ਮਾਨਯੋਗ ਮੁੱਖ ਮੰਤਰੀ, ਪੰਜਾਬ ਜੀ ਵੱਲੋਂ ਐਲਾਨੇ “ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਮਾਨਯੋਗ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਾਰਡਰ ਰੇਂਜ, ਅੰਮ੍ਰਿਤਸਰ ਜੀ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾ ਅਨੁਸਾਰ ਥਾਣਾ ਭੈਣੀ ਮੀਆਂ ਖਾਂ ਵਿਖੇ ਪਤਰਸ ਮਸੀਹ ਉਰਫ ਨਿਤਿਨ ਨੂੰ ਕਾਬੂ ਕਰਕੇ ਉਸ ਪਾਸੋਂ 10 ਰੁਪਏ ਦਾ ਅੱਧਾ ਨੋਟ, ਸਿਲਵਰ ਪੇਪਰ ਅਤੇ ਲਾਈਟਰ ਸਮੇਤ ਕਾਬੂ ਕੀਤਾ, ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਬਾ-ਜੁਰਮ 27-61-85 NDPS Act ਥਾਣਾ ਭੈਣੀ ਮੀਆਂ ਖਾਂ ਵਿਖੇ ਦਰਜ ਰਜਿਸਟਰ ਕੀਤਾ ਗਿਆ। ਥਾਣਾ ਸਿਟੀ ਗੁਰਦਾਸਪੁਰ ਵਿਖੇ ਪੰਕਜ ਅਤੇ ਕੁਲਵਿੰਦਰ ਸਿੰਘ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ ਉਹਨਾਂ ਪਾਸੋਂ 11 ਗ੍ਰਾਮ ਹੈਰੋਇੰਨ ਅਤੇ 3720 ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ, ਜਿਸ ਤੇ ਦੋਸ਼ੀਆਂ ਦੇ ਵਿਰੁੱਧ ਮੁਕੱਦਮਾ ਬਾ- ਜੁਰਮ 21/27(ਏ)-61-85 NDPS Act ਥਾਣਾ ਸਿਟੀ ਗੁਰਦਾਸਪੁਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਥਾਣਾ ਸਦਰ ਗੁਰਦਾਸਪੁਰ ਵਿਖੇ ਦੋਸ਼ੀ ਰਾਜਾ ਅਤੇ ਰਣਜੀਤ ਮਸੀਹ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 02 ਲਾਇਟਰ, 10 ਰੁਪਏ ਦੇ ਨੋਟ ਅਤੇ ਸਿਲਵਰ ਪੰਨੀ ਜਿਸ ਪਰ ਹੈਰੋਇੰਨ ਲੱਗੀ ਹੋਈ ਸੀ ਸਮੇਤ ਕਾਬੂ ਕੀਤਾ, ਜਿਸ ਤੇ ਦੋਸ਼ੀਆਂ ਦੇ ਵਿਰੁੱਧ ਮੁਕੱਦਮਾ ਬਾ-ਜੁਰਮ 27-61-85 NDPS Act ਥਾਣਾ ਸਦਰ ਗੁਰਦਾਸਪੁਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਥਾਣਾ ਧਾਰੀਵਾਲ ਵਿਖੇ ਦੋਸ਼ੀ ਰਾਜਨ ਮਸੀਹ ਉਰਫ ਰਾਜਾ ਨੂੰ ਕਾਬੂ ਕਰਕੇ ਉਸ ਪਾਸੋਂ 90,000 ਐਮ.ਐਲ ਨਜ਼ਾਇਜ਼ ਸ਼ਰਾਬ ਬ੍ਰਾਮਦ ਕੀਤੀ ਗਈ, ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਬਾ-ਜੁਰਮ 61-1-14 ਆਬਕਾਰੀ ਐਕਟ, 123, 62 BNS ਥਾਣਾ ਧਾਰੀਵਾਲ ਵਿਖੇ ਦਰਜ ਰਜਿਸਟਰ ਕੀਤਾ ਗਿਆ। ਥਾਣਾ ਘੁੰਮਣ ਕਲਾਂ ਵਿਖੇ ਦੋਸ਼ੀ ਥਾਮਸ ਮਸੀਹ ਉਰਫ ਬਿੱਟੂ ਨੂੰ ਕਾਬੂ ਕਰਕੇ ਉਸ ਪਾਸੋ 80 ਕਿਲੋ ਲਾਹਣ ਬ੍ਰਾਮਦ ਕੀਤੀ ਗਈ, ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਬਾ-ਜੁਰਮ 61-1-14 ਆਬਕਾਰੀ ਐਕਟ, 123, 62 BNS ਥਾਣਾ ਘੁੰਮਣ ਕਲਾਂ ਵਿਖੇ ਦਰਜ ਰਜਿਸਟਰ ਕੀਤਾ ਗਿਆ। ਥਾਣਾ ਤਿਬੜ ਵਿਖੇ 55 ਕਿਲੋ ਲਾਹਣ ਬ੍ਰਾਮਦ ਕੀਤੀ, ਜਿਸ ਤੇ ਨਾ-ਮਲੂਮ ਵਿਅਕਤੀ ਖਿਲਾਫ ਮੁਕੱਦਮਾ ਬਾ-ਜੁਰਮ 61-1-14 ਆਬਕਾਰੀ ਐਕਟ ਥਾਣਾ ਤਿਬੜ ਵਿਖੇ ਦਰਜ ਰਜਿਸਟਰ ਕੀਤਾ ਗਿਆ। ਥਾਣਾ ਪੁਰਾਣਾ ਸ਼ਾਲਾ ਵਿਖ ਦੋਸ਼ੀ ਰੋਬਿਨ ਨੂੰ ਕਾਬੂ ਕਰਕੇ ਉਸ ਪਾਸੋ 15000 ML ਸ਼ਰਾਬ ਨਜਾਇਜ ਬ੍ਰਾਮਦ ਕੀਤੀ, ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਬਾ-ਜੁਰਮ 61-1-14 ਆਬਕਾਰੀ ਐਕਟ, 123, 62 BNS ਥਾਣਾ ਪੁਰਾਣਾ ਸ਼ਾਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ।
