ਗੁਰਦਾਸਪੁਰ: 8 ਜੁਲਾਈ (DamanPreet singh) ਗਰੀਨ ਵਰਲਡ ਮਿਸ਼ਨ ਤਹਿਤ ਪਿੰਡ ਕੋਹਲੀਆਂ ਦੇ ਨੌਜਵਾਨਾਂ ਵੱਲੋਂ ਪਿੰਡ ਵਿੱਚ 200 ਦੇ ਲਗਭਗ ਬੂਟੇ ਲਗਾਏ ਗਏ। ਇਸ ਸਬੰਧੀ ਗੱਲਬਾਤ ਕਰਦਿਆਂ ਗਰੀਨ ਵਰਲਡ ਮਿਸ਼ਨ ਦੇ ਕੋਰ ਕਮੇਟੀ ਮੈਂਬਰ ਪਵਨ ਸਿੰਘ ਨੇ ਦੱਸਿਆ ਧਰਤੀ ਉੱਪਰ ਦਿਨੋ ਦਿਨ ਵੱਧ ਰਹੇ ਤਾਪਮਾਨ ਨੂੰ ਦੇਖਦਿਆਂ ਹੋਇਆਂ ਗਰੀਨ ਵਰਡ ਮਿਸ਼ਨ ਵੱਲੋਂ ਇਕ ਲੱਖ ਬੂਟੇ ਲਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸੇ ਕੜੀ ਤਹਿਤ ਅੱਜ ਪਿੰਡ ਕੋਲੀਆਂ ਵਿਖੇ 200 ਦੇ ਕਰੀਬ ਬੂਟੇ ਲਗਾਏ ਗਏ ਅਤੇ ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਬੂਟਿਆਂ ਦੇ ਲੰਗਰ ਲਗਾ ਕੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਤੇ ਸੁਰਿੰਦਰ ਸਿੰਘ, ਮੋਹਨ ਸਿੰਘ, ਗਗਨ ਸਿੰਘ, ਰਘੂਬੀਰ ਸਿੰਘ, ਮਨੀ ਸਲਾਰੀਆ ਸ਼ਕਤੀ ਕੁਮਾਰ, ਓਮੀ ਦੇਵੀ ਅਤੇ ਪੁਸ਼ਪਾ ਦੇਵੀ ਵੀ ਹਾਜ਼ਰ ਹੋਏ।
