ਜਿਸ ਦਾ ਮੁੱਖ ਉਦੇਸ ਇਸ ਵੈਨ ਦੇ ਰਾਹੀ ਉਹਨਾਂ ਮਰੀਜਾਂ ਅਤੇ ਜਰੂਰਤਮੰਦ ਵਿਅਕਤੀਆ ਤੱਕ ਮੈਡੀਕਲ ਸਹੂਲਤਾ ਨੂੰ ਪਹੁੰਚਣਾ ਹੈ ਜ਼ਿਨ੍ਹਾ ਨੂੰ ਮੈਡੀਕਲ ਸਹੂਲਤਾਂ ਪ੍ਰਾਪਤ ਕਰਨ ਵਿਚ ਮੁਸਕਿਲਾਂ ਪੇਸ ਆਉਦੀਆਂ ਹਨ। ਇਹ ਵੈਨ ਉਹਨਾਂ ਪਿੰਡਾ ਵਿਚ ਦੋਰਾ ਕਰੇਗੀ ਜਿਸ ਅੰਦਰ ਇੱਕ ਡਾਕਟਰ, ਨਰਸ ਅਤੇ ਫਾਰਮਮਾਸਿਸਟ ਉਹਨਾਂ ਦੀ ਸੇਵਾ ਲਈ ਉਪਲੰਬਧ ਹੋਣਗੇ। ਇਸ ਗੱਡੀ ਨੂੰ ਮਾਨਯੋਗ ਰਾਜਪਾਲ, ਪੰਜਾਬ ਜੀ ਪਾਸੋ ਪ੍ਰਾਪਤ ਕਰਨ ਦੇ ਲਈ ਡਿਪਟੀ ਕਮਿਸ਼ਨਰ, ਗੁਰਦਾਸਪੁਰ ਜੀ ਵਲੋ ਵਿਸ਼ੇਸ਼ ਤੋਰ ਤੇ ਸ੍ਰੀ ਆਦਿੱਤਿਆ ਗੁਪਤਾ, ਪੀ.ਸੀ.ਐਸ. ਸਹਾਇਕ ਕਮਿਸ਼ਨਰ (ਜ), ਗੁਰਦਾਸੁਪਰ ਅਤੇ ਸ੍ਰੀ ਰਾਜੀਵ ਸਿੰਘ, ਸਕੱਤਰ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ, ਗੁਰਦਾਸਪੁਰ ਗਏ ਸਨ। ਇਸ ਗੱਡੀ ਨੂੰ ਰਜਿਸਟਰਡ ਕਰਵਾਉਣ ਦੇ ਲਈ ਕਰਵਾਈ ਸੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸਾਸਨ ਵਲੋ ਸਿਵਲ ਸਰਜਨ, ਗੁਰਦਾਸਪੁਰ ਦੇ ਸਹਿਯੋਗ ਨਾਲ ਪਹਿਲਾ ਤੋ ਹੀ ਲੋੜੀਦੇ ਉਹਨਾਂ ਪਿੰਡਾ ਦੀ ਚੋਣ ਕਰ ਲਈ ਗਈ ਹੈ ਜਿਨ੍ਹਾ ਵਿਚ ਵਿਚ ਇਸ ਗੱਡੀ ਨੂੰ ਭੇਜਿਆ ਜਾਣਾ ਹੈ ਅਤੇ ਪੰਜਾਬ ਸਟੇਟ ਰੈਡ ਕਰਾਸ ਸਾਖਾ,ਚੰਡੀਗੜ੍ਹ ਵਲੋ ਜਿਸ ਤਰਾਂ ਹੀ ਇਸ ਗੱਡੀ ਦੇ ਲਈ ਲੋੜੀਦਾ ਸਟਾਫ ਭੇਜਿਆ ਜਾਂਦਾ ਹੈ ਤਾਂ ਨਾਲ ਦੇ ਨਾਲ ਹੀ ਇਸ ਗੱਡੀ ਨੂੰ ਇਹਨਾਂ ਪਿੰਡਾ ਵਿਚ ਭੇਜ਼ ਦਿੱਤਾ ਜਾਵੇ ਤਾਂ ਜ਼ੋ ਜਰੂਰਤਮੰਦ ਵਿਅਕਤੀ/ਮਰੀਜ ਇਸ ਸਹੂਲਤ ਦਾ ਵੱਧ ਤੋ ਵੱਧ ਫਾਇਦਾ ਲੈ ਸਕਣ
