ਮਲੀਨ ਕਿੱਤਾ ਕਰਨ ਵਾਲੇ ਕਿਸੇ ਵੀ ਕਾਮੇ ਸਬੰਧੀ ਜਾਣਕਾਰੀ 7 ਦਿਨਾਂ ਦੇ ਅੰਦਰ ਦਫ਼ਤਰ ਜ਼ਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫ਼ਸਰ ਗੁਰਦਾਸਪੁਰ ਨੂੰ ਦਿੱਤੀ ਜਾਵੇ
ਗੁਰਦਾਸਪੁਰ, 28 ਅਗਸਤ (DamanPreet singh) – ਜ਼ਿਲ੍ਹਾ ਪ੍ਰਸਾਸ਼ਨ ਗੁਰਦਾਸਪੁਰ ਵੱਲੋਂ ਮੈਨੂੰਅਲ ਸਕਵੈਂਜ਼ਰ ਐਕਟ-2013 ਤਹਿਤ ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਵਿਚ ਮੈਨੂੰਅਲ ਸਕਵੈਜਿੰਗ (ਮਲੀਨ ਕਿੱਤਾ) ਕਰ ਰਹੇ ਕਾਮਿਆਂ ਦਾ ਸਰਵੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਉਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਮੈਨੂੰਅਲ ਸਕਵੈਜਿੰਗ (ਮਲੀਨ ਕਿੱਤਾ) ਕਰਨ ਵਾਲੇ ਕਿਸੇ ਵੀ ਕਾਮੇ ਸਬੰਧੀ ਜਾਣਕਾਰੀ, ਇਸ ਖਬਰ ਦੇ ਪ੍ਰਕਾਸ਼ਤ ਹੋਣ ਤੋਂ 07 (ਸੱਤ) ਦਿਨਾਂ ਦੇ ਅੰਦਰ ਸਮਾਜਿਕ ਨਿਆਂ ਅਧਿਕਾਰਤਾ ਅਫ਼ਸਰ ਗੁਰਦਾਸਪੁਰ ਨੂੰ ਭੇਜੀ ਜਾਵੇ ਤਾਂ ਜੋ ਜ਼ਿਲ੍ਹੇ ਨੂੰ ਮੈਨੂੰਅਲ ਸਕਵੈਜਿੰਗ (ਮਲੀਨ ਕਿੱਤਾ) ਮੁਕਤ ਘੋਸ਼ਿਤ ਕਰਨ ਸਬੰਧੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਜ਼ਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫ਼ਸਰ ਗੁਰਦਾਸਪੁਰ, ਨੇੜੇ ਪੰਜ ਪੀਰ, ਰੇਲਵੇ ਸਟੇਸ਼ਨ ਰੋਡ, ਗੁਰਦਾਸਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।