ਗੁਰਦਾਸਪੁਰ 14 ਜਨਵਰੀ
ਸਾਈ ਪਰਿਵਾਰ ਵੱਲੋਂ ਚਲਾਈ ਜਾ ਰਹੀ ਹਫਤਾਵਾਰੀ ਸਾਈ ਰਸੋਈ ਨੇ ਆਪਣੇ ਪੰਜ ਸਾਲ ਪੂਰੇ ਕਰ ਲਏ ਹਨ। ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਰ ਅਮਾਮਵਾੜਾ ਚੌਂਕ ਤੋਂ ਚੱਲ ਰਹੀ ਸਾਈ ਰਸੋਈ ਤਹਿਤ ਹਰ ਹਫਤੇ ਸਾਈ ਪਰਿਵਾਰ ਨਾਲ ਜੁੜੇ ਸਾਈ ਭਗਤਾਂ ਵੱਲੋਂ ਲੰਗਰ ਵਰਤਾਇਆ ਜਾਂਦਾ ਹੈ। ਮਾਘੀ ਦੇ ਸ਼ੁਭ ਦਿਹਾੜੇ ਤੇ ਅੱਜ ਖਿਚੜੀ ਅਚਾਰ ਅਤੇ ਗੰਨੇ ਦੇ ਰਸ ਦੀ ਖੀਰ ਦਾ ਲੰਗਰ ਵਰਤਾਇਆ ਗਿਆ। ਲੰਗਰ ਤੋਂ ਪਹਿਲਾਂ ਪੰਜ ਸਾਲ ਪੂਰੇ ਹੋਣ ਤੇ ਸਾਈ ਰਸੋਈ ਦੇ ਮੀਡੀਆ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਪ੍ਰਦੀਪ ਮਹਾਜਨ ਨੇ ਇਸ ਮੌਕੇ ਦੱਸਿਆ ਕਿ ਪੰਜ ਸਾਲ ਪਹਿਲਾਂ ਜਨਵਰੀ 2019 ਵਿੱਚ ਸਾਈ ਰਸੋਈ ਦੀ ਸ਼ੁਰੂਆਤ ਕੀਤੀ ਗਈ ਸੀ। ਇਤਵਾਰ ਨੂੰ ਬਾਜ਼ਾਰ ਵਿੱਚ ਕੱਪੜੇ ,ਬੂਟ ਅਤੇ ਹੋਰ ਵਰਤੋਂ ਵਿੱਚ ਆਉਣ ਵਾਲੇ ਜਮਾਨ ਦੀ ਸੇਲਾਂ ਲੱਗਦੀਆਂ ਹਨ ਜਿਸ ਕਾਰਨ ਆਲੇ ਦੁਆਲੇ ਦੇ ਇਲਾਕਿਆਂ ਦੇ ਲੋਕਾਂ ਦੀ ਭਾਰੀ ਭੀੜ ਬਾਜ਼ਾਰ ਵਿੱਚ ਵੇਖਣ ਨੂੰ ਮਿਲਦੀ ਹੈ । ਇਹਨਾਂ ਲੋਕਾਂ ਦੀ ਸਹੂਲਤ ਲਈ ਹੀ ਲੰਗਰ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਮੀਡੀਆ ਸਹਿਯੋਗੀਆਂ ਦੇ ਸਹਿਯੋਗ ਕਰਨ ਸਾਈ ਰਸੋਈ ਦਾ ਪ੍ਰਚਾਰ ਘਰ ਘਰ ਪਹੁੰਚਿਆ। ਉਹਨਾਂ ਦੱਸਿਆ ਕਿ ਲੋਕਡਾਊਨ ਦੌਰਾਨ ਸਈ ਰਸੋਈ ਬੰਦ ਕਰਨੀ ਪਈ ਪਰ ਸਾਈ ਪਰਿਵਾਰ ਵੱਲੋਂ ਰੋਜਾਨਾ ਲੰਗਰ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਘਰ ਘਰ ਲੰਗਰ ਅਤੇ ਰਾਸ਼ਨ ਪਹੁੰਚਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਜੋ ਲਗਾਤਾ 80 ਦਿਨ ਚਲੀ ਅਤੇ ਲਾਕਡਾਊਨ ਤੋਂ ਬਾਅਦ ਪ੍ਰਸ਼ਾਸਨ ਦੀ ਨੂੰ ਮਨਜ਼ੂਰੀ ਮਿਲਣ ਦੇ ਨਾਲ ਹੀ ਸਾਈ ਰਸੋਈ ਦੀ ਮੁੜ ਤੋਂ ਸ਼ੁਰੂਆਤ ਕਰ ਦਿੱਤੀ ਗਈ। ਸਾਈ ਰਸੋਈ ਦੀ ਸੇਵਾ ਲਗਾਤਾਰ ਜਾਰੀ ਰੱਖਣ ਵਿੱਚ ਮੀਡੀਆ ਸਹਿਯੋਗੀਆਂ ਦਾ ਖਾਸ ਸਹਿਯੋਗ ਰਿਹਾ ਹੈ ਜਿਸ ਕਾਰਨ ਅੱਜ ਪੰਜ ਸਾਲ ਪੂਰੇ ਹੋਣ ਤੇ ਉਹਨਾਂ ਨੂੰ ਸਾਈ ਪਰਿਵਾਰ ਵੱਲੋਂ ਸਨਮਾਨ ਦਿੱਤਾ ਜਾ ਰਿਹਾ ਹੈ।ਇਸ ਮੌਕੇ ਗਗਨ ਮਹਾਜਨ ,ਸੰਦੀਪ ਮਹਾਜਨ, ਨੀਰਜ ਮਹਾਜਨ ਐਕਸਾਈਜ਼ ਅਫਸਰ, ਅਸ਼ੋਕ ਆਨੰਦ, ਸਤੀਸ਼ ਮਹਾਜਨ, ਸਚਿਨ ਮਹਾਜਨ ,ਸੋਮਨਾਥ, ਹਰੀਸ਼ ਸੈਨੀ, ਪ੍ਰਮੋਦ ਕੁਮਾਰ ਅਤੇ ਦਕਸ਼ ਮਹਾਜਨ ਆਦਿ ਵੀ ਹਾਜ਼ਰ ਸਨ।