ਬਟਾਲਾ ਪੁਲਿਸ ਹੱਥੇ ਚੜਿਆ ਨਸ਼ੇ ਦਾ ਆਦੀ ਅਤੇ ਮੋਟਰਸਾਈਕਲ ਚੋਰ ਨੌਜਵਾਨ –10 ਚੋਰੀ ਕੀਤੇ ਮੋਟਰਸਾਈਕਲ ਕੀਤੇ ਬਰਾਮਦ — ਤਿੰਨ ਮਹੀਨੇ ਪਹਿਲਾ ਜਮਾਨਤ ਤੇ ਜੇਲ ਚੋ ਆਇਆ ਬਾਹਰ |

ਪੰਜਾਬ ਮਾਝਾ

ਪੁਲਿਸ ਜਿਲਾ ਬਟਾਲਾ ਦੇ ਸੀਆਈਏ ਸਟਾਫ ਵਲੋਂ ਮਿਲੀ ਗੁਪਤ ਸੂਚਨਾ ਦੇ ਇਕ ਨੌਜਵਾਨ ਸੰਦੀਪ ਸਿੰਘ ਉਰਫ ਨਿੱਕਾ ਨੂੰ ਚੋਰੀ ਦੇ ਮੋਟਰਸਾਈਕਲ ਨਾਲ ਗ੍ਰਿਫਤਾਰ ਕੀਤਾ ਗਿਆ ਉਥੇ ਹੀ ਤਫਤੀਸ਼ ਚ ਸਾਮਣੇ ਆਇਆ ਕਿ ਉਕਤ ਗ੍ਰਿਫਤਾਰ ਨੌਜਵਾਨ ਨਸ਼ੇ ਦਾ ਆਦੀ ਅਤੇ ਮੋਟਰਸਾਈਕਲ ਚੋਰੀ ਦੀਆ ਵਾਰਦਾਤਾਂ ਪਿਛਲੇ 10 ਸਾਲ ਤੋਂ ਕਰ ਰਿਹਾ ਹੈ ਅਤੇ ਪੁੱਛਗਿੱਛ ਚ ਇਹ ਸਾਮਣੇ ਆਇਆ ਕਿ ਇਸ ਕੋਲੋਂ 10 ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਜੋ ਬਟਾਲਾ ਗੁਰਦਾਸਪੁਰ ਦੇ ਇਲਾਕਿਆਂ ਚ ਚੋਰੀ ਕੀਤੇ ਗਏ ਸਨ ਅਤੇ ਇਹ ਨੌਜਵਾਨ ਅਗੇ ਇਹਨਾਂ ਨੂੰ 7- 8 ਹਜ਼ਾਰ ਰੁਪਏ ਚ ਵੇਚਦਾ ਸੀ | ਉਥੇ ਹੀ ਪੁਲਿਸ ਅਧਿਕਾਰੀਆਂ ਮੁਤਾਬਿਕ ਇਸ ਨੌਜਵਾਨ ਕੋਲੋਂ ਹੁਣ 10 ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਹਨ ਜਦਕਿ ਇਸ ਨੌਜਵਾਨ ਸੰਦੀਪ ਦੇ ਖਿਲਾਫ ਪਹਿਲਾ ਵੀ ਕਰੀਬ ਵੱਖ ਵੱਖ ਥਾਣਿਆਂ ਚ 12 ਕੇਸ ਦਰਜ ਹਨ ਜਿਹਨਾਂ ਚ ਚੋਰੀ ਅਤੇ ਨਸ਼ੇ ਅਤੇ ਜੇਲ ਚ ਨਾਜੀਅਜ ਢੰਗ ਨਾਲ ਮੋਬਾਈਲ ਫੋਨ ਰੱਖਣ ਦੇ ਮਾਮਲੇ ਦਰਜ ਹਨ ਅਤੇ ਤਿੰਨ ਮਹੀਨੇ ਪਹਿਲਾ ਇਹ ਜਮਾਨਤ ਤੇ ਜੇਲ ਚੋ ਆਇਆ ਬਾਹਰ |

Leave a Reply

Your email address will not be published. Required fields are marked *