ਦੀਨਾਨਗਰ (DamanPreet Singh)- ਟਰੱਕ ਯੂਨੀਅਨ ਦੀਨਾਨਗਰ ਦੀ ਹੋਈ ਚੋਣ ਦੌਰਾਨ ਗੁਰਨਾਮ ਸਿੰਘ ਸਿੰਗੋਵਾਲ ਨੂੰ ਸਰਵ ਸਹਿਮਤੀ ਨਾਲ ਟਰੱਕ ਯੂਨੀਅਨ ਦੀਨਾਨਗਰ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। ਪ੍ਰਧਾਨ ਚੁਣੇ ਜਾਣ ਮਗਰੋਂ ਪ੍ਰਧਾਨ ਗੁਰਨਾਮ ਸਿੰਘ ਸਿਗੋਵਾਲ ਦੀ ਅਗਵਾਈ ਹੇਠ ਟਰੱਕ ਯੂਨੀਅਨ ਦੇ ਵਫਦ ਨੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਤੇ ਹਲਕਾ ਇੰਚਾਰਜ ਦੀਨਾਨਗਰ ਸਮਸ਼ੇਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਟਰੱਕ ਮਾਲਕਾਂ ਅਤੇ ਡਰਾਇਵਰਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਦੱਸਿਆ। ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਟਰੱਕ ਯੂਨੀਅਨ ਦੇ ਨਵੇਂ ਚੁਣੇ ਗਏ ਪ੍ਰਧਾਨ ਤੇ ਵਫਦ ਦੇ ਨਾਲ ਆਏ ਟਰੱਕ ਅਪ੍ਰੇਟਰਾਂ ਦਾ ਸਨਮਾਨ ਕਰਨ ਮੌਕੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਸਾਰੇ ਵਰਗਾਂ ਦੇ ਹਿੱਤਾਂ ਦਾ ਰਾਖੀ ਕਰਨ ਲਈ ਵਚਨਬੱਧ ਹੈ ਅਤੇ ਕਿਸੇ ਨੂੰ ਵੀ ਕੋਈ ਔਕੜ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਟਰੱਕ ਯੂਨੀਅਨ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਅਪਣੀ ਯੂਨੀਅਨ ਦੇ ਟੱਰਕ ਆਪ੍ਰੇਟਰਾਂ ਦੇ ਨਾਲ ਨਾਲ ਵਪਾਰੀ ਵਰਗ ਦੇ ਹਿੱਤਾ ਦਾ ਵੀ ਖਿਆਲ ਰੱਖਣ ਅਤੇ ਟਰੱਕ ਯੂਨੀਅਨ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ। ਇਸ ਮੌਕੇ ਤੇ ਕੁਲਜੀਤ ਸਿੰਘ ਪੀਤਾ, ਜਰਨੈਲ ਸਿੰਘ ਜੈਲਾ, ਸੁੱਖਾ ਪਹਾੜੋਚੱਕ, ਗੁਰਦੀਪ ਸਿੰਘ, ਪਰਗਟ ਸਿੰਘ, ਕਸ਼ਮੀਰ ਸਿੰਘ, ਮੋਨੂੰ ਅਤਰੀ, ਬਲਜਿੰਦਰ ਸਿੰਘ, ਹਨੀ, ਜਤਿੰਦਰ ਸਿੰਘ, ਹਰਜੀਤ ਸਿੰਘ, ਜੋਰਾਵਰ ਸਿੰਘ, ਅਰਸ਼ਪ੍ਰੀਤ ਸਿੰਘ, ਬਲਬੀਰ ਸਿੰਘ, ਸਰਵਨ ਸਿੰਘ, ਜਰਨੈਲ ਸਿੰਘ, ਹਰਦੀਪ ਸਿੰਘ ਅਤੇ ਸਰਵਨ ਸਿੰਘ ਦੇ ਇਲਾਵਾ ਵੱਡੀ ਗਿਣਤੀ ਵਿੱਚ ਟਰੱਕ ਆਪ੍ਰੇਟਰ ਹਾਜਰ ਸਨ।ਤਸਵੀਰ-ਟਰੱਕ ਯੂਨੀਅਨ ਦੀਨਾਨਗਰ ਦੇ ਨਵੇਂ ਚੁਣੇ ਗਏ ਪ੍ਰਧਾਨ ਗੁਰਨਾਮ ਸਿੰਘ ਸਿੰਗੋਵਾਲ ਤੇ ਹੋਰਨਾਂ ਨੁਮਾਇੰਦਿਆਂ ਨੂੰ ਸਨਮਾਨਿਤ ਕਰਦੇ ਹੋਏ ਹਲਕਾ ਇੰਚਾਰਜ ਸਮਸ਼ੇਰ ਸਿੰਘ।
