ਜ਼ਿਲਾਂ ਪੁਲਿਸ ਵੱਲੋਂ ਇੱਕ ਵਾਰ ਫਿਰ ਚਲਾਇਆ ਤਲਾਸ਼ੀ ਅਭਿਆਨ।
ਸਨੀਫਰ ਡੋਗਜ਼ ਦੀ ਮਦਦ ਨਾਲ ਕੀਤੀ ਜੇਲ੍ਹ ਬੈਰਕਾਂ ਦੀ ਤਲਾਸ਼ੀ।
ਕੈਦੀਆਂ ਨਾਲ ਮੁਲਾਕਾਤ ਕਰਨ ਆਏ ਪਰਿਵਾਰਕ ਮੈਬਰਾਂ ਦੀ ਵੀ ਕੀਤੀ ਜਾਂਚ।
ਕੁੱਜ ਦਿਨ ਪਹਿਲਾਂ ਹੀ ਜ਼ਿਲਾਂ ਪੁਲਿਸ ਵੱਲੋਂ ਫਰੀਦਕੋਟ ਦੀ ਮਾਡਰਨ ਜੇਲ਼ ਚ ਤਲਾਸ਼ੀ ਅਭਿਆਨ ਚਲਾਇਆ ਸੀ ਜਿਸ ਦੌਰਾਨ ਵਖ਼ ਵਖ਼ ਬੈਰਕਾਂ ਚੋ ਤਲਾਸ਼ੀ ਦੌਰਾਨ ਤਿੰਨ ਮੋਬਾਇਲ ਫੋਨ ਅਤੇ ਸਿਮ ਬ੍ਰਾਮਦ ਕੀਤੇ ਗਏ ਸਨ ਅਤੇ ਅੱਜ ਫਿਰ ਤੋਂ ਇੱਕ ਵਾਰ ਜ਼ਿਲਾਂ ਪੁਲਿਸ ਵੱਲੋਂ ਸਨੀਫਰ ਡਾਗਜ਼ ਦੀ ਮਦਦ ਨਾਲ ਜ਼ੇਲ੍ਹ ਅੰਦਰ ਅਚਨਚੇਤ ਤਲਾਸ਼ੀ ਅਭਿਆਨ ਚਲਾਇਆ ਗਿਆ।ਗੌਰਤਲਬ ਹੈ ਕੇ ਨਰਕੋਟਿਕਸ ਦੀ ਭਾਲ ਲਈ ਸਪੈਸ਼ਲ ਨਸਲ ਦੇ ਬ੍ਰਾਜ਼ੀਲ ਸ਼ੈਫਰਡ ਕੁੱਤੇ ਜਿਨ੍ਹਾਂ ਨੂੰ ਖਾਸ ਤੌਰ ਤੇ ਨਸ਼ੇ ਦੀ ਤਲਾਸ਼ ਲਈ ਟਰੇਂਡ ਕੀਤਾ ਗਿਆ ਹੈ ਉਨ੍ਹਾਂ ਦੀ ਮਦਦ ਇਸ ਤਲਾਸ਼ੀ ਅਭਿਆਨ ਦੋਰਾਣ ਲਈ ਗਈ।ਜਿੱਥੇ ਇੰਸ ਤਲਾਸ਼ੀ ਅਭਿਆਨ ਦੌਰਾਨ ਜ਼ੇਲ੍ਹ ਅੰਦਰ ਵੱਖ ਵੱਖ ਬੈਰਕਾਂ ਦੀ ਤਲਾਸ਼ੀ ਲਈ ਗਈ ਉੱਥੇ ਜੇਲ੍ਹ ਅੰਦਰ ਬੰਦ ਕੈਦੀਆਂ ਨਾਲ ਮੁਲਾਕਾਤ ਕਰਨ ਆਏ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਦੀ ਵੀ ਜਾਂਚ ਕੀਤੀ ਗਈ।ਹਾਲਾਂਕਿ ਇਸ ਤਲਾਸ਼ੀ ਦੌਰਾਨ ਕੋਈ ਬਰਾਮਦਗੀ ਨਹੀਂ ਹੋਈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕੇ ਇਸ ਤਰਾ ਦੇ ਸ੍ਰਪਰਾਂਈਜ਼ ਸਰਚ ਅਭਿਆਨ ਜਾਰੀ ਰਹਿਣਗੇ ਤਾਂ ਜੋ ਜੇਲ੍ਹ ਨਸ਼ਾ ਮੁਕਤ ਹੋ ਸਕਨ।ਗੌਰਤਲਬ ਹੈ ਕੇ ਫਰੀਦਕੋਟ ਦੀ ਮਾਡਰਨ ਜ਼ੇਲ੍ਹ ਅੰਦਰ ਲਗਾਤਾਰ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ ਉਥੇ ਨਸ਼ਾ ਬਰਾਮਦਗੀ ਦੇ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
ਜਸਮੀਤ ਸਿੰਘ ਡੀਐਸਪੀ