਕਾਇਆ ਸੀ ਅਤੇ ਹਾਈਕੋਰਟ ਨੇ ਉਸ ਸਮੇਂ ਮੁੜ ਉਕਤ ਮਾਲਅੰਦਰ ਉਕਤ ਸਿਨੇਮਾ ਚਲਾਉਣ ‘ਤੇ ਰੋਕ ਲਗਾ ਦਿੱਤੀ ਸੀ ਪਰ ਨਾਲ ਹੀ ਹੇਠਲੀ ਅਦਾਲਤ ਨੂੰ ਕਿਹਾ ਸੀ ਕਿ ਉਕਤ ਮਾਲ ਸਬੰਧੀ ਸਾਰੇ ਤੱਥਾਂ ਦੀ ਬਾਰੀਕੀ ਨਾਲ ਘੋਖ ਪੜਤਾਲ ਕਰ ਕੇ ਬਣਦੇ ਹੁਕਮ ਜਾਰੀ ਕੀਤੇ ਜਾਣ।

ਉਨ੍ਹਾਂ ਦੱਸਿਆ ਕਿ ਕਰੀਬ 5 ਸਾਲ ਦੀ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਉਨ੍ਹਾਂ ਨੂੰ ਹੇਠਲੀ ਅਦਾਲਤ ਨੇ ਵੀ ਰਾਹਤ ਦਿੱਤੀ ਹੈ । ਅਤੇ ਇਸ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਮਾਨਯੋਗ ਹਾਈਕੋਰਟ ਨੇ ਵੀ ਆਪਣੀ ਰੋਕ ਹਟਾ ਕੇ ਮਾਲ ਤੇ ਸਿਨੇਮਾ ਚਲਾਉਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਅਦਾਲਤ ਵੱਲੋਂ ਮਿਲੀ ਪ੍ਰਵਾਨਗੀ ਤੋਂ ਬਾਅਦ ਮਾਲ ਅੰਦਰ ਲਿਫਟਾਂ ਤੇ ਹੋਰ ਸਾਜੋ ਸਾਮਾਨ ਨੂੰ ਦਰੁਸਤ ਕਰ ਕੇ ਹੁਣ ਸਿਨੇਮਾ ਸ਼ੁਰੂ ਕਰ ਦਿੱਤਾ ਹੈ।ਇਸ ਕਾਰਨ ਹੁਣ ਜਿਥੇ ਆਮ ਲੋਕ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ, ਨਾਲ ਹੀ ਜਿਹੜੇ ਲੋਕਾਂ ਨੇ ਮਾਲ ਦੇ ਅੰਦਰ ਦੁਕਾਨਾਂ ਲਈਆਂ ਸਨ, ਉਨ੍ਹਾਂ ਨੇ ਵੀ ਦੁਕਾਨਾਂ ਸ਼ੁਰੂ ਕਰਨ ਲਈ ਫਿੰਟਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *