ਬੀਪੀਈਓ ਪੰਕਜ ਅਰੋੜਾ ਨੇ ਸੰਭਾਲਿਆ ਬਲਾਕ ਨਰੋਟ ਜੈਮਲ ਸਿੰਘ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਾ ਚਾਰਜ।

ਪੰਜਾਬ ਮਾਝਾ

ਬਲਾਕ ਵਿੱਚ ਸਿੱਖਿਆ ਦਾ ਲੈਵਲ ਉਪਰ ਚੁੱਕਣ ਲਈ ਕੀਤਾ ਜਾਵੇਗਾ ਤਨਦੇਹੀ ਨਾਲ ਕੰਮ:- ਬੀਪੀਈਓ ਪੰਕਜ ਅਰੋੜਾ।

ਗੁਰਦਾਸਪੁਰ,ਤਾਰਾਗੜ੍ਹ ਸੋਹਨ ਲਾਲ /ਸੁਸ਼ੀਲ ਕੁਮਾਰ ਬਰਨਾਲਾ -:

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਵੱਲੋਂ ਬਲਾਕ ਨਰੋਟ ਜੈਮਲ ਸਿੰਘ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀਮਤੀ ਰਿਸ਼ਮਾਂ ਦੇਵੀ ਦੇ ਸੇਵਾ ਮੁਕਤ ਹੋਣ ਕਾਰਨ ਬਲਾਕ ਨਰੋਟ ਜੈਮਲ ਸਿੰਘ ਦੀਆਂ ਪ੍ਰਬੰਧਕੀ ਅਤੇ ਵਿੱਤੀ ਪਾਵਰਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਠਾਨਕੋਟ-1 ਸ੍ਰੀ ਪੰਕਜ ਅਰੋੜਾ ਨੂੰ ਦਿੱਤੀਆਂ ਗਈਆਂ ਹਨ।
ਬੀਪੀਈਓ ਪੰਕਜ ਅਰੋੜਾ ਵੱਲੋਂ ਅੱਜ ਬੀਪੀਈਓ ਦਫ਼ਤਰ ਨਰੋਟ ਜੈਮਲ ਸਿੰਘ ਵਿਖੇ ਪਹੁੰਚ ਕੇ ਆਪਣਾ ਚਾਰਜ ਸੰਭਾਲ ਲਿਆ ਗਿਆ ਹੈ। ਦਫ਼ਤਰ ਪਹੁੰਚਣ ਮੌਕੇ ਦਫ਼ਤਰੀ ਸਟਾਫ਼ ਵੱਲੋਂ ਕਲਰਕ ਨਰੇਸ਼ ਕੁਮਾਰ ਦੀ ਅਗਵਾਈ ਹੇਠ ਗੁਲਦਸਤਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਬੀਪੀਈਓ ਸ੍ਰੀ ਪੰਕਜ ਅਰੋੜਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾਉਣਗੇ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲਾਂ ਵਿਚ ਸਿੱਖਿਆ ਦਾ ਲੈਵਲ ਹੋਰ ਉੱਚਾ ਚੁੱਕਣ ਲਈ ਪੂਰਾ ਜੋਰ ਲਗਾਉਣਗੇ। ਉਨ੍ਹਾਂ ਇਸ ਮੌਕੇ ਤੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਸਕੂਲ ਹੁਣ ਅਤਿਆਧੁਨਿਕ ਤਕਨੀਕਾਂ ਨਾਲ ਲੈਸ ਹੋ ਚੁੱਕੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਉੱਚ ਯੋਗਤਾ ਪ੍ਰਾਪਤ ਸਟਾਫ਼ ਕੰਮ ਕਰ ਰਿਹਾ ਹੈ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾ ਕੇ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀ ਮਿਆਰੀ ਸਿੱਖਿਆ ਅਤੇ ਸੁਵਿਧਾਵਾਂ ਦਾ ਫਾਇਦਾ ਲੈਣਾ ਚਾਹੀਦਾ ਹੈ। ਇਸ ਮੌਕੇ ਪੰਕਜ ਕੁਮਾਰ ਐਮਆਈਐਸ ਕੋਆਰਡੀਨੇਟਰ, ਸੁਮਨ ਦੇਵੀ ਲੇਖਾਕਾਰ, ਰਜਨੀ ਡਾਟਾ ਐਂਟਰੀ ਓਪਰੇਟਰ, ਗੁਰਸ਼ਰਨਜੀਤ ਬਲਾਕ ਪੀਟੀਆਈ, ਤਲਵਿੰਦਰ ਸਿੰਘ ਮਿਡ ਡੇ ਮੀਲ ਬਲਾਕ ਮੈਨੇਜਰ, ਬਲਕਾਰ ਅੱਤਰੀ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਬੀਪੀਈਓ ਸ੍ਰੀ ਪੰਕਜ ਅਰੋੜਾ ਬਲਾਕ ਨਰੋਟ ਜੈਮਲ ਸਿੰਘ ਦਾ ਚਾਰਜ ਸੰਭਾਲਦੇ ਹੋਏ।
ਫੋਟੋ ਕੈਪਸ਼ਨ:- ਬੀਪੀਈਓ ਸ੍ਰੀ ਪੰਕਜ ਅਰੋੜਾ ਦਾ ਗੁਲਦਸਤਿਆਂ ਨਾਲ ਸਵਾਗਤ ਕਰਦੇ ਹੋਏ ਦਫ਼ਤਰੀ ਸਟਾਫ਼।

Leave a Reply

Your email address will not be published. Required fields are marked *