
ਪੱਤਰਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਨਹੀਂ ਆਉਣ ਦਿੱਤੀਆਂ ਜਾਣਗੀਆਂ ਮੁਸ਼ਕਿਲਾਂ,, ਰਾਕੇਸ਼ ਤੁੱਲੀ
ਗੁਰਦਾਸਪੁਰ,ਬਟਾਲਾ (DamanPreet Singh)
ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਸਿਨੇਮਾ ਰੋਡ ਦਫ਼ਤਰ ਵਿੱਚ ਪੰਜਾਬ ਬਾਡੀ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ , ਰਮੇਸ਼ ਭਾਟੀਆ, ਸੰਜੀਵ ਨਈਅਰ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜਿਲਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਟਿਕਟ ਦੇ ਚਾਹਵਾਨ ਰਕੇਸ਼ ਤੁਲੀ ਵੱਲੋਂ ਸ਼ਿਰਕਤ ਕੀਤੀ ਗਈ । ਮੀਟਿੰਗ ਵਿੱਚ ਪੱਤਰਕਾਰਾਂ ਨੂੰ ਫੀਲਡ ਵਿੱਚ ਆ ਰਹੀਆਂ ਮੁਸਕਲਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ । ਮੀਟਿੰਗ ਵਿੱਚ ਬੋਲਦੇ ਹੋਏ ਰਕੇਸ਼ ਤੁੱਲੀ ਨੇ ਕਿਹਾ ਕਿ ਜੋ ਮੁਸ਼ਕਲਾਂ ਫੀਲਡ ਵਿੱਚ ਸੇਵਾਵਾਂ ਨਿਭਾ ਰਹੇ ਪੱਤਰਕਾਰਾਂ ਨੂੰ ਆ ਰਹੀਆਂ ਹਨ ਇਹਨਾਂ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ । ਫਿਰ ਵੀ ਜੇਕਰ ਪੱਤਰਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਹੈ ਤਾਂ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਉਸਨੂੰ ਜਲਦੀ ਹੀ ਸੁਲਝਾਇਆ ਜਾਏਗਾ । ਉਹਨਾਂ ਨੇ ਕਿਹਾ ਕਿ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਵੀ ਬੇਸ਼ੁਮਾਰ ਕੰਮ ਕਰ ਰਹੀ ਹੈ ਇਸ ਲਈ ਅੱਜ ਦੀ ਹਵਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੱਲ ਰਹੀ ਹੈ ਇਸ ਲਈ ਪੰਜਾਬ ਵਿੱਚ 13,0 ਨਾਲ ਜਿਤ ਪ੍ਰਾਪਤ ਕੀਤੀ ਜਾਏਗੀ । ਇਸ ਮੌਕੇ ਤੇ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਜਿਲਾ ਗੁਰਦਾਸਪੁਰ ਦੇ ਸਰਪਰਸਤ ਸੁਭਾਸ਼ ਸਹਿਗਲ ਨੇ ਕਿਹਾ ਕਿ ਰਾਕੇਸ਼ ਤੁਲੀ ਇੱਕ ਇਮਾਨਦਾਰ ਇਨਸਾਨ ਅਤੇ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲੇ ਵਜੋਂ ਜਾਣੇ ਜਾਂਦੇ ਹਨ ਇਸ ਲਈ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਹਾਈ ਕਮਾਨ ਅਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਗੁਰਦਾਸਪੁਰ ਤੋਂ ਟਿਕਟ ਰਾਕੇਸ਼ ਤੁੱਲੀ ਵਰਗੇ ਆਦਮੀ ਨੂੰ ਦਿੱਤੀ ਜਾਣੀ ਚਾਹੀਦੀ ਹੈ । ਇੱਸ ਮੌਕੇ ਤੇ ਯੂਨੀਅਨ ਦੇ ਸਰਪ੍ਰਸਤ ਸੁਭਾਸ਼ ਸਹਿਗਲ,ਜਿਲ੍ਹਾਂ ਚੇਅਰਮੈਨ ਡਾਕਟਰ ਹਰਪਾਲ ਸਿੰਘ, ਬਟਾਲਾ ਪ੍ਰਧਾਨ ਸਰਦਾਰ ਇੰਦਰ ਮੋਹਨ ਸਿੰਘ ਸੋਢੀ, ਅਵਿਨਾਸ਼ ਸ਼ਰਮਾ,ਸੁਨੀਲ ਬਟਾਲਵੀ, ਸਰਦਾਰ ਬਲਦੇਵ ਸਿੰਘ ਖ਼ਾਲਸਾ, ਅਨੀਤਾ ਬੇਦੀ,ਸਰਦਾਰ ਹਰਭਜਨ ਸਿੰਘ, ਅਸ਼ੌਕ ਜਰੇਵਾਲ਼, ਪ੍ਰਿੰਸ ਸਹਿਗਲ, ਨਿਖਿਲ ਮਹਿਰਾ, ਮੰਨੀ ਸ਼ਰਮਾ, ਰਾਜੇਸ਼ ਲਾਹੌਰੀਆ, ਰਾਜੇਸ਼ ਸ਼ਰਮਾ, ਆਦਿ ਪੱਤਰਕਾਰ ਵੀ ਹਾਜ਼ਰ ਸਨ।