ਰਿਪੋਰਟਰ —– ਰੌਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਦੇ ਪਿੰਡ ਕਾਲਾ ਨੰਗਲ ਦੀ ਰਹਿਣ ਵਾਲੀ ਕੋਮਲ ਪ੍ਰੀਤ ਜਿਸ ਨੇ ਏਅਰ ਫੋਰਸ ਵਿਚ ਫਲਾਇੰਗ ਅਫਸਰ ਬਣ ਕੇ ਗੁਰਦਾਸਪੁਰ ਜ਼ਿਲਾ ਦਾ ਅਤੇ ਪਿੰਡ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਓਸ ਦੇ ਅੱਜ ਪਿੰਡ ਪਹੁੰਚਣ ਤੇ ਰਿਸ਼ਤੇਦਾਰਾਂ ਅਤੇ ਪਿੰਡ ਦੇ ਲੋਕਾਂ ਵੱਲੋਂ ਕੋਮਲ ਪ੍ਰੀਤ ਦਾ ਭਰਵਾਂ ਸਵਾਗਤ ਕੀਤਾ ਗਿਆ। ਉਥੇ ਹੀ ਕੋਮਲ ਨੇ ਪਿੰਡ ਪਹੁਚਦੇ ਪਰਿਵਾਰ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਨੱਤਮਸਤਕ ਹੋਇਆ ਇਸ ਮੌਕੇ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਕੋਮਲਪ੍ਰੀਤ ਦਾ ਕਹਿਣਾ ਸੀ ਕਿ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਪੂਰਾ ਪਿੰਡ ਮੇਰਾ ਸਵਾਗਤ ਕਰਨ ਲਈ ਇਕੱਠਾ ਹੋਇਆ ਹੈ ਤੇ ਜੇਕਰ ਮੈ ਮੇਹਨਤ ਕੀਤੀ ਹੈ ਤਾਂ ਪ੍ਰਮਾਤਮਾ ਨੇ ਮੇਰੇ ਉਪਰ ਮੇਹਰ ਕੀਤੀ ਹੈ ਤੇ ਅਤੇ ਅੱਜ ਜਿਸ ਮੁਕਾਮ ਤੇ ਮੈ ਹਾਂ ਉਥੇ ਮੇਨੂ ਦੇਖ ਅੱਜ ਪੂਰਾ ਪਰਿਵਾਰ ਅਤੇ ਰਿਸਤੇਦਾਰਾਂ ਚ ਖੁਸ਼ੀ ਹੈ । ਕੋਮਲਪ੍ਰੀਤ ਨੇ ਕਿਹਾ ਕਿ ਉਹ ਪ੍ਰਮਾਤਮਾ ਦਾ ਧੰਨਵਾਦ ਕਰਦੀ ਹੈ ਇਸ ਪ੍ਰਾਪਤੀ ਲਈ। ਉਥੇ ਹੀ ਕੋਮਲ ਨੇ ਦੱਸਿਆ ਕਿ ਉਹ ਬਤੌਰ ਫਲਾਇੰਗ ਅਫਸਰ ਹਵਾਈ ਸੈਨਾ ਚ ਸਿਲੈਕਟ ਹੋਈ ਹੈ ਅਤੇ ਉਸ ਦੀ ਨਿਯੁਕਤੀ ਨੇਵੀਗੇਸ਼ਨ ਸ਼ਾਖਾ ਚ ਹੋਈ ਹੈ। ਉਹ ਹੇਦਰਾਬਾਦ ਚ ਤੈਨਾਤ ਹੋਵੇਗੀ ਅਤੇ ਉਥੇ ਨੌਕਰੀ ਦਾ ਅਗਲੇ ਪੜਾਵ ਦੀ ਸ਼ੁਰੂਆਤ ਕਰੇਗੀ | ਉਥੇ ਹੀ ਇਸ ਮੁਕਾਮ ਹਾਸਿਲ ਕਰਨ ਪਿੱਛੇ ਕੋਮਲ ਦੱਸਦੀ ਹੈ ਕਿ ਉਸਦੇ ਮਾਤਾ ਪਿਤਾ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਜੇਕਰ ਮੇਹਨਤ ਜਾਰੀ ਰੱਖਾਂਗੇ ਤਾ ਇਕ ਦਿਨ ਸੁਪਨੇ ਜ਼ਰੂਰ ਪੂਰੇ ਹੁੰਦੇ ਹਨ ।
ਉਥੇ ਹੀ ਦੇ ਕੋਮਲਪ੍ਰੀਤ ਕੌਰ ਦੇ ਪਿਤਾ ਗੁਰਦੀਪ ਸਿੰਘ ਜੋ ਪੰਜਾਬ ਪੁਲਿਸ ਚ ਏਐਸਆਈ ਵਜੋਂ ਗੁਰਦਾਸਪੁਰ ਸਿਟੀ ਥਾਣਾ ਚ ਡਿਊਟੀ ਨਿਭਾ ਰਹੇ ਹਨ ਨੇ ਕਿਹਾ ਕਿ ਮੇਰੀ ਬੇਟੀ ਕੋਮਲਪ੍ਰੀਤ ਇਕ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰ ਆਪਣੀ ਮਿਹਨਤ ਸਦਕਾ ਇੰਡੀਅਨ ਏਅਰ ਫੋਰਸ ਵਿੱਚ ਫਲਾਇੰਗ ਅਫਸਰ ਬਣੀ ਹੈ ਅਤੇ ਜੋਕਿ ਉਹਨਾਂ ਲਈ ਅਤੇ ਉਹਨਾਂ ਦੇ ਪਰਿਵਾਰ ਲਈ ਵੱਡਾ ਮਾਣ ਹੈ ਅਤੇ ਉਥੇ ਹੀ ਪਿਤਾ ਨੇ ਕਿਹਾ ਕਿ ਧੀ ਨੇ ਤਾ ਪਰਿਵਾਰ ਪਿੰਡ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ l