
ਗੁਰਦਾਸਪੁਰ, 2 ਦਸੰਬਰ (Daman Preet Singh) – ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਨਾਲ ਜੁੜੀਆਂ ਪਿੰਡਾਂ ਦੀਆਂ ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਸਵੈ-ਰੋਜਗਾਰ ਨਾਲ ਜੋੜਨ ਲਈ ਲਗਵਾਏ ਜਿਲ੍ਹਾ ਪੱਧਰੀ ਲੋਨ ਮੇਲੇ ਦੌਰਾਨ 121 ਸਵੈ ਸਹਾਇਤਾ ਸਮੂਹਾਂ ਨੂੰ ਲਗਭਗ 7 ਕਰੋੜ 26 ਲੱਖ ਰੁਪਏ ਦੇ ਕਰਜ਼ਿਆਂ ਦੇ ਪ੍ਰਵਾਨਗੀ ਪੱਤਰ ਵੰਡੇ ਗਏ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ ਹੇਠ ਜਿਲ੍ਹਾ ਪ੍ਰੀਸ਼ਦ ਦੇ ਸਕੱਤਰ ਮੈਡਮ ਜ਼ੀਨਤ ਖਹਿਰਾ ਵੱਲੋਂ ਪੰਚਾਇਤ ਭਵਨ ਵਿਖੇ ਇਹ ਪ੍ਰਵਾਨਗੀ ਪੱਤਰ ਜਾਰੀ ਕੀਤੇ ਗਏ। ਉਹਨਾਂ ਨੇ ਇਸ ਮੌਕੇ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਵਿੱਚ 4495 ਸਵੈ ਸਹਾਇਤਾ ਸਮੂਹ ਬਣੇ ਹਨ ਅਤੇ ਪਹਿਲਾਂ ਇਹਨਾਂ ਚੋਂ ਲਗਭਗ 1785 ਸਮੂਹ 1-1 ਲੱਖ ਰੁਪਏ ਦਾ ਕਰਜ਼ਾ ਲੈਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਕਾਰੋਬਾਰ ਵਿੱਚ ਵਾਧਾ ਕਰ ਰਹੇ ਹਨ ਅਤੇ ਸਫਲਤਾ ਪੂਰਵਕ ਇਹਨਾਂ ਕਰਜ਼ਿਆਂ ਦੀ ਵਾਪਸੀ ਵੀ ਕਰ ਰਹੇ ਹਨ।
ਇਸ ਮੌਕੇ ਸ੍ਰੀ ਅਮਰਪਾਲ ਸਿੰਘ, ਜਿਲ੍ਹਾ ਪ੍ਰੋਗਰਾਮ ਮੈਨੇਜਰ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਦੇ ਨਿੱਜੀ ਖਾਤੇ ਵੱਖ-ਵੱਖ ਬੈਂਕ ਵਿੱਚ ਖੁਲਵਾ ਕੇ ਯੋਗ ਮੈਂਬਰਾਂ ਨੂੰ ਬੈਂਕਾਂ ਤੋਂ ਮੁਦਰਾ ਲੋਨ, ਪ੍ਰਧਾਨ ਮੰਤਰੀ ਜੀਵਨ ਜੋਤੀ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਨਾਲ ਜੋੜਿਆ ਜਾ ਰਿਹਾ ਹੈ।
ਇਸ ਮੌਕੇ ਐਲ.ਡੀ.ਐਮ. ਸ੍ਰੀ ਕੇਵਲ ਕਲਸੀ, ਡੀ.ਐਫ.ਐਮ. ਸ੍ਰੀ ਸਿਮਰਨਜੀਤ ਸਿੰਘ, ਡੀ.ਐਫ.ਐਮ. ਸ੍ਰੀ ਵਰਿੰਦਰ ਸਿੰਘ, ਐਮ.ਆਈ.ਐਸ. ਸ੍ਰੀ ਕੁਲਦੀਪ ਸਿੰਘ, ਬੀ.ਪੀ.ਐਮ. ਸ੍ਰੀ ਸਰੋਵਰ ਕੁੰਡਲ, ਐਮ.ਆਈ.ਐਸ. ਰਾਜੇਸ਼ ਕੁਮਾਰ, ਸੀ.ਸੀ. ਸੁਨੀਲ ਕੁਮਾਰ, ਸੀ.ਸੀ. ਸਵਰਨ ਦਾਸ, ਸੀ.ਸੀ. ਨਵਜੋਤ ਸਿੰਘ, ਸੀ.ਸੀ. ਹਰਪ੍ਰੀਤ ਸਿੰਘ, ਸੀ.ਸੀ. ਹਰਪ੍ਰੀਤ ਕੌਰ, ਡੀ.ਸੀ.ਓ. ਸ੍ਰੀ ਵਿਮਲ ਕੁਮਾਰ, ਡੀ.ਸੀ.ਓ. ਸ੍ਰੀ ਸ਼ੁਰੇਸ਼ ਪਾਲ, ਮੈਨੇਜਰ ਸ੍ਰੀ ਜਾਵੇਦ, ਹੋਰ ਬੈਂਕਾਂ ਦੇ ਨੁਮਾਇੰਦੇ ਅਤੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰ ਵੀ ਮੌਜੂਦ ਸਨ। ,