ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਬਕਾਰੀ ਵਿਭਾਗ ਨਾਲ ਕੀਤੀ ਗਈ ਕੋਆਰਡੀਨੇਸ਼ਨ ਮੀਟਿੰਗ

ਗੁਰਦਾਸਪੁਰ ਪੰਜਾਬ ਮਾਝਾ

ਗੁਰਦਾਸਪੁਰ, 8 ਅਪ੍ਰੈਲ (DamanPreet Singh)

ਮਾਣਯੋਗ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਵੱਖ-ਵੱਖ ਵਿਭਾਗਾਂ ਦੀਆਂ ਕੋਆਰਡੀਨੇਸ਼ਨ ਮੀਟਿੰਗਾਂ ਕਰਨ ਦੀਆਂ ਦਿੱਤੀਆਂ ਹਦਾਇਤਾਂ ਤਹਿਤ ਅੱਜ ਸ੍ਰੀ ਦਾਯਮਾ ਹਰੀਸ਼ ਕੁਮਾਰ, ਆਈ.ਪੀ.ਅੱੈਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਆਬਕਾਰੀ ਵਿਭਾਗ ਦੇ ਅਫਸਰਾਂ/ਸਟਾਫ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਆਬਕਾਰੀ ਵਿਭਾਗ ਵੱਲੋਂ ਸ੍ਰੀ ਹਨਵੰਤ ਸਿੰਘ, ਸਹਾਇਕ ਆਬਕਾਰੀ ਕਮਿਸ਼ਨਰ ਸਮੇਤ ਸਟਾਫ, ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, ਗੁਰਦਾਸਪੁਰ (ਨੋਡਲ ਅਫਸਰ) ਅਤੇ ਉਪ ਕਪਤਾਨ ਪੁਲਿਸ, ਸਥਾਨਿਕ, ਗੁਰਦਾਸਪੁਰ (ਸਹਾਇਕ ਨੋਡਲ ਅਫਸਰ) ਮੀਟਿੰਗ ਵਿੱਚ ਸ਼ਾਮਿਲ ਹੋਏ।

ਇਸ ਮੀਟਿੰਗ ਵਿੱਚ ਚੋਣ ਜ਼ਾਬਤੇ ਦੌਰਾਨ ਠੇਕਾ ਸ਼ਰਾਬ ਦੀ ਮੂਵਮੈਂਟ ਬਾਰੇ, ਸਬੰਧਤ ਉਪ ਕਪਤਾਨ ਪੁਲਿਸ, ਗੁਰਦਾਸਪੁਰ ਤੇ ਆਬਕਾਰੀ ਇੰਸਪੈਕਟਰ ਦੀ ਦੇਖ-ਰੇਖ ਵਿੱਚ ਸਪੈਸ਼ਲ ਨਾਕੇ ਲਗਾਉਣ ਅਤੇ ਸ਼ੱਕੀ ਥਾਵਾਂ ਜਿੱਥੇ ਸ਼ਰਾਬ ਦੀ ਜਮ੍ਹਾਂਖੋਰੀ ਕੀਤੇ ਜਾਣ ਦਾ ਖਦਸ਼ਾ ਹੈ ਜਾਂ ਅਜਿਹੀਆਂ ਥਾਵਾਂ ਜਿੱਥੇ ਨਜਾਇਜ਼ ਸ਼ਰਾਬ ਤਿਆਰ ਕੀਤੀ ਜਾਂਦੀ ਹੈ, ਵਿਖੇ ਵੱਖ-ਵੱਖ ਟੀਮਾਂ ਬਣਾਕੇ ਰੇਡ ਕਰਕੇ ਜਾਬਤੇ ਅਨੁਸਾਰ ਕਾਰਵਾਈ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਤੋਂ ਇਲਾਵਾ ਸ੍ਰੀ ਦਾਯਮਾ ਹਰੀਸ਼ ਕੁਮਾਰ, ਆਈ.ਪੀ.ਅੱੈਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਜਾਇਜ਼ ਸ਼ਰਾਬ/ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ/ਮਾੜੇ ਅਨਸਰਾਂ ਦੀ ਸੂਚਨਾ ਪੁਲਿਸ ਵਿਭਾਗ ਨੂੰ ਦੇਣ ਤਾਂ ਜੋ ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ ਠੋਸ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ-ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।

Leave a Reply

Your email address will not be published. Required fields are marked *