ਭੁਲੱਥ / ਕਪੂਰਥਲਾ ,1 ਜਨਵਰੀ ( ਮਨਜੀਤ ਸਿੰਘ ਚੀਮਾ )
ਇਥੇ ਨਵੇ ਸਾਲ ਦੀ ਆਮਦ ਤੇ ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਗੁਰਾਇਆ ਜਿੰਮ ਦੇ ਸਰਪ੍ਰਸਤ ਜਸਪ੍ਰੀਤ ਸਿੰਘ ਗੁਰਾਇਆ ਤੇ ਸਮੂਹ ਪਰਿਵਾਰ ਵੱਲੋਂ ਨਡਾਲਾ-ਸੁਭਾਨਪੁਰ ਰੋਡ ਤੇ ਨੇੜੇ ਵੈਡਿੰਗ ਵਿਲੵਾ ਵਿਖੇ ਚਾਹ ਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ ।ਇਸ ਮੌਕੇ ਸਰਬੱਤ ਦੇ ਭਲੇ ਅਰਦਾਸ ਤੋ ਬਾਅਦ , ਆਉਦੇ ਜਾਂਦੇ ਰਾਹਗੀਰਾਂ ਨੂੰ ਰੋਕ ਰੋਕ ਚਾਹ ਦਾ ਲੰਗਰ ਛਕਾਇਆ ਤੇ ਨਵੇ ਸਾਲ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆ ਜਸਪ੍ਰੀਤ ਗੁਰਾਇਆ ਨੇ ਸਮੁੱਚੀ ਕਾਇਨਤ ਨੂੰ ਨਵੇ ਵਰੵੇ ਦੀ ਮੁਬਾਰਕਬਾਦ ਦਿੱਤੀ ਤੇ ਆਖਿਆ ਕਿ ਇਹ ਨਵਾ ਸਾਲ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ।ਇਸ ਮੌਕੇ ਸਰਪੰਚ ਮੋਹਨ ਸਿੰਘ ਡਾਲਾ, ਹਰਭਜਨ ਸਿੰਘ, ਹਰਪ੍ਰੀਤ ਗੁਰਾਇਆ,ਗਗਨਜੀਤ ਸਿੰਘ ,ਮਨਪ੍ਰੀਤ ਮਨੵਾ, ਮਨਦੀਪ ਸਿੰਘ ਕੰਡਾ, ਸੁਰਿੰਦਰ ਸਿੰਘ ਸ਼ਿਪਰਾ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ