
ਬਹਿਰਾਮਪੁਰ (09.03.24) ਮਿਤੀ 09.03.2024 ਨੂੰ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਦੀ ਅਪਾਰ ਕ੍ਰਿਪਾ ਸਦਕਾ ਬ੍ਰਾਂਚ ਝੱਬਕਰੇ ਵਿਖੇ ਇੱਕ ਵਿਸ਼ਾਲ ਸੰਤ ਸਮਾਗਮ ਸ਼੍ਰੀ ਰਾਕੇਸ਼ ਸੇਠੀ ਜੋਨਲ ਇੰਚਾਰਜ ਅੰਮ੍ਰਿਤਸਰ ਜੋਨ 13—ਏ ਦੀ ਹਜ਼ੂਰੀ ਹੇਠ ਕਰਵਾਇਆ ਗਿਆ। ਜਿਸ ਵਿੱਚ ਬ੍ਰਾਂਚ ਝੱਬਕਰੇ ਦੇ ਆਲੇ—ਦੁਆਲੇ ਦੀ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚਕੇ ਸਤਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਸ਼੍ਰੀ ਰਾਕੇਸ਼ ਸੇਠੀ ਜੀ ਨੇ ਆਪਣੇ ਪ੍ਰਵਚਨਾਂ ਵਿੱਚ ਫਰਮਾਇਆ ਕਿ ਨਿਰੰਕਾਰ ਨੂੰ ਜਾਣ ਕੇ ਅਤੇ ਅਨੁਭਵ ਕਰਕੇ ਹੀ ਅਸਲੀ ਸੁਖ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਸਦੀਵੀ ਸੁਖ ਪ੍ਰਾਪਤ ਕਰਨ ਲਈ ਸੇਵਾ, ਸਿਮਰਨ ਅਤੇ ਸਤਿਸੰਗ ਕਰਨਾ ਅਤਿਅੰਤ ਜ਼ਰੂਰੀ ਹੈ।
ਉਨ੍ਹਾਂ ਸਤਿਗੁਰੂ ਮਾਤਾ ਜੀ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਜਦੋਂ ਇਸ ਨਿਰੰਕਾਰ ਦਾ ਅਨੁਭਵ ਹੁੰਦਾ ਹੈ ਤਾਂ ਇਨਸਾਨ ਦੇ ਜੀਵਨ ਵਿੱਚੋਂ ਕਰਮਕਾਂਡ ਅਤੇ ਵਹਿਮ—ਭਰਮ ਤੋਂ ਮੁਕਤੀ ਮਿਲ ਜਾਂਦੀ ਹੈ।
ਇਸ ਸਮਾਗਮ ਵਿੱਚ ਬ੍ਰਾਂਚ ਗੁਰਦਾਸਪੁਰ, ਦੀਨਾਨਗਰ, ਚੌਤਾ ਦੇ ਸੰਯੋਜਕ/ ਮੁੱਖੀ ਸਾਹਿਬਾਨਾਂ ਅਤੇ ਖੇਤਰੀ ਸੰਚਾਲਕ, ਗੁਰਦਾਸਪੁਰ ਅਤੇ ਵੱਖ—ਵੱਖ ਬ੍ਰਾਚਾਂ ਦੇ ਸੰਚਾਲਕ ਮਹਾਤਮਾ ਜੀ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ।
ਸ਼੍ਰੀ ਪੰਜਾਬ ਲਾਲ ਇੰਚਾਰਜ ਝੱਬਕਰਾ ਜੀ ਨੇ ਆਏ ਹੋਏ ਪਤਵੰਤੇ ਸੱਜਣਾਂ ਅਤੇ ਦੂਰੑਦੂਰ ਤੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਸਮੇਂ ਪ੍ਰਕਾਸ਼ਨ ਵਿਭਾਗ ਵੱਲੋਂ ਬੁੱਕ ਸਟਾਲ ਵੀ ਲਗਾਇਆ ਗਿਆ। ਸੰਤ ਨਿਰੰਕਾਰੀ ਮਿਸ਼ਨ ਦੀ ਤਸਵੀਰ ਪੇਸ਼ ਕਰਦੀ ਹੋਈ ਛੋਟੇ—2 ਮਾਡਲਾਂ ਅਤੇ ਕਲਾਕਤ੍ਰੀਆਂ ਦਾ ਸਹਾਰਾ ਲੈਂਦੇ ਹੋਏ ਅਧਿਆਤਮਿਕ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਬਹੁਤ ਸਾਰੇ ਸ਼ਰਧਾਲੂਆਂ ਦਾ ਚੈਕ—ਅੱਪ ਅਤੇ ਫ੍ਰੀ ਦਵਾਈਆਂ ਤਕਸੀਮ ਕੀਤੀਆਂ ਗਈਆਂ।