ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਸਮੇਤ ਪਰਿਵਾਰ ਦੇ 4 ਮੈਂਬਰਾਂ ਤੋਂ ਵਿਜੀਲੈਂਸ ਨੇ ਲਗਪਗ 7 ਘੰਟੇ ਕੀਤੀ ਪੁੱਛਗਿੱਛ ਜਾਇਦਾਦ ਦਾ ਮੰਗਿਆ ਵੇਰਵਾ

ਗੁਰਦਾਸਪੁਰ ਪੰਜਾਬ ਮਾਝਾ

ਰਿਪੋਰਟਰ ::-ਰੋਹਿਤ ਗੁਪਤਾ
ਗੁਰਦਾਸਪੁਰ

ਵਿਜਿਲੈਂਸ ਬਿਊਰੋ ਪੰਜਾਬ ਦੀ ਰਡਾਰ ਤੇ ਹੁਣ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਆ ਚੁੱਕੇ ਹਨ ਅਤੇ ਅੱਜ ਉਨ੍ਹਾਂ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਪੁੱਛਗਿੱਛ ਦੇ ਲਈ ਵਿਜ਼ੀਲੈਂਸ ਦਫਤਰ ਗੁਰਦਾਸਪੁਰ ਬੁਲਾਇਆ ਗਿਆ ਜਿੱਥੇ ਵਿਜੀਲੈਂਸ ਵਿਭਾਗ ਦੇ ਐਸ ਐਸ ਪੀ ਵਰਿੰਦਰ ਸਿੰਘ ਨੇ ਉਹਨਾਂ ਕੋਲੋਂ ਲਗਭਗ 7 ਘੰਟੇ ਪੁੱਛਗਿੱਛ ਕੀਤੀ ਅੱਤੇ ਉਹਨਾਂ ਦੇ ਕੋਲੋਂ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਅੱਤੇ 7 ਦਿਨਾਂ ਬਾਅਦ 14 ਦਿਸੰਬਰ ਨੂੰ ਫਿਰ ਤੋਂ ਪੇਸ਼ ਹੋਨ ਦੇ ਲਈ ਕਿਹਾ ਗਿਆ ਇਸ ਮੌਕੇ ਡੀਐੱਸਪੀ ਵਿਜ਼ੀਲੈਂਸ ਵਲੋਂ ਮਾਰੇ ਗਏ ਸਲੂਟ ਤੇ ਬੋਲਦੇ ਹੋਏ ਵਿਧਾਇਕ ਪਾਹੜਾ ਨੇ ਕਿਹਾ ਕਿ ਡੀਐਸਪੀ ਵਿਜ਼ੀਲੈਂਸ ਨੇ ਬਰਿੰਦਰਮੀਤ ਸਿੰਘ ਪਾਹੜਾ ਨੂੰ ਨਹੀਂ ਵਿਧਾਇਕ ਦੇ ਪ੍ਰੋਟਕੋਲ ਨੂੰ ਸਲੂਟ ਕਿਤਾ ਹੈ ਅੱਤੇ ਜਿੱਸ ਮੀਡਿਆ ਅਧਾਰੇ ਨੇ ਇਹ ਖ਼ਬਰ ਚਲਾਈਆ ਹਨ ਉਹ ਉਹਨਾਂ ਚੈਨਲਾਂ ਨੂੰ ਨੋਟਿਸ ਵੀ ਭੇਜਣਗੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਗੁਰਦਾਸਪੁਰ ਤੋ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਉਹਨਾਂ ਦੀ ਸ਼ਿਕਾਇਤ ਕਿੱਸੇ ਨੇ ਵਿਜੀਲੈਂਸ ਵਿਭਾਗ ਨੂੰ ਕੀਤੀ ਹੈ ਕਿ ਉਹਨਾਂ ਦੇ ਕੋਲ ਆਮਦਨ ਨਾਲੋ ਵੱਧ ਜਾਇਦਾਦ ਹੈ ਪਰ ਉਹਨਾਂ ਦਾ ਅਕਸ਼ ਬਿਲਕੁੱਲ ਸਾਫ ਹੈ ਅੱਤੇ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ ਅਤੇ ਵਿਜੀਲੈਂਸ ਵਿਭਾਗ ਦਾ ਪੂਰਾ ਸਹਿਯੋਗ ਕਰਨਗੇ ਉਨ੍ਹਾਂ ਕਿਹਾ ਕਿ ਅੱਜ ਉਹਨਾਂ ਅਮੇਤ ਉਹਨਾਂ ਦੇ ਭਰਾ, ਪਿੱਤਾ ਅਤੇ ਚਾਚੇ ਦੇ ਪੁੱਤਰ ਨੂੰ ਬੁਲਾਇਆ ਗਿਆ ਸੀ ਅੱਤੇ ਉਹਨਾਂ ਦੇ ਕੋਲੋ ਜੌ ਵੇਰਵਾ ਮੰਗਿਆ ਗਿਆ ਹੈ ਅੱਤੇ ਹੁਣ ਉਹਣਾ ਨੂੰ ਵਿਜੀਲੈਸ ਵੱਲੋ ਜੌ ਜਾਇਦਾਦ ਨੂੰ ਲੈਕੇ ਪ੍ਰਫਾਰਮੇ ਦਿੱਤੇ ਗਏ ਹਨ ਉਸ 7 ਦਿਨ ਬਾਦ ਭਰ ਕੇ ਵਿਜ਼ੀਲੈਂਸ ਨੂੰ ਦੇ ਦਿੱਤੇ ਜਾਣਗੇ ਉਹਨਾਂ ਇਹ ਵੀ ਆਰੋਪ ਲਗਾਏ ਕਿ ਵਿਜੀਲੈਂਸ ਵਿਭਾਗ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ ਅੱਤੇ ਜਾਂਚ ਦੌਰਾਨ ਉਹਣਾ ਦੇ ਪਿੱਤਾ ਜੌ ਕਿ ਸ਼ੂਗਰ ਦੇ ਮਰੀਜ਼ ਹਨ ਉਹਨਾਂ ਨੂੰ ਵਿ ਪ੍ਰੇਸ਼ਾਨ ਕਿਤਾ ਗਿਆ

ਬਰਿੰਦਰਮੀਤ ਸਿੰਘ ਪਾਹੜਾ (ਵਿਧਾਇਕ ਗੁਰਦਾਸਪੁਰ)

ਉੱਥੇ ਹੀ ਵਿਜ਼ੀਲੈਂਸ ਦੇ ਐਸਐਸਪੀ ਵਰਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਸਮੇਤ ਉਹਨਾਂ ਦੇ ਪਰਿਵਾਰ ਦੇ 4 ਮੈਂਬਰਾਂ ਨੂੰ ਜਾਂਚ ਦੇ ਲਈ ਬੁਲਾਇਆ ਗਿਆ ਸੀ ਅਤੇ ਉਹਨਾਂ ਦੇ ਕੋਲੋਂ ਜਾਇਦਾਦ ਦਾ ਵੇਰਵਾ ਮੰਗਿਆ ਗਿਆ ਹੈ ਉਨ੍ਹਾਂ ਕਿਹਾ ਕਿ ਅਤੇ 7 ਦਿਨ ਬਾਅਦ ਵਿਧਾਇਕ ਪਾਹੜਾ ਨੂੰ ਫਿਰ ਤੋਂ ਜਾਂਚ ਦੇ ਲਈ ਬੁਲਾਇਆ ਜਾਵੇਗਾ ਇਸ ਮੌਕੇ ਤੇ ਡੀਐਸਪੀ ਵਿਜ਼ੀਲੈਂਸ ਵੱਲੋਂ ਮਾਰੇ ਗਏ ਸਲੂਟ ਤੇ ਬੋਲਦੇ ਹੋਏ ਕਿਹਾ ਕਿ ਜਦ ਸਲੂਟ ਮਰੇਆ ਗਿਆ ਸੀ ਓਸ ਸਮੇਂ ਉਹ ਉਥੇ ਮੌਜੂਦ ਨਹੀਂ ਸਨ ਇਸ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾਵੇਗੀ

ਵਰਿੰਦਰ ਸਿੰਘ (ਐਸਐਸਪੀ ਵਿਜ਼ੀਲੈਂਸ )


Leave a Reply

Your email address will not be published. Required fields are marked *