Uncategorized

ਨਗਰ ਕੌਂਸਲ ਗੁਰਦਾਸਪੁਰ ਵਿੱਚ ਬਣੇ ਰਹਿਣ ਬਸੇਰਾ ਵਿੱਚ 50 ਬੈਡਾ ਦਾ ਸਰਦੀ ਵਿੱਚ ਬਿਸਤਰਿਆਂ ਸਮੇਤ ਰਾਤ ਨੂੰ ਯਾਤਰੀਆਂ ਦੇ ਠਹਿਰਣ ਲਈ ਪੁਰੀ ਤਰਾਂ ਤਿਆਰ,,,

ਔਰਤਾ ਬਜ਼ੁਰਗਾਂ ਅਤੇ ਬੱਚਿਆਂ ਦੇ ਠਹਿਰਣ ਲਈ ਵੀ ਪੁਰੇ ਪ੍ਰਬੰਧ

ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਸ਼ੋਕ ਕੁਮਾਰ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ

ਗੁਰਦਾਸਪੁਰ ਦੇ ਨਗਰ ਕੌਂਸਲ ਦਫ਼ਤਰ ਵਿੱਚ ਬਣੇ ਰਹਿਣ ਬਸੇਰੇ ਵਿਚ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵਧ ਰਹੀ ਠੰਡ ਕਾਰਨ ਰਾਤ ਨੂੰ ਯਾਤਰੀਆਂ ਦੇ ਠਹਿਰਣ ਵਾਸਤੇ ਨਗਰ ਕੌਂਸਲ ਗੁਰਦਾਸਪੁਰ ਵਿੱਚ ਬਣੇ ਰਹਿਣ ਵਸੇਰੇ ਵਿੱਚ 50 ਬੈਡਾਂ ਦੀ ਵਿਵਸਥਾ ਨਾਲ ਔਰਤਾਂ ਬਜ਼ੁਰਗਾਂ ਅਤੇ ਬੱਚਿਆਂ ਪੂਰੀ ਤਰ੍ਹਾਂ ਖਾਸ ਪ੍ਰਬੰਧ ਕੀਤੇ ਗਏ ਹਨ

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਨਗਰ ਕੌਂਸਲ ਗੁਰਦਾਸਪੁਰ ਵਿੱਚ ਬਣੇ ਰਹਿਣ ਬਸੇਰੇ ਵਿੱਚ ਵੱਧ ਰਹੀ ਠੰਡ ਦੇ ਚਲਦਿਆਂ ਰਾਤ ਨੂੰ ਯਾਤਰੀਆਂ ਦੇ ਠਹਿਰਣ ਵਾਸਤੇ ਪੰਜਾਬ ਇਸਤਰੀਆ ਦੇ ਰਹਿਣ ਬਸੇਰੇ ਦਾ ਪੂਰੀ ਤਰਾਂ ਪ੍ਰਬੰਧ ਕੀਤਾ ਗਿਆ ਹੈ ਜਿੱਥੇ ਪੂਰੀ ਤਰ੍ਹਾਂ ਸਫ਼ਾਈ ਦੇ ਪ੍ਰਬੰਧ ਕੀਤੇ ਗਏ ਹਨ,,, ਅਤੇ ਨਵੀਂ ਤਕਨੀਕ ਨਾਲ ਤਿਆਰ ਕੀਤੇ ਬਾਥਰੂਮ ਅਤੇ ਟਾਇਲਟ ਦੀ ਵਿਵਸਥਾ ਕੀਤੀ ਗਈ ਹੈ ਸਿਪਾਹੀ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਅਤੇ ਯਾਤਰੀਆਂ ਦੇ ਖਾਣਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਜੇਕਰ ਕੋਈ ਯਾਤਰੀ ਰਾਤ ਨੂੰ ਸਟੇਸ਼ਨ ਅਤੇ ਬੱਸ ਕਰ ਦਿਉ ਪਰ ਕਿਸੇ ਕਾਰਨ ਵੱਸ ਰਹਿ ਜਾਂਦਾ ਹੈ ਦਾ ਉਹ ਰਹਿਣ ਬਸੇਰੇ ਵਿੱਚ ਆ ਕੇ ਰਹਿ ਸਕਦਾ ਹੈ,,, ਜਿੱਥੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਯਤਨਾਂ ਨਾਲ ਹੋਟਲਾ ਵਰਗੀ ਸੁਵਿਧਾ ਮੁਹਈਆ ਕਰਵਾਈ ਗਈ ਹੈ,,, ਜਿੱਥੇ ਕਾਰਜਸਾਧਕ ਅਫ਼ਸਰ ਅਸ਼ੋਕ ਕੁਮਾਰ ਨੇ ਅਪੀਲ ਕੀਤੀ ਹੈ ਕਿ ਯਾਤਰੀ ਨੂੰ ਆਪਣਾ ਪਛਾਣ ਪੱਤਰ ਦਿਖਾਣਾ ਜਰੂਰੀ ਹੋਵੇਗਾ ਜਿਸ ਤੋਂ ਬਾਅਦ ਉਹ ਰਹਿਣ ਬਸੇਰੇ ਵਿੱਚ ਰਹਿ ਸਕਦਾ ਹੈ

ਅਸ਼ੋਕ ਕੁਮਾਰ ਕਾਰਜਸਾਧਕ ਅਫਸਰ ਨਗਰ ਕੌਂਸਲ ਗੁਰਦਾਸਪੁਰ

Leave a Reply

Your email address will not be published. Required fields are marked *