ਭੁਲੱਥ / ਕਪੂਰਥਲਾ 6 ਜਨਵਰੀ ( ਮਨਜੀਤ ਸਿੰਘ ਚੀਮਾ )
ਸਬ ਡਵੀਜ਼ਨ ਕਸਬਾ ਭੁਲੱਥ ਦੇ ਸਿਹਤ ਵਰਕਰਾਂ ਵੱਲੋਂ ਸਿਵਲ ਸਰਜਨ ਡਾਕਟਰ ਗੁਰਿੰਦਰਬੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਐੱਸ.ਐੱਮ.ਓ. ਭੁਲੱਥ ਡਾ. ਦੇਸ ਰਾਜ ਮੱਲ ਦੀ ਅਗਵਾਈ ਹੇਠ ਕਸਬਾ ਭੁਲੱਥ ਵਿਖੇ ਡਰਾਈ ਡੇ ਫਰਾਈ ਡੇ ਮਨਾਇਆ ਗਿਆ । ਇਸ ਮੌਕੇ ਸਿਹਤ ਵਰਕਰਾਂ ਵੱਲੋਂ ਘਰ-ਘਰ ਜਾ ਕੇ ਡੇਂਗੂ ਬੁਖਾਰ ਤੇ ਕੋਵਿਡ 19 ਬਾਰੇ ਲੋਕਾਂ ਨੂੰ ਜਾਗਰੂਕ ਕਰਦਿਆ ਡੇਂਗੂ ਤੇ ਕੋਵਿਡ 19 ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਸਿਹਤ ਸੁਪਰਵਾਈਜ਼ਰ ਦਿਲਬਾਗ ਸਿੰਘ ਤੇ ਸਿਹਤ ਵਰਕਰ ਗੁਰਜੀਤ ਸਿੰਘ, ਆਸ਼ਾ ਵਰਕਰ ਬਲਜਿੰਦਰ ਕੌਰ ਵੱਲੋਂ ਘਰ ਵਿੱਚ ਲੋਕਾਂ ਨੂੰ ਜਾਣਕਾਰੀ ਦਿੰਦਿਆ ਪੈਂਫਲਿਟ ਵੀ ਵੰਡੇ ਗਏ । ਇਸ ਮੌਕੇ ਹੈਲਥ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਡਰਾਈ ਡੇ ਮੌਕੇ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ।
