9 ਅਪੈ੍ਰਲ (ਸੌਰਵ ਉਪਲ) – ਸੀ.ਬੀ.ਏ ਇੰਨਫੋਟੈਕ ਗੁਰਦਾਸਪੁਰ ਵਲੋਂ ਫਨ ਅਤੇ ਐਕਟੀਵਿਟੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸ਼ੋਸ਼ਲ ਮੀਡੀਆ ਸਟਾਰ ਕੈਂਡੀ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੌਰਾਨ ਸੀ.ਬੀ.ਏ ਇੰਨਫੋਟੈਕ ਦੇ ਵਿਦਿਆਰਥੀਆਂ ਅਤੇ ਸਮੁੱਚੇ ਸਟਾਫ ਨੇ ਹਿੱਸਾ ਲਿਆ। ਇਸ ਮੌਕੇ ਜਾਣਕਾਰੀ ਦਿੰਦਿਆ ਸੀ.ਬੀ.ਏ ਇੰਨਫੋਟੈਕ ਦੀ ਸੀਨੀਅਰ ਆਈ.ਟੀ ਟ੍ਰੇਨਰ ਸਿਮਰਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਨਵਾ ਜ਼ਜਬਾ ਪੈਂਦਾ ਕਰਨਾ ਸੀ ਕਿਉਂਕਿ ਕਈ ਵਿਦਿਆਰਥੀ ਵੱਖ-ਵੱਖ ਕੋਰਸ ਤਾਂ ਮੁਕੰਮਲ ਕਰ ਲੈਂਦੇ ਹਲ ਪਰੰਤੂ ਇੰਟਰਵਿਊ ਦੇਣ ਸਮੇਂ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਉਹ ਆਪਣੀ ਇੰਟਰਵਿਊ ਪੂਰੀ ਨਹੀਂ ਕਰ ਪਾਉਂਦੇ। ਉਹਨਾਂ ਕਿਹਾ ਕਿ ਇਸ ਮੌਕੇ ਪ੍ਰੈਸਨੇਲਿਟੀ, ਡਿਵੈਲਪਮੈਂਟ ਸਬੰਧੀ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਕਿਉਂਕਿ ਜਿੰਨੀ ਦੇਰ ਤੱਕ ਵਿਦਿਆਰਥੀ ਅੰਦਰੋਂ ਤਿਆਰ ਨਹੀਂ ਹੰੁਦੇ ਉਨੀ ਦੇਰ ਤੱਕ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਰ ਕੇ ਸਾਹਮਣੇ ਨਹੀਂ ਆਉਂਦੀ। ਉਹਨਾਂ ਕਿਹਾ ਕਿ ਸੀ.ਬੀ.ਏ ਇੰਨਫੋਟੈਕ ਦਾ ਮਕਸਦ ਵਿਦਿਆਰਥੀਆਂ ਨੂੰ ਆਈ.ਟੀ ਨਾਲ ਸਬੰਧਤ ਕੋਰਸ ਕਰਾਉਣ ਦੇ ਨਾਲ ਨਾਲ ਉਹਨਾ ਨੂੰ ਮਾਨਸਿਕ ਤੌਰ ’ਤੇ ਵੀ ਮਜਬੂਤ ਕਰਨਾ ਹੈ। ਤਾਂ ਜੋ ਵਿਦਿਆਰਥੀ ਹਰ ਇੱਟਰਵਿਊ ਨੂੰ ਆਸਾਨੀ ਨਾਲ ਪਾਸ ਕਰ ਸਕਣ। ਇਸ ਮੌਕੇ ਸੀ.ਬੀ.ਏ ਇੰਨਫੋਟੈਕ ਦੇ ਐਮ.ਡੀ ਸੰਦੀਪ ਕੁਮਾਰ ਨੇ ਦੱਸਿਆ ਕਿ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਮਾਈਂਡ ਅਤੇ ਫਨ ਸੰਬੰਧੀ ਗੇਮਾਂ ਕਰਵਾਈਆ ਗਈਆ। ਜਿਸ ਨਾਲ ਵਿਦਿਆਰਥੀਆਂ ਦਾ ਜ਼ਜਬਾ ਹੋਰ ਮਜ਼ਬੂਤ ਹੋਇਆ ਹੈ। ਉਹਨਾਂ ਕਿਹਾ ਕਿ ਸਾਡੀ ਸੰਸਥਾ ਵਲੋਂ ਪੜਾਈ ਦੇ ਨਾਲ ਨਾਲ ਸਮੇਂ-ਸਮੇਂ ਤੇ ਅਜਿਹੀਆਂ ਐਕਟੀਵਿਟੀ ਕਰਵਾਈਆ ਜਾਂਦੀਆਂ ਹਲ ਤਾਂ ਜੋ ਵਿਦਿਆਰਥੀ ਮਾਨਸਿਕ ਤੌਰ ’ਤੇ ਹੋਰ ਮਜਬੂਤ ਹੋ ਸਕਣ। ਇਸ ਮੌਕੇ ਉਹਨਾਂ ਨੇ ਪ੍ਰੋਗਰਾਮ ਦੌਰਾਨ ਪਹੁੰਚੇ ਮੁੱਖ ਮਹਿਮਾਨ ਮਸ਼ਹੂਰ ਸ਼ੋਸ਼ਲ ਮੀਡੀਆ ਸਟਾਰ ਕੈਡੀ ਦਾ ਸਨਮਾਨ ਕੀਤਾ।
