

21/06/2024
ਗੁਰਦਾਸਪੁਰ ਜ਼ਿਲ੍ਹੇ ਚੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਜਿੱਥੇ ਪੁਲਿਸ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ ਅੱਜ ਗੁਰਦਾਸਪੁਰ ਦੇ ਨਾਮਵਰ ਸਿੱਖਿਅਕ ਅਦਾਰੇ ਸੀਬੀਏ ਇਨਫੋਟੈਕ ਵੱਲੋਂ ਵੱਡਾ ਉਪਰਾਲਾ ਕਰਦੇ ਹੋਏ ਅੱਜ ਆਪਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਾਲ ਲੈ ਕੇ ਗੁਰਦਾਸਪੁਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਇੱਕ ਨਸ਼ਾ ਵਿਰੋਧੀ ਮਾਰਚ ਕੱਢਿਆ ਗਿਆ,, ਇਸ ਮਾਰਚ ਦੌਰਾਨ ਵਿਦਿਆਰਥੀਆਂ ਨੇ ਹੱਥਾਂ ਦੇ ਵਿੱਚ ਨਸ਼ਾ ਵਿਰੋਧੀ ਬੈਨਰ ਫੜੇ ਹੋਏ ਸਨ ਤੇ ਵੱਖ-ਵੱਖ ਤਰ੍ਹਾਂ ਦੇ ਨਾਅਰੇ ਲਗਾ ਕੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਸੀ, ਸਮੁੱਚੇ ਗੁਰਦਾਸਪੁਰ ਸ਼ਹਿਰ ਦੇ ਲੋਕਾਂ ਵੱਲੋਂ ਇਸ ਮਾਰਚ ਦੀ ਬੇਹਦ ਪ੍ਰਸ਼ੰਸਾ ਕੀਤੀ ਜਾ ਰਹੀ ਹੈ, ਅੱਜ ਦੇ ਇਸ ਮਾਰਚ ਦੀ ਸ਼ੁਰੂਆਤ ਮੌਕੇ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਹਲਕਾ ਇੰਚਾਰਜ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਣ ਬਹਿਲ ਪਹੁੰਚੇ, ਚੇਅਰਮੈਨ ਰਮਨ ਬਹਿਲ ਨੇ ਜਿੱਥੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਉੱਥੇ ਹੀ ਉਹਨਾਂ ਵੱਲੋਂ ਸੀਬੀਆਈ ਇੰਸਟੀਚਿਊਟ ਦੇ ਐਮ ਡੀ ਸੰਦੀਪ ਕੁਮਾਰ ਦੀ ਵੀ ਤਾਰੀਫ ਕਰਦੇ ਹੋਏ ਕਿਹਾ ਗਿਆ ਕਿ ਅੱਜ ਜੋ ਸੰਦੀਪ ਕੁਮਾਰ ਵਰਗੇ ਨੌਜਵਾਨ ਅੱਗੇ ਆ ਰਹੇ ਹਨ ਨਸ਼ਾ ਵਿਰੋਧੀ ਮੁਹਿੰਮ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਹਨ ਇਹ ਬਹੁਤ ਹੀ ਚੰਗੇ ਸੰਕੇਤ ਹਨ,,ਅੱਜ ਦਾ ਇਹ ਨਸ਼ਾ ਵਿਰੋਧੀ ਮਾਰਚ ਲਗਾਤਾਰ ਚੱਲਦਾ ਹੋਇਆ ਗੁਰਦਾਸਪੁਰ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਤੋਂ ਜਦੋਂ ਹਨੂਮਾਨ ਚੌਂਕ ਵਿੱਚ ਪਹੁੰਚਿਆ ਤਾਂ ਉੱਥੇ ਸੀਬੀਆਈ ਇਨਫੋਟੈਕ ਦੇ ਵਿਦਿਆਰਥੀਆਂ ਵੱਲੋਂ ਰਾਹਗੀਰ ਲੋਕਾਂ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਦੇ ਵਿੱਚ ਸ਼ਾਮਿਲ ਕਰਕੇ ਇੱਕ ਵੱਖਰਾ ਮਾਹੌਲ ਬਣਾਇਆ ਗਿਆ ,,ਇਸ ਮੌਕੇ ਵਿਸ਼ੇਸ਼ ਤੌਰ ਤੇ ਐਸਐਸਪੀ ਗੁਰਦਾਸਪੁਰ ਆਈਪੀਐਸ ਦਯਾਮਾ ਹਰੀਸ਼ ਕੁਮਾਰ ਵੀ ਤਮਾਮ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਪਹੁੰਚੇ ਅਤੇ ਗੱਲਬਾਤ ਦੌਰਾਨ ਐਸਐਸਪੀ ਦਯਾਮਾ ਹਰੀਸ਼ ਕੁਮਾਰ ਨੇ ਕਿਹਾ ਕਿ ਸੀਬੀਆਈ ਇੰਸਟੀਚਿਊਟ ਵੱਲੋਂ ਜੋ ਅੱਜ ਨਸ਼ਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਜਿਲ੍ਹੇ ਦੇ ਨੌਜਵਾਨਾਂ ਦੇ ਭਵਿੱਖ ਲਈ ਇੱਕ ਚੰਗਾ ਸੰਕੇਤ ਹੈ ਉਹਨਾਂ ਨੇ ਬਾਕੀ ਸਿੱਖ ਅਦਾਰਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਨਸ਼ਾ ਵਿਰੋਧੀ ਮੁਹਿੰਮ ਦੇ ਵਿੱਚ ਅੱਗੇ ਆ ਕੇ ਆਪਣਾ ਯੋਗਦਾਨ ਪਾਉਣ। ਇਸ ਮੌਕੇ ਤੇ ਸੀਬੀਆਈ ਇਨਫੋਟੈਕ ਵੱਲੋਂ ਇੰਜੀਨੀਅਰ ਸੰਦੀਪ ਕੁਮਾਰ ਤੇ ਮੈਡਮ ਸਿਮਰਨ ਚੋਪੜਾ ਤੇ ਪ੍ਰਸਿੱਧ ਸਮਾਜ ਸੇਵੀ ਰਾਜੇਸ਼ ਪੰਡਿਤ ਵੱਲੋਂ ਆਏ ਹੋਏ ਸਤਿਕਾਰਯੋਗ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ,, ਬਿਲਕੁਲ ਸਾਰੇ ਅਧਿਕਾਰਕ ਜਦੋਂ ਇਹਨੂੰ ਸਪੋਰਟ ਕਰੋਵ ਭੇਜਣ ਉਹਨੇ ਕਹਿਣਾ ਸਤਿਕਾਰਯੋਗ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ ,,ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸੀਬੀਏ ਇਨਫੋਟੈਕ ਦੇ ਵਿਦਿਆਰਥੀ ਹਾਜ਼ਰ ਸਨ।