ਦਿਓਲ ਹਸਪਤਾਲ ਗੁਰਦਾਸਪੁਰ ਵਲੋਂ ਸੀ.ਬੀ.ਏ ਇਨਫੋਟੈਕ ਗੁਰਦਾਸਪੁਰ ਵਿਖੇ ਹੈਲਥ ਅਵੇਅਰਨੈਸ ਕੈਂਪ ਲਗਾਇਆ ਗਿਆ

ਗੁਰਦਾਸਪੁਰ ਪੰਜਾਬ ਮਾਝਾ

ਗੁਰਦਾਸਪੁਰ, 26 ਜੁਲਾਈ (DamanPreet singh) ਸੀ.ਬੀ.ਏ ਇਨਫੋਟੈਕ ਵਿਖੇ ਦਿਉਲ ਹਸਪਤਾਲ ਗੁਰਦਾਸੁਪਰ ਵਲੋਂ ਹੈਲਥ ਅਵੇਅਰਨੈਸ ਕੈਂਪ ਲਗਾਇਆ ਗਿਆ। ਜਿਸ ਵਿਚ ਹਸਪਤਾਲ ਦੇ ਐਮ.ਡੀ ਡਾ.ਹਰਿੰਦਰ ਸਿੰਘ ਦਿਓਲ ਨੇ ਸ਼ਿਰਕਤ ਕੀਤੀ। ਇਸ ਦੌਰਾਨ 100 ਦੇ ਕਰੀਬ ਬੱਚਿਆਂ ਨੂੰ ਮੈਡੀਕਲ ਅਵੇਅਰਨੈਸ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਡਾ.ਹਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਆਪਣਾ ਲਾਈਫ ਸਟਾਇਲ ਅਤੇ ਖਾਣ ਪੀਣ ਬਦਲ ਕੇ ਬਿਮਾਰੀਆਂ ਤੋਂ ਬਚ ਸਕਦੇ ਹਨ। ਤੰਦਰੁਸਤ ਵਿਅਕਤੀ ਹੀ ਬਿਮਾਰੀਆਂ ਤੋਂ ਬਚ ਸਕਦਾ ਹੈ ਇਸ ਲਈ ਸਾਨੂੰ ਜਿੱਥੇ ਆਪਣੇ ਖਾਣ ਪੀਣ ਵੱਲ ਧਿਆਨ ਦੇਣਾ ਚਾਹੀਦਾ ਹੈ ਉਥੇ ਹੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਵਗੈਰਾ ਵੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੱਜ ਤਰ੍ਹਾਂ ਦੇ ਦੌਰ ਵਿਚ ਜਿਸ ਤਰ੍ਹਾਂ ਦਾ ਫੂਡ ਬਜ਼ਾਰ ਵਿੱਚੋਂ ਮਿਲਦਾ ਹੈ ਉਹ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਕਿਉਂਕਿ ਮਾਰਕੀਟ ਵਿੱਚ ਵਿਕਣ ਵਾਲੇ ਫੂਡ ਵਿਚ ਸਾਫ ਸਫਾਈ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਜੋ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਸਰੀਰ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਿੱਧਾ ਡਾਕਟਰ ਤੋਂ ਆਪਣੀ ਜਾਂਚ ਕਰਵਾਉਣ ਤਾਂ ਜੋ ਡਾਕਟਰ ਚੰਗੀ ਤਰ੍ਹਾਂ ਜਾਂਚ ਕਰਕੇ ਉਹਨਾਂ ਦੀ ਬਿਮਾਰੀ ਦਾ ਇਲਾਜ ਕਰ ਸਕਣ। ਉਹਨਾਂ ਕਿਹਾ ਕਿ ਦਿਓਲ ਹਸਪਤਾਲ ਵਿਚ 24 ਘੰਟੇ ਸਿਹਤ ਸੇਵਾਵਾਂ ਸਬੰਧੀ ਮਾਹਿਰ ਡਾਕਟਰ ਮੌਜੂਦ ਰਹਿੰਦੇ ਹਨ। ਉਹਨਾਂ ਕਿਹਾ ਕਿ ਅੱਜ ਅਵੇਅਰਨੈਸ ਕੈਂਪ ਬਹੁਤ ਹੀ ਸਫਲ ਰਿਹਾ ਹੈ ਜਿਸ ਵਿਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਸੀ.ਬੀ.ਏ ਇਨਫੋਟੈਕ ਦੇ ਐਮ.ਡੀ ਇੰਜੀ. ਸੰਦੀਪ ਕੁਮਾਰ ਨੇ ਅਵੇਅਰਨੈਸ ਕੈਂਪ ਵਿਚ ਪਹੁੰਚੇ ਡਾਕਟਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮਨਜਿੰਦਰ ਕੌਰ ਮੈਨੇਜਿੰਗ ਡਾਇਰੈਕਟਰ, ਡਾ.ਕਮਲਦੀਪ ਸਿੰਘ ਹੱਡੀਆਂ ਦੇ ਮਾਹਿਰ, ਡਾ.ਨਵਦੀਪ ਕੌਰ ਜਨਾਨਾ ਰੋਗਾਂ ਦੇ ਮਾਹਿਰ, ਹਰਪ੍ਰੀਤ ਕੌਰ, ਮਨਦੀਪ ਸਹੋਤਾ ਪੀ.ਆਰ.ਓ ਤੋ ਇਲਾਵਾ ਸੀ.ਬੀ.ਏ ਇਨਫੋਟੈਕ ਦਾ ਸਾਰਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *