ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ ਪੂਰਬ ਵਾਲੇ ਦਿਨ ਛੁੱਟੀ ਕਰਨ ਦੀ ਬਜਾਏ ਸੀ ਬੀ ਐਸ ਈ ਬੋਰਡ ਵੱਲੋ ਦਸਵੀਂ ਕਲਾਸ ਦੇ ਬੱਚਿਆ ਦਾ ਪੰਜਾਬੀ ਦਾ ਪੇਪਰ ਰੱਖਣ ਤੇ ਸਮੂਹ ਗੁਰੂ ਰਵੀਦਾਸ ਨਾਮ ਲੇਵਾ ਸੰਗਤਾਂ, ਜਥੇਬੰਦੀਆ, ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋ ਨੇਖੇਤੀ ਕਰਦਿਆ ਇਸ ਦਾ ਵਿਰੌਧ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ, ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਬੀ. ਐਸ. ਸੀ. ਬੋਰਡ ਵੱਲੋ ਦਸਵੀਂ ਕਲਾਸ ਦਾ ਪੇਪਰ 24 ਫਰਵਰੀ ਨੂੰ ਪੰਜਾਬ ਵਿੱਚ ਪੰਜਾਬੀ ਅਤੇ ਹੋਰ ਕਈ ਭਾਸ਼ਾਵਾਂ ਦਾ ਰੱਖਿਆ ਗਿਆ ਹੈ, ਜਦ ਕਿ ਇਸ ਦਿਨ ਪੂਰੇ ਦੇਸ਼ ਅਤੇ ਵਿਦੇਸ਼ ਵਿੱਚ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ l ਇਸ ਦਿਨ ਰਜਿਸਟਰ ਛੁੱਟੀ ਦਿੱਤੀ ਜਾਂਦੀ ਹੈ l ਇਸ ਸਬੰਧ ਵਿੱਚ ਗੁਰੂ ਰਵੀਦਾਸ ਟਾਈਗਰ ਫੋਰਸ ਜਿਲ੍ਹਾ ਗੁਰਦਾਸਪੁਰ ਦੀ ਇਕ ਮੀਟਿੰਗ ਹੋਈ ਜਿਸ ਵਿੱਚ ਜਿਲ੍ਹਾ ਪ੍ਰਧਾਨ ਰਾਜੇਸ਼ ਲਾਹੌਰੀਆ ਰਾਜੂ,ਵਾਈਸ ਪ੍ਰਧਾਨ ਹੀਰਾ ਲਾਲ ਵੱਸਣਖਜਾਨਚੀ ਗਗਨ ਦੀਪ ਸੰਨੀਬਲਾਕ ਪ੍ਰਧਾਨ ਦੀਪਕ ਕੁਮਾਰਬਲਾਕ ਪ੍ਰਧਾਨ ਬਲਜੀਤ ਕੁਮਾਰਬਲਾਕ ਪ੍ਰਧਾਨ ਅਰਵਿੰਦ ਕਸ਼ਯਪਬਲਾਕ ਪ੍ਰਧਾਨ ਰਜਿੰਦਰ ਕੁਮਾਰ, ਬੱਬੂ ਦਾਸ, ਬੱਬਲ, ਬੱਬੀ ਰਾਮ ਨਗਰ, ਮਨਜੀਤ , ਅਨਿਲ, ਰਵੀ,ਅਜੇ, ਵਿਜੈ ਰਮਨ, ਕਪਿਲ,ਆਦਿ ਹੋਏ
