ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ
ਬੀਤੇ ਦਿਨੀ ਅੰਤਰਰਾਸ਼ਟਰੀ ਵਿਕਲਾਂਗ ਦਿਵਸ ਮੌਕੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਵੱਲੋਂ ਬਟਾਲਾ ਦੇ ਸਮਾਜ ਸੇਵੀ ਹਰਮਨ ਗੁਰਾਇਆ ਨੂੰ ਵਿਕਲਾਂਗ ਲੋਕਾਂ ਦੀ ਮਦਦ ਅਤੇ ਉਹਨਾਂ ਦੀ ਜਰੂਰਤਾਂ ਅਤੇ ਉਹਨਾਂ ਦੀ ਸੇਵਾ ਨੂੰ ਸਮਰਪਿਤ ‘ਸਰਵਸ਼੍ਰੇਸਠ ਵਿਅਕਤੀ’ ਦਾ ਸਨਮਾਨ ਦਿਤਾ ਗਿਆ ਉਥੇ ਹੀ ਰਾਸ਼ਟਰੀ ਐਵਾਰਡ ਮਿਲਣ ਉਪਰੰਤ ਆਪਣੇ ਸ਼ਹਿਰ ਘਰ ਬਟਾਲਾ ਪਹੁੰਚੇ ਹਰਮਨ ਗੋਰਾਇਆ ਦੇ ਘਰ ਜਿਥੇ ਖੁਸ਼ੀ ਦਾ ਮਾਹੌਲ ਹੈ ਉਥੇ ਹੀ ਪਰੀਵਾਰ ਵਜੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸ਼ਹਿਰ ਵਾਸੀ ਵੀ ਹਰਮਨ ਗੋਰਾਇਆ ਮਿਲਣ ਅਤੇ ਉਹਨਾਂ ਦੇ ਇਸ ਮੁਕਾਮ ਦੀ ਵਧਾਈ ਦੇਣ ਪਹੁੰਚ ਰਹੇ ਹਨ ਅਤੇ ਘਰ ਚ ਰਿਸ਼ਤੇਦਾਰ ਅਤੇ ਪਰਿਵਾਰ ਇਸ ਮੌਕੇ ਖੁਸ਼ੀ ਦੇ ਪਲ ਮਨਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਹਰਮਨ ਨੇ ਆਪਣੀ ਸਮਾਜ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰ ਅੱਜ ਪਰਿਵਾਰ ਅਤੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ। ਉਥੇ ਹੀ ਹਰਮਨ ਗੋਰਾਇਆ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਇਸ ਕਾਰਜ ਨਾਲ ਜੁੜੇ ਹਨ ਅਤੇ ਉਹ ਵਿਕਲਾਂਗ ਲੋਕਾਂ ਨੂੰ ਵਿਕਲਾਂਗ ਨਹੀਂ ਬਲਕਿ ਵਿਸ਼ੇਸ ਵਰਗ ਦੇ ਲੋਕ ਆਖ ਬੁਲਾਉਂਦੇ ਹਨ। ਜਿਥੇ ਵੀ ਕਿਸੇ ਅਜਿਹੇ ਵਿਸ਼ੇਸ਼ ਵਰਗ ਦੇ ਕਿਸੇ ਵਿਅਕਤੀ ਨੂੰ ਕੋਈ ਜਰੂਰਤ ਹੈ ਉਸ ਲਈ ਅਗੇ ਹੋ ਮਦਦ ਕਰ ਰਹੇ ਹਨ। ਜਿਸ ਲਈ ਪਹਿਲਾ ਵੀ ਉਹਨਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਹੁਣ ਉਹਨਾਂ ਨੂੰ ਨੈਸ਼ਨਲ ਐਵਾਰਡ ਮਿਲਿਆ ਹੈ ਕਦੇ ਉਹਨਾਂ ਸੋਚਿਆ ਨਹੀਂ ਸੀ ਉਹ ਤਾਂ ਬਿਨਾ ਕਿਸੇ ਚਾਹ ਦੇ ਆਪਣੀ ਸੇਵਾ ਨਿਭਾ ਰਹੇ ਹਨ ਅਤੇ ਇਹ ਲਗਨ ਉਹਨਾਂ ਨੂੰ ਆਪਣੇ ਪਰਿਵਾਰ ਚ ਆਪਣੀ ਮਾਂ ਤੋਂ ਮਿਲੀ ਹੈ ,ਉਥੇ ਹੀ ਧਰਮ ਪਤਨੀ ਦ ਸਾਥ ਅਤੇ ਪੂਰੇ ਪਰਿਵਾਰ ਵਲੋਂ ਹਰ ਤਰ੍ਹਾਂ ਨਾਲ ਸਹਿਯੁਗ ਹੈ | ਪਰਿਵਾਰ ਚ ਹਰਮਨ ਗੋਰਾਇਆ ਦੀ ਮਾਂ ਨੇ ਕਿਹਾ ਕਿ ਉਹ ਤਾ ਹਮੇਸ਼ਾ ਹਰਮਨ ਨੂੰ ਅਸ਼ੀਰਵਾਦ ਦੇਂਦੇ ਹਨ ਕਿ ਉਹ ਪੂਰੀ ਮੇਹਨਤ ਕਰੇ ਅਤੇ ਆਪਣਾ ਵੱਧ ਤੋਂ ਵੱਧ ਸਮਾਂ ਜ਼ਰੂਰਤਮੰਦਾਂ ਦੀ ਮਦਦ ਵਿੱਚ ਲਗਾਵੇ।
ਵੱਡੇ ਭਰਾ ਨੇ ਕਿਹਾ ਕਿ ਹਰਮਨ ਦੇ ਸਿਰ ਤੇ ਘਰ ਦੀਆਂ ਵੀ ਬਹੁਤ ਵੱਡੀਆਂ ਜਿੰਮੇਵਾਰੀਆਂ ਹਨ ਅਤੇ ਉਹ ਹਰ ਜਿੰਮੇਵਾਰੀ ਨੂੰ ਜਿਥੇ ਨਿਭਾ ਰਿਹਾ ਹੈ ਉਸ ਵਿਚਕਾਰ ਲੋਕਾਂ ਦੀ ਸੇਵਾ ਨੂੰ ਉਸ ਲਈ ਅਹਿਮ ਹੈ, ਉਹ ਵੀ ਕਿਸੇ ਲਾਲਚ ਤੋਂ ਬਿਨਾ।
ਹਰਮਨ ਦੀ ਵੱਡੀ ਭੈਣ ਅਤੇ ਧਰਮ ਪਤਨੀ ਵੀ ਆਪਣੀ ਖੁਸ਼ੀ ਨਹੀਂ ਨਹੀਂ ਸੰਭਾਲ ਪਾ ਰਹੀਆਂ ਉਹਨਾਂ ਕਿਹਾ ਕਿ ਉਹਨਾਂ ਦੀ ਜਿੰਦਗੀ ਦੇ ਇਹ ਬਹੁਤ ਵੱਡੇ ਪਲ ਹਨ |
