ਸੀ.ਬੀ.ਏ.ਇੰਨਫੋਟੈਕ ਨੂੰ ਹੋਣਹਾਰ ਅਤੇ ਤਜ਼ਰਬੇਕਾਰ ਸਟਾਫ ਦੀ ਲੋੜ

ਗੁਰਦਾਸਪੁਰ ਪੰਜਾਬ ਮਾਝਾ

ਗੁਰਦਾਸਪੁਰ, 21 ਅਪ੍ਰੈਲ (DamanPreet Singh) –

ਪੰਜਾਬ ਦੀ ਨੰਬਰ 1 ਆਈ.ਟੀ ਕੰਪਨੀ ਸੀ.ਬੀ.ਏ.ਇੰਨਫੋਟੈਕ ਹੁਣ +2 ਅਤੇ ਗ੍ਰੈਜੂਏਸ਼ਨ ਕਰ ਚੁੱਕੇ ਵਿਦਿਆਰਥੀਆਂ ਲਈ ਨੌਕਰੀ ਦੇ ਵਧੀਆ ਮੌਕੇ ਲੈ ਕੇ ਆਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀ.ਬੀ.ਏ.ਇੰਨਫੋਟੈਕ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਦੱਸਿਆ ਕਿ ਜਿਹਨਾਂ ਵਿਦਿਆਰਥੀਆਂ ਨੇ +2 ਜਾਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਅਤੇ ਉਹ ਕੰਪਿਊਟਰ ਦੀ ਫੀਲਡ ਵਿਚ ਚੰਗੀ ਜਾਣਕਾਰੀ ਰੱਖਦੇ ਹਨ। ਉਹਨਾਂ ਨੌਜਵਾਨ ਲੜਕੇ ਲੜਕੀਆਂ ਨੂੰ ਸੀ.ਬੀ.ਏ.ਇੰਨਫੋਟੈਕ ਆਪਣੀ ਕੰਪਨੀ ਵਿਚ ਨੌਕਰੀ ਕਰਨ ਦਾ ਮੌਕਾ ਦੇ ਰਹੀ ਹੈ। ਉਹਨਾਂ ਕਿਹਾ ਕਿ ਸੀ.ਬੀ.ਏ.ਇੰਨਫੋਟੈਕ ਨੂੰ ਗ੍ਰਾਫਿਕ ਡਿਜਾਇਨਰ, ਸ਼ੋਸ਼ਲ ਮੀਡੀਆ ਐਕਸ, ਵੈਬ ਡਿਵੈਲਪਰ, ਵੀਡੀਓ ਐਡੀਟਰ, ਕੰਟੈਂਟ ਰਾਈਟਰ ਅਤੇ ਸਟਾਕ ਮਾਰਕੀਟਰ ਦੀ ਲੋੜ ਹੈ। ਉਹਨਾਂ ਕਿਹਾ ਕਿ ਨੌਕਰੀ ਹਾਸਲ ਕਰਨ ਵਾਲੇ ਨੌਜਵਾਨ ਨੂੰ ਵਧੀਆ ਤਨਖਾਹ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸਾਡਾ ਮੁੱਖ ਮਕਸਦ ਚੰਗੇ ਨੌਜਵਾਨਾਂ ਨੂੰ ਰੁਜਗਾਰ ਦੇਣਾ ਹੈ ਤਾਂ ਜੋ ਨੌਜਵਾਨ ਲੜਕੇ ਲੜਕੀਆਂ ਇੱਧਰ ਉਧਰ ਨਾ ਭਟਕਣ। ਚਾਹਵਾਨ ਨੌਜਵਾਨ ਲੜਕੇ ਲੜਕੀਆਂ ਸੀ.ਬੀ.ਏ.ਇੰਨਫੋਟੈਕ ਦੇ ਦਫ਼ਤਰ ਕਲਾਨੌਰ ਰੋਡ ਗੁਰਦਾਸਪੁਰ ਵਿਖੇ ਆ ਕੇ ਮਿਲ ਸਕਦੇ ਹਨ।

Leave a Reply

Your email address will not be published. Required fields are marked *