ਕਿਸੇ ਵੀ ਦੁਕਾਨ ਜਾਂ ਜਗ੍ਹਾ ‘ਤੇ ਬਾਲ ਮਜ਼ਦੂਰੀ ਜਾਂ ਬੱਚਿਆਂ ਤੋਂ ਭੀਖ ਮੰਗਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।
ਸਰਕਾਰ ਵੱਲੋਂ ਬਾਲ ਮਜ਼ਦੂਰੀ ਅਤੇ ਬੱਚਿਆਂ ਦੀ ਭੀਖ ਮੰਗਣ ‘ਤੇ ਪੂਰੀ ਤਰ੍ਹਾਂ ਪਾਬੰਦੀ ਦੇ ਹਿੱਸੇ ਵਜੋਂ, ਬਾਲ ਸੁਰੱਖਿਆ ਵਿਭਾਗ ਦੀ ਟੀਮ ਨੇ ਅੱਜ ਕਾਹਨੂੰਵਾਨ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਇੱਕ ਵਿਸ਼ੇਸ਼ ਨਿਰੀਖਣ ਮੁਹਿੰਮ ਚਲਾਈ। ਇਸ ਮੁਹਿੰਮ ਵਿੱਚ ਇਸ ਮੋਕੇ ਤੇ ਸੀ ਡੀ ਪੀ ਉ ਕਾਹਨੂੰਵਾਨ ਸ੍ਰੀਮਤੀ ਮਧੂਰਾਧਾ ਮੈਡੀਕਲ ਅਫ਼ਸਰ ਡਾਕਟਰ ਲਵਪ੍ਰੀਤ ਸੀਨੀਅਰ ਸਹਾਇਕ ਪ੍ਰੇਮ ਲਤਾ ਬਲਾਕ ਕੋਆਰਡੀਨੇਟਰ ਸਰਬਜੀਤ ਸਿੰਘ ਸੁਪਰਵਾਈਜ਼ਰ ਅਨੀਤਾ ਕੁਮਾਰੀ ਸੁਪਰਵਾਈਜ਼ਰ ਜਸਬੀਰ ਕੌਰ ਸੁਪਰਵਾਈਜ਼ਰ ਮਨਜੀਤ ਕੌਰ ਹੁਸ਼ਿਆਰ ਸਿੰਘ ਨਤੀਸ ਠਾਕੁਰ ਅਤੇ ਪੁਲਿਸ ਵਿਭਾਗ ਦੇ ਮੁਲਾਜ਼ਮ ਹਾਜ਼ਰ ਸੀ।ਨਿਰੀਖਣ ਦੌਰਾਨ, ਕਿਸੇ ਵੀ ਦੁਕਾਨ ਜਾਂ ਜਗ੍ਹਾ ‘ਤੇ ਬਾਲ ਮਜ਼ਦੂਰੀ ਜਾਂ ਬੱਚਿਆਂ ਦੀ ਭੀਖ ਮੰਗਣ ਦਾ ਕੋਈ ਮਾਮਲਾ ਨਹੀਂ ਮਿਲਿਆ, ਜੋ ਕਿ ਪਿਛਲੇ ਦਿਨਾਂ ਵਿੱਚ ਕੀਤੀ ਗਈ ਕਾਰਵਾਈ ਦਾ ਨਤੀਜਾ ਹੈ