ਦੀਨਾਨਗਰ, (DamanPreet Singh)- ਆਮ ਆਦਮੀ ਪਾਰਟੀ ਵੱਲੋਂ ਵਿਧਾਨਸਭਾ ਹਲਕਾ ਦੀਨਾਨਗਰ ਦੇ ਨਵਨਿਯੁਕਤ ਹਲਕਾ ਇੰਚਾਰਜ ਸਮਸ਼ੇਰ ਸਿੰਘ ਅਤੇ ਨਵਨਿਯੁਕਤ ਬਲਾਕ ਪ੍ਰਧਾਨਾਂ ਦੇ ਸਨਮਾਨ ਵਿੱਚ ਇਕ ਸਮਾਗਮ ਆਮ ਆਦਮੀ ਪਾਰਟੀ ਦੇ ਜਿਲ੍ਹਾ ਮੁੱਖ ਦਫਤਰ ਅੱਬਲਖੈਰ ਵਿਖੇ ਕਰਵਾਇਆ ਗਿਆ। ਸਮਾਗਮ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਲੋਕ ਸਭਾ ਹਲਕਾ ਇੰਚਾਰਜ ਤੇ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ ਅਤੇ ਜਿਲ੍ਹਾ ਜਨਰਲ ਸਕੱਤਰ ਭਾਰਤ ਭੂਸ਼ਣ ਸ਼ਰਮਾ ਉਚੇਚੇ ਤੌਰ ਤੇ ਸ਼ਾਮਲ ਹੋਏ।
ਸਮਾਗਮ ਦੌਰਾਨ ਪਾਰਟੀ ਵੱਲੋਂ ਹਾਲ ਹੀ ਵਿੱਚ ਐਲਾਨੇ ਗਏ ਹਲਕਾ ਇੰਚਾਰਜ ਸਮਸ਼ੇਰ ਸਿੰਘ ਅਤੇ ਬਲਾਕ ਪ੍ਰਧਾਨਾਂ ਮਨਮੋਹਨ ਸਿੰਘ ਧਮਰਾਈ, ਬਚਿੱਤਰ ਸਿੰਘ ਮੰਨਾ ਸੰਧੂ, ਬਲਬੀਰ ਸਿੰਘ ਗੂੰਝੀਆਂ, ਦੀਪਕ ਚੇਚੀਆਂ, ਗੁਰਨਾਮ ਸਿੰਘ ਪੁਰਾਣਾ ਸ਼ਾਹਲਾ, ਜਸਬੀਰ ਸਿੰਘ ਕਠਿਆਲੀ, ਕਾਜਲ ਪੱਖੋਵਾਲ, ਕਸ਼ਮੀਰ ਚੰਦ, ਮਨਿੰਦਰ ਸਿੰਘ ਗੋਰਾ ਕੱਤੋਵਾਲ, ਮਸਤਾਨ ਸਿੰਘ, ਨਿਸ਼ਾਨ ਸਿੰਘ ਗੂੰਝੀਆਂ, ਰਣਜੀਤ ਸਿੰਘ ਜੀਵਨਚੱਕ, ਅਰਵਿੰਦਰ ਕੁਮਾਰ, ਸੁਖਦੇਵ ਸਿੰਘ ਪਹਾੜੀਪੁਰ, ਸੁਖਿਜੰਦਰ ਸਿੰਘ ਬੁਗਨਾ ਅਤੇ ਵਿਜੇ ਕੁਮਾਰ ਦੇ ਇਲਾਵਾ ਗੁਰਦਾਸਪੁਰ ਹਲਕੇ ਦੇ ਚਾਰ ਬਲਾਕ ਪ੍ਰਧਾਨਾਂ ਹੇਮ ਰਾਜ ਗਿੱਲ, ਦਲੇਰ ਸਿੰਘ, ਰਕੇਸ਼ ਕੁਮਾਰ ਅਤੇ ਹਿੱਤਪਾਲ ਨੂੰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸਨਮਾਨਿਤ ਕਰਦਿਆਂ ਨਵੀਆਂ ਜਿੰਮੇਵਾਰੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਇਸ ਮੌਕੇ ਤੇ ਸੰਬੇਧਨ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਕਰਦਿਆਂ ਹਲਕਾ ਇੰਚਾਰਜ ਤੇ ਜਿਲ੍ਹਾ ਪ੍ਰਧਾਨ ਸ਼ਹਿਰੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਜਿਸ ਵਿੱਚ ਰਵਾਇਤੀ ਪਾਰਟੀਆਂ ਦੀਆਂ ਪਰਿਵਾਰਵਾਦ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਦੇ ਉਲਟ ਆਮ ਲੋਕਾਂ ਲਈ ਅੱਗੇ ਆਉਣ ਦੇ ਅਥਾਹ ਮੌਕੇ ਹਨ। ਉਹਨਾਂ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਮਿਹਨਤ, ਇਮਾਨਦਾਰੀ ਤੇ ਲਗਨ ਨਾਲ ਪਾਰਟੀ ਦੇ ਹਿੱਤ ਵਿੱਚ ਕੰਮ ਕਰਨ ਅਤੇ ਸਮਾਂ ਆਉਣ ਤੇ ਪਾਰਟੀ ਵਿੱਚ ਉਹਨਾਂ ਨੂੰ ਵੀ ਅੱਗੇ ਵਧਣ ਤੇ ਮੌਕੇ ਜਰੂਰ ਮਿਲਣਗੇ। ਉਹਨਾਂ ਨੇ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਅੰਦਰ ਹੋਰ ਵੀ ਨਿਯੁਕਤੀਆਂ ਕਰਨ ਦੇ ਸੰਕੇਤ ਦਿੱਤੇ ਅਤੇ ਕਿਹਾ ਕਿ ਵਰਕਰ ਅੱਗੇ ਵਧਣ ਲਈ ਪਾਰਟੀ ਪ੍ਰਤੀ ਮਿਹਨਤ ਤੇ ਲਗਨ ਨੂੰ ਹੀ ਅਪਣਾ ਏਜੰਡਾ ਬਨਾਉਣ। ਲੋਕ ਸਭਾ ਹਲਕਾ ਇੰਚਾਰਜ ਰਾਜੀਵ ਸ਼ਰਮਾ ਨੇ ਪਾਰਟੀ ਵਰਕਰਾਂ ਨੂੰ ਪਿੰਡਾਂ ਅੰਦਰ ਸਖਤ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਹੀ ਪਾਰਟੀ ਦੀ ਪੂੰਜੀ ਹਨ ਅਤੇ ਇਹਨਾਂ ਵਰਕਰਾਂ ਦੇ ਸਿਰ ਦੇ ਹੀ ਪਾਰਟੀ ਥੋੜੇ ਹੀ ਸਮੇਂ ਵਿੱਚ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰ ਚੁੱਕੀ ਹੈ। ਉਹਨਾਂ ਨੇ ਪਾਰਟੀ ਦੇ ਨਵਨਿਯੁਕਤ ਅਹੁਦੇਦਾਰਾਂ ਤੇ ਵਰਕਰਾਂ ਨੂੰ ਅਪਣੇ ਅਪਣੇ ਪਿੰਡਾਂ ਅੰਦਰ ਡਟ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਵੱਡੀ ਜਿੱਤ ਲਈ ਉਹ ਪਾਰਟੀ ਦੀਆਂ ਨੀਤੀਆਂ ਅਤੇ ਕੰਮਾਂ ਨੂੰ ਘਰ ਘਰ ਪਹੁੰਚਾਉਣ। ਇਸ ਮੌਕੇ ਤੇ ਬੀਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਦਰਮੇਸ਼ ਕੁਮਾਰ, ਪ੍ਰਦੀਪ ਠਾਕੁਰ, ਗੁਰਨਾਮ ਸਿੰਘ ਸਿੰਘੋਵਾਲ, ਬਲਜੀਤ ਸਿੰਘ ਪੁਰਾਣਾ ਸ਼ਾਲਾ, ਸਰਪੰਚ ਮੀਨੂ, ਕਰਨੈਲ ਸਿੰਘ ਬਾਂਠਾਵਾਲਾ, ਦਲਵਿੰਦਰ ਸਿੰਘ ਕੋਠੇ ਮਜੀਠੀ, ਮੋਨੂੰ ਝਬਕਰਾ, ਸੋਨੂੰ ਸਿੰਘ, ਪਰਮਿੰਦਰ ਸੈਣੀ ਅਤੇ ਗੁੱਜਰ ਭਾਈਚਾਰੇ ਦੇ ਆਗੂ ਬਰਕਤ ਅਲੀ ਦੇ ਇਲਾਵਾ ਵੱਡੀ ਗਿਣਤੀ ਵਿੱਚ ਅਹੁਦੇਦਾਰ ਤੇ ਵਰਕਰ ਹਾਜਰ ਸਨ।
ਤਸਵੀਰ–ਪਾਰਟੀ ਵੱਲੋਂ ਐਲਾਨੇ ਗਏ ਹਲਕਾ ਇੰਚਾਰਜ ਸਮਸ਼ੇਰ ਸਿੰਘ ਤੇ ਬਲਾਕ ਪ੍ਰਧਾਨਾਂ ਨੂੰ ਸਨਮਾਨਿਤ ਕੀਤੇ ਜਾਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜੀਵ ਸ਼ਰਮਾ, ਸ਼ਮਸ਼ੇਰ ਸਿੰਘ ਤੇ ਭਾਰਤ ਭੂਸ਼ਣ ਸ਼ਰਮਾ।