ਪਿੰਡ ਮੌਜੋ ਕਲਾਂ ਦੀ ਪੰਚਾਇਤ ਦੀ ਸਰਪੰਚ ਰਾਜਦੀਪ ਕੌਰ ਨੂੰ ਜਲੀਲ ਕਰਨ, ਉਸ ਦੇ ਮਾਨ ਸਨਮਾਨ ਨੂੰ ਲਗਾਤਾਰ ਠੇਸ ਪਹੁੰਚਾ ਕੇ ਉਸ ਨੂੰ ਜਹਿਰ ਖਾਣ ਲਈ ਮਜਬੂਰ ਕਰਨ ਵਾਲੇ ਵਿਅਕਤੀਆਂ ਅਤੇ ਅਧਿਕਾਰੀਆਂ ਕੇਸ ਉਪਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਅੱਜ ਸਰਪੰਚ ਰਾਜਦੀਪ ਕੌਰ ਇਨਸਾਫ਼ ਕਮੇਟੀ ਦੀ ਅਗਵਾਈ ਵਿਚ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਵਿਆਕਤੀਆਂ ਵਲੋਂ ਭੀਖੀ ਥਾਣੇ ਦਾ ਘਿਰਾਓ ਕੀਤਾ ਗਿਆ। ਐਕਸ਼ਨ ਕਮੇਟੀ ਦੇ ਆਗੂਆਂ ਦੀ ਪ੍ਰਧਾਨਗੀ ਹੇਠ ਥਾਣੇ ਅੱਗੇ ਬੈਠੇ ਸੈਕੜੇ ਮਰਦ ਔਰਤਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪ੍ਰਬੰਧ ਨੂੰ ਬਦਲਣ ਦਾ ਲਾਰਾ ਲਗਾ ਕੇ ਸਤਾ ਤੇ ਕਾਬਜ ਆਮ ਆਦਮੀ ਦੀ ਸਰਕਾਰ ਆਮ ਲੋਕਾਂ ਨੂੰ ਇਨਸਾਫ ਦੇਣ ਦੀ ਥਾਂ ਪੂੰਜੀਪਤੀਆਂ ਘੜੰਮ ਚੌਧਰੀਆਂ ਅਤੇ ਭ੍ਰਿਸ਼ਟ ਅਫਸਰਾਂ ਦਾ ਪੱਖ ਪੂਰ ਰਹੀ ਹੈ। ਔਰਤ ਸਰਪੰਚ ਦੇ ਮਾਨ ਸਨਮਾਨ ਨੂੰ ਪੈਰਾਂ ਹੇਠ ਰੋਲਣ ਵਾਲੇ ਘੜੰਮ ਚੌਧਰੀਆਂ ਅਤੇ ਅਧਿਕਾਰੀਆਂ ਉਪਰ ਕੇਸ ਦਰਜ ਕਰਨ ਦੀ ਥਾਂ ਉਹਨਾਂ ਨੂੰ ਸੁਰੱਖਿਆ ਦੇ ਕੇ ਆਪਣੇ ਅਸਲੀ ਕਿਰਦਾਰ ਨੂੰ ਨੰਗਾ ਕਰ ਦਿੱਤਾ ਹੈ।ਉਹਨਾਂ ਕਿਹਾ ਕਿ ਦਲਿਤ ਪਰਿਵਾਰ ਨਾਲ ਵਰਿਆਂ ਤੋਂ ਹੋ ਰਹੀ ਧੱਕੇਸ਼ਾਹੀ ਦੇ ਖਿਲਾਫ ਖੜ ਕੇ ਉਸ ਨੂੰ ਇਨਸਾਫ ਦਿਵਾਉਣ ਦੀ ਸਜਾ ਭੁਗਤ ਰਹੀ ਸਰਪੰਚ ਨੂੰ ਇਨਸਾਫ ਮਿਲਣ ਤਕ ਸੰਘਰਸ਼ ਨੂੰ ਰੱਖਿਆ ਜਾਵੇਗਾ।ਅੱਗਲਾ ਹਫਤਾ ਵੱਖ ਵੱਖ ਪਿੰਡਾਂ ਵਿੱਚ ਜਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਉਹਨਾਂ ਅੱਗਲੇ ਐਕਸ਼ਨ ਵਜੋਂ ਐਸ ਐਸ ਪੀ ਦਫਤਰ ਦੇ ਘਿਰਾਓ ਕਰਨ ਦੀਆਂ ਤਿਆਰੀਆਂ ਕਰਨ ਦਾ ਸੱਦਾ ਦਿੱਤਾ। ਰੈਲੀ ਨੂੰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲ੍ਹਾ ਸਕੱਤਰ ਵਿਜੈ ਕੁਮਾਰ ਭੀਖੀ,ਪੰਜਾਬ ਜਮਹੂਰੀ ਮੋਰਚਾ ਦੇ ਸੂਬਾ ਕਨਵੀਨਰ ਜੁਗਰਾਜ ਸਿੰਘ ਟੱਲੇਵਾਲ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਭੋਲਾ ਸਿੰਘ ਸਮਾਓਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਪਵਿੱਤਰ ਸਿੰਘ ਲਾਲੀ, ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਆਗੂ ਰਾਜਿੰਦਰ ਸਿੰਘ ਜਵਾਹਰਕੇ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਕੇਵਲ ਸਿੰਘ ਸਮਾਓ, ਡੀ ਟੀ ਐਫ ਦੇ ਸੂਬਾ ਆਗੂ ਬਲਵੀਰ ਚੰਦ ਲੌਂਗੋਵਾਲ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਆਗੂ ਸਵਰਨਜੀਤ ਸਿੰਘ ਸੰਗਰੂਰ, ਕਿਰਤੀ ਮਜਦੂਰ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਬਬਲੀ ਅਟਵਾਲ, ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਆਗੂ ਗੁਰਮੇਲ ਸਿੰਘ ਮਾਛੀਕੇ, ਕਰਨੈਲ ਅੱਤਲਾ, ਭਜਨ ਸਿੰਘ ਘੁੰਮਣ ਕਲਾਂ ਆਜਾਦ ਸੋਚ ਨੌਜਵਾਨ ਸਭਾ ਮੱਤੀ , ਬਹਾਲ ਸਿੰਘ ਬੇਨੜਾ ਦੇ ਆਗੂ ਗੁਰਵਿੰਦਰ ਡਾਇੰਮਡ ਸਮੇਤ ਵੱਖ ਵੱਖ ਆਗੂਆਂ ਨੇ ਸੰਬੋਧਨ ਕੀਤਾ। ਪੰਜਾਬ January 5, 2023January 5, 2023proaisa newsLeave a Comment on ਪਿੰਡ ਮੌਜੋ ਕਲਾਂ ਦੀ ਪੰਚਾਇਤ ਦੀ ਸਰਪੰਚ ਰਾਜਦੀਪ ਕੌਰ ਨੂੰ ਜਲੀਲ ਕਰਨ, ਉਸ ਦੇ ਮਾਨ ਸਨਮਾਨ ਨੂੰ ਲਗਾਤਾਰ ਠੇਸ ਪਹੁੰਚਾ ਕੇ ਉਸ ਨੂੰ ਜਹਿਰ ਖਾਣ ਲਈ ਮਜਬੂਰ ਕਰਨ ਵਾਲੇ ਵਿਅਕਤੀਆਂ ਅਤੇ ਅਧਿਕਾਰੀਆਂ ਕੇਸ ਉਪਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਅੱਜ ਸਰਪੰਚ ਰਾਜਦੀਪ ਕੌਰ ਇਨਸਾਫ਼ ਕਮੇਟੀ ਦੀ ਅਗਵਾਈ ਵਿਚ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਵਿਆਕਤੀਆਂ ਵਲੋਂ ਭੀਖੀ ਥਾਣੇ ਦਾ ਘਿਰਾਓ ਕੀਤਾ ਗਿਆ। ਐਕਸ਼ਨ ਕਮੇਟੀ ਦੇ ਆਗੂਆਂ ਦੀ ਪ੍ਰਧਾਨਗੀ ਹੇਠ ਥਾਣੇ ਅੱਗੇ ਬੈਠੇ ਸੈਕੜੇ ਮਰਦ ਔਰਤਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪ੍ਰਬੰਧ ਨੂੰ ਬਦਲਣ ਦਾ ਲਾਰਾ ਲਗਾ ਕੇ ਸਤਾ ਤੇ ਕਾਬਜ ਆਮ ਆਦਮੀ ਦੀ ਸਰਕਾਰ ਆਮ ਲੋਕਾਂ ਨੂੰ ਇਨਸਾਫ ਦੇਣ ਦੀ ਥਾਂ ਪੂੰਜੀਪਤੀਆਂ ਘੜੰਮ ਚੌਧਰੀਆਂ ਅਤੇ ਭ੍ਰਿਸ਼ਟ ਅਫਸਰਾਂ ਦਾ ਪੱਖ ਪੂਰ ਰਹੀ ਹੈ। ਔਰਤ ਸਰਪੰਚ ਦੇ ਮਾਨ ਸਨਮਾਨ ਨੂੰ ਪੈਰਾਂ ਹੇਠ ਰੋਲਣ ਵਾਲੇ ਘੜੰਮ ਚੌਧਰੀਆਂ ਅਤੇ ਅਧਿਕਾਰੀਆਂ ਉਪਰ ਕੇਸ ਦਰਜ ਕਰਨ ਦੀ ਥਾਂ ਉਹਨਾਂ ਨੂੰ ਸੁਰੱਖਿਆ ਦੇ ਕੇ ਆਪਣੇ ਅਸਲੀ ਕਿਰਦਾਰ ਨੂੰ ਨੰਗਾ ਕਰ ਦਿੱਤਾ ਹੈ।ਉਹਨਾਂ ਕਿਹਾ ਕਿ ਦਲਿਤ ਪਰਿਵਾਰ ਨਾਲ ਵਰਿਆਂ ਤੋਂ ਹੋ ਰਹੀ ਧੱਕੇਸ਼ਾਹੀ ਦੇ ਖਿਲਾਫ ਖੜ ਕੇ ਉਸ ਨੂੰ ਇਨਸਾਫ ਦਿਵਾਉਣ ਦੀ ਸਜਾ ਭੁਗਤ ਰਹੀ ਸਰਪੰਚ ਨੂੰ ਇਨਸਾਫ ਮਿਲਣ ਤਕ ਸੰਘਰਸ਼ ਨੂੰ ਰੱਖਿਆ ਜਾਵੇਗਾ।ਅੱਗਲਾ ਹਫਤਾ ਵੱਖ ਵੱਖ ਪਿੰਡਾਂ ਵਿੱਚ ਜਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਉਹਨਾਂ ਅੱਗਲੇ ਐਕਸ਼ਨ ਵਜੋਂ ਐਸ ਐਸ ਪੀ ਦਫਤਰ ਦੇ ਘਿਰਾਓ ਕਰਨ ਦੀਆਂ ਤਿਆਰੀਆਂ ਕਰਨ ਦਾ ਸੱਦਾ ਦਿੱਤਾ। ਰੈਲੀ ਨੂੰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲ੍ਹਾ ਸਕੱਤਰ ਵਿਜੈ ਕੁਮਾਰ ਭੀਖੀ,ਪੰਜਾਬ ਜਮਹੂਰੀ ਮੋਰਚਾ ਦੇ ਸੂਬਾ ਕਨਵੀਨਰ ਜੁਗਰਾਜ ਸਿੰਘ ਟੱਲੇਵਾਲ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਭੋਲਾ ਸਿੰਘ ਸਮਾਓਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਪਵਿੱਤਰ ਸਿੰਘ ਲਾਲੀ, ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਆਗੂ ਰਾਜਿੰਦਰ ਸਿੰਘ ਜਵਾਹਰਕੇ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਕੇਵਲ ਸਿੰਘ ਸਮਾਓ, ਡੀ ਟੀ ਐਫ ਦੇ ਸੂਬਾ ਆਗੂ ਬਲਵੀਰ ਚੰਦ ਲੌਂਗੋਵਾਲ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਆਗੂ ਸਵਰਨਜੀਤ ਸਿੰਘ ਸੰਗਰੂਰ, ਕਿਰਤੀ ਮਜਦੂਰ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਬਬਲੀ ਅਟਵਾਲ, ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਆਗੂ ਗੁਰਮੇਲ ਸਿੰਘ ਮਾਛੀਕੇ, ਕਰਨੈਲ ਅੱਤਲਾ, ਭਜਨ ਸਿੰਘ ਘੁੰਮਣ ਕਲਾਂ ਆਜਾਦ ਸੋਚ ਨੌਜਵਾਨ ਸਭਾ ਮੱਤੀ , ਬਹਾਲ ਸਿੰਘ ਬੇਨੜਾ ਦੇ ਆਗੂ ਗੁਰਵਿੰਦਰ ਡਾਇੰਮਡ ਸਮੇਤ ਵੱਖ ਵੱਖ ਆਗੂਆਂ ਨੇ ਸੰਬੋਧਨ ਕੀਤਾ।