ਭੁਲੱਥ / ਕਪੂਰਥਲਾ ,7 ਦਸੰਬਰ
ਮਨਜੀਤ ਸਿੰਘ ਚੀਮਾ
ਹਲਕਾ ਭੁਲੱਥ ਦੇ ਪੈਂਦੇ ਪਿੰਡ ਬਾਗੜੀਆਂ ਵਿੱਚ ਦਸ਼ਮੇਸ਼ ਸਪੋਰਟਸ ਕਲੱਬ ਤੇ ਸਾਹਿਬਜ਼ਾਦੇ ਸਪੋਰਟਸ ਕਲੱਬ ,ਇਲਾਕਾ ਵਾਸੀ ਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ 11ਵਾਂ ਕਬੱਡੀ ਕੱਪ ਤੇ ਚੈਂਪਅਨਸ਼ਿਪ ਟੂਰਨਾਮੈਂਟ 10 ਦਸੰਬਰ ਨੂੰ ਹੋਵੇਗਾ। ਇਸ ਸਬੰਧੀ ਨਡਾਲਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੋਮਾਂਤਰੀ ਕਬੱਡੀ ਖਿਡਾਰੀ ਤੇ ਖੇਡ ਪ੍ਮੋਟਰ ਬਲਵਿੰਦਰ ਸਿੰਘ ਕਾਲਾ ਬਾਗੜੀਆਂ ਨੇ ਦੱਸਿਆ ਕਿ 9 ਦਸੰਬਰ ਨੂੰ 45-55- ਤੇ 62 ਕਿਲੋ ਭਾਰ ਦੀਆਂ ਸੱਦੀਆਂ ਹੋਈਆਂ ਅੱਠ-ਅੱਠ ਟੀਮਾਂ ਦੇ ਮੈਚ ਹੋਣਗੇ। ਇਸ ਦੋਰਾਨ ਪਹਿਲੇ ਨੰਬਰ ਤੇ ਰਹੀ ਜੇਤੂ ਟੀਮ ਨੂੰ ਚਾਰ ਲੱਖ ਰੁਪਏ ਤੇ ਉਪ ਜੇਤੂ ਰਹੀ ਟੀਮ ਨੂੰ ਤਿੰਨ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋ ਇਲਾਵਾ ਸੈਮੀਫਾਈਨਲ ਦੇ ਇਨਾਮ 1.25 ਲੱਖ ਤੇ ਕੁਆਟਰ ਫਾਈਨਲ ਦੇ ਇਨਾਮ 1-1 ਲੱਖ ਰੁਪਏ ਦੇ ਹੋਣਗੇ। ਪਹਿਲੇ ਰਾਊਂਡ ਦੇ ਇਨਾਮ 80 ਹਜ਼ਾਰ ਰੁਪਏ ਦੇ ਹੋਣਗੇ। ਚੈਂਪੀਅਨਸ਼ਿਪ ਦੀਆਂ ਟੀਮਾਂ ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ, ਪਠਾਨਕੋਟ, ਜਲੰਧਰ, ਗੁਰਦਾਸਪੁਰ, ਅੰਮ੍ਰਿਤਸਰ, ਮੁਹਾਲੀ, ਫ਼ਤਿਹਗੜ੍ਹ ਸਾਹਿਬ, ਤਰਨਤਾਰਨ, ਫਰੀਦਕੋਟ, ਫ਼ਿਰੋਜ਼ਪੁਰ, ਫਾਜ਼ਿਲਕਾ, ਹਰਿਆਣਾ, ਮੋਗਾ, ਮੁਕਤਸਰ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਬਠਿੰਡਾ, ਮਾਨ ਲੁਧਿਆਣਾ ਤੋਂ ਪਹੁੰਚ ਰਹੀਆਂ ਹਨ। ਇਸ ਮੌਕੇ ਦਲਜੀਤ ਸਿੰਘ ਨਡਾਲਾ ਤੇ ਹੋਰ ਹਾਜ਼ਰ ਸਨ।
ਫੋਟੋ, ਜਾਣਕਾਰੀ ਦਿੰਦੇ ਕਾਲਾ ਬਾਗੜੀਆ ਨਾਲ ਦਲਜੀਤ ਸਿੰਘ ਨਡਾਲਾ ਤੇ ਹੋਰ
