
ਦੀਨਾਨਗਰ 5 ਸਤੰਬਰ (DamanPreet singh)
ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਕਰਾਰਾ ਝੱਟਕਾ ਲੱਗਾ ਜਦੋਂ ਪਿੰਡ ਮੇਘੀਆਂ ਨਾਲ ਸਬੰਧਤ ਅੱਧੀ ਦਰਜਨ ਦੇ ਕਰੀਬ ਅਕਾਲੀ ਬਸਪਾ ਅਤੇ ਕਾਂਗਰਸੀ ਪਰਿਵਾਰ ਦੋਨੋਂ ਹੀ ਰਵਾਇਤੀ ਪਾਰਟੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ । ਬੀਤੀ ਸ਼ਾਮ ਮੱਖਣ ਸਿੰਘ ਦੀ ਅਗਵਾਈ ‘ਚ ਪਿੰਡ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਕਰਵਾਈ ਇਕ ਮੀਟਿੰਗ ਚ ਪਿੰਡ ਵਾਸੀਆਂ ਦੇ ਜੁੜੇ ਵੱਡੇ ਇਕੱਠ ਨੇ ਮੀਟਿੰਗ ਨੂੰ ਚੋਣ ਜਲਸੇ ਦਾ ਰੂਪ ਦੇ ਦਿੱਤਾ । ਇੱਕਠ ਨੂੰ ਸੰਬੋਧਨ ਕਰਨ ਲਈ ਦੀਨਾਨਗਰ ਦੇ ਹਲਕਾ ਇੰਚਾਰਜ ਤੇ ਜਿਲਾ ਪ੍ਰਧਾਨ ਸ਼ਮਸ਼ੇਰ ਸਿੰਘ ਉਚੇਚੇ ਤੌਰ ਤੇ ਸਾਥੀਆਂ ਸਮੇਤ ਪੁੱਜੇ। ਜਿਸ ਦੌਰਾਨ ਮੱਖਣ ਸਿੰਘ, ਲੱਖਣ ਮੇਘੀਆਂ, ਪਵਨ ਕੁਮਾਰ, ਬਚਨ ਲਾਲ, ਜਸਬੀਰ ਸਿੰਘ ਰਾਜੂ, ਗੋਪਾਲ ਦਾਸ ਪਾਲੀ,ਪ੍ਰਿਤਪਾਲ ਕਾਕਾ, ਬਾਬਾ ਊਸ਼ਾ ਰਾਣੀ ਆਦਿ ਪਰਿਵਾਰਾਂ ਵੱਲੋਂ ਅਕਾਲੀਦਲ ਅਤੇ ਕਾਂਗਰਸ ਪਾਰਟੀਆਂ ਨੂੰ ਅਲਵਿਦਾ ਕਹਿਕੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਦੀ ਅਗਵਾਈ ਕਬੂਲ ਲਈ ਹੈ। ਜਿਸ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਿੱਥੇ ਪਾਰਟੀ ‘ਚ ਸ਼ਾਮਿਲ ਹੋਣ ਵਾਲੇ ਉਕਤ ਪਰਿਵਾਰਾਂ ਦਾ ਸ਼ਮਸ਼ੇਰ ਸਿੰਘ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਉਥੇ ਹੀ ਉਨ੍ਹਾਂ ਬੋਲਦਿਆਂ ਕਿਹਾ ਕਿ ਇਸ ਪਿੰਡ ਦੇ ਦੋ, ਦੋ ਸਰਗਰਮ ਲੀਡਰ ਹੋਣ ਦੇ ਬਾਵਜੂਦ ਵੀ ਪਿੰਡ ਮੇਘੀਆਂ ਦੇ ਲੋਕ ਬੁਨਿਆਦੀ ਸਹੂਲਤਾਂ ਨੂੰ ਕਿਉਂ ਤਰਸ ਰਹੇ ਹਨ। ਜਿਕਰਯੋਗ ਹੈ ਕਿ ਇਸੇ ਹੀ ਪਿੰਡ ਨਾਲ ਸੰਬੰਧਿਤ ਚਾਵਲਾ ਨੂੰ ਪਾਰਟੀ ਵੱਲੋਂ ਬੀਤੇ ਦਿਨੀਂ ਹੀ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਿਸ ਤੋਂ ਬਾਅਦ ਪਿੰਡ ਮੇਘੀਆਂ ਚ ਆਮ ਆਦਮੀ ਪਾਰਟੀ ਦੇ ਜੁੜੇ ਵੱਡੇ ਇਕੱਠ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਜਿਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਪਹਿਲੀ ਸਰਕਾਰ ਹੈ ਜਿਸ ਨੇ ਜੋ ਕਿਹਾ ਸੋ ਕੀਤਾ ਦੀ ਓਦਾਰਣ ਅਨੁਸਾਰ ਹੜ੍ਹ ਪੀੜਤ ਲੋਕਾਂ ਨੂੰ 15 ਦਿਨਾਂ ਦੇ ਅੰਦਰ- ਢੁਕਵੇਂ ਮੁਆਵਜ਼ੇ ਮੁਹਈਆ ਕਰਵਾਏ ਹਨ । ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਅੰਦਰ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਲਈ ਜਿੱਥੇ ਵਿਹੰਦੇ ਪਾਣੀ ਚ ਵੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੱਤਪਰ ਰਹੀ ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੁਸਤ ਅਤੇ ਦਰੁਸਤ ਰਿਹਾ ਸੀ। ਓਨਾਂ ਕਿਹਾ ਕਿ ਸ਼ਾਮਲ ਹੋਣ ਵਾਲੇ ਇੱਕ ਇੱਕ ਵਰਕਰ ਦਾ ਬਣਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਇਸ ਮੌਕੇ ਤੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਦੀ ਇੱਕ ਸੂਚੀ ਵੀ ਤਿਆਰ ਕੀਤੀ । ਅਤੇ ਪਿੰਡ ਨੂੰ ਬੁਨਿਆਦੀ ਸਹੂਲਤਾਂ ਦੇਣ ਦਾ ਵਾਅਦਾ ਵੀ ਕੀਤਾ । ਇਸ ਮੌਕੇ ਤੇ ਕਿਰਨਜੀਤ ਸਿੰਘ, ਬਲਜੀਤ ਸਿੰਘ ਖਾਲਸਾ, ਗੁਰਨਾਮ ਸਿੰਘ ਪ੍ਰਧਾਨ, ਬਲਬੀਰ ਸਿੰਘ ਗੂੰਜੀਆਂ, ਨਿਸ਼ਾਨ ਸਿੰਘ ਗੂੰਜੀਆਂ, ਤਰਸੇਮ ਲਾਲ, ਬਲਵਿੰਦਰਪਾਲ, ਸਰਪੰਚ ਰਾਜ ਕੁਮਾਰ, ਕੁਲਦੀਪ ਸਿੰਘ ਕਮਲਜੀਤ ਲਾਲੀ ਅਰਜਨ ਸਿੰਘ ਮਨਜੀਤ ਸਿੰਘ, ਸ਼ਿੰਗਾਰਾ ਸਿੰਘ, ਤਰਸੇਮ ਸਿੰਘ ਬਿੱਟੂ, ਅਜੀਤ ਸਿੰਘ ਬਲਵੀਰ ਚੰਦ, ਪ੍ਰੇਮ ਚੰਦ ਹਰਭਜਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹੋਏ ਸਨ।
ਫੋਟੋ ਕੈਪਸ਼ਨ – ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੌਰਾਨ ਸਰੋਪਿਆਂ ਨਾਲ ਸਨਮਾਨਿਤ ਕਰਨ ਦੀ ਤਸਵੀਰ ਅਤੇ ਹੇਠਾਂ ਪਿੰਡ ਵਾਸੀਆਂ ਦਾ ਜੁੜਿਆ ਇਕੱਠ ।