ਚੇਅਰਮੈਨ ਰਮਨ ਬਹਿਲ ਵਲੋਂ 14 ਪਿੰਡਾਂ ਦੇ 32 ਲਾਭਪਾਤਰੀਆਂ ਨੂੰ ਨਵੇਂ ਘਰ ਬਣਾਉਣ ਲਈ ਸੈਕਸ਼ਨ ਪੱਤਰ ਜਾਰੀ

ਗੁਰਦਾਸਪੁਰ ਪੰਜਾਬ ਮਾਝਾ

ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਗਿਆ-ਚੇਅਰਮੈਨ ਰਮਨ ਬਹਿਲ

ਬਟਾਲਾ, 22 ਸਤੰਬਰ (Daman Preet Singh) ਸ੍ਰੀ ਰਮਨ ਬਹਿਲ, ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪਰੇਸ਼ਨ ਵਲੋਂ ਹਲਕਾ ਗੁਰਦਾਸਪੁਰ ਦੇ 14 ਪਿੰਡਾਂ ਦੇ 32 ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 157,000 ਪ੍ਰਤੀ ਲਾਭਪਾਤਰੀ ਦੇ ਸੈਕਸ਼ਨ ਲੈਟਰ ਜਾਰੀ ਕੀਤੇ ਗਏ। ਇਨ੍ਹਾਂ ਪੱਤਰਾਂ ਦੀ ਕੁਲ ਰਕਮ 50 ਲੱਖ 24 ਹਜਾਰ ਰੁਪਏ ਬਣਦੀ ਹੈ।

ਇਸ ਮੌਕੇ ਗੱਲ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਹਲਕੇ ਦੇ ਲੋੜਵੰਦਾਂ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਲਈ ਵਚਨਬੱਧ ਹਨ ਅਤੇ ਲੋਕਾਂ ਨਾਲ ਕੀਤੀਆਂ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਅੱਜ ਪਿੰਡ ਮਾੜੇ ਦੇ 3 ਲਾਭਪਾਤਰੀਆਂ, ਪਿੰਡ ਹਯਾਤ ਨਗਰ ਦੇ 8, ਗਿੱਦੜ ਪਿੰਡੀ ਦੇ 4, ਕਮਾਲਪੁਰ ਅਫਗਾਨਾ ਦੇ 4, ਸਿੱਧਵਾਂ 491 ਦੇ 1, ਇੰਦਰਵਾਲ ਦੇ 1, ਮੰਮੋਨੰਗਲ ਦੇ 1, ਨਵਾਂ ਪਿੰਡ 231 ਦੇ 1, ਤੱਤਲਾ ਪਿੰਡ ਦੇ 1, ਸਿੱਧਵਾਂ 211 ਪਿੰਡ ਦੇ 2, ਝਾਵਰ ਪਿੰਡ ਦੇ 2, ਬਖਤਪੁਰ ਦੇ 2, ਬੋਪਾਰਾਏ ਦੇ 1 ਅਤੇ ਪਿੰਡ ਜੋਈਆਂ ਦੇ 1 ਲਾਭਪਾਤਰੀ ਨੂੰ ਨਵੇਂ ਮਕਾਨ ਬਨਾਉਣ ਲਈ ਸੈਕਸ਼ਨ ਪੱਤਰ ਜਾਰੀ ਕੀਤੇ ਗਏ ਹਨ।

ਚੇਅਰਮੈਨ ਰਮਨ ਬਹਿਲ ਨੇ ਅੱਗੇ ਕਿਹਾ ਕਿ ਹਲਕੇ ਅੰਦਰ ਪਾਰਦਰਸ਼ੀ ਢੰਗ ਨਾਲ ਵਿਕਾਸ ਕੰਮ ਕਰਵਾਉਣ ਦੇ ਨਾਲ ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਗਿਆ ਹੈ, ਤਾਂ ਤੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ।

ਇਸ ਮੌਕੇ ਲਾਭਪਾਤਰੀਆਂ ਨੇ ਚੇਅਰਮੈਨ ਰਮਨ ਬਹਿਲ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਲੋੜਵੰਦ ਲੋਕਾਂ ਦੀ ਬਾਂਹ ਫੜੀ ਹੈ ਅਤੇ ਲੋਕ ਹਿੱਤਾਂ ਦੇ ਕੰਮਾਂ ਨੂੰ ਤਰਜੀਹ ਦਿੱਤੀ ਹੈ।

ਇਸ ਮੌਕੇ ਪੰਚਾਇਤ ਸਕੱਤਰ ਪਾਹੁਲ ਤੁਲੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1 ਲੱਖ 57 ਹਜਾਰ ਰੁਪਏ ਪ੍ਰਤੀ ਲਾਭਪਾਤਰੀ ਸੈਕਸ਼ਨ ਪੱਤਰ ਜਾਰੀ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ 1 ਲੱਖ 20 ਹਜਾਰ ਰੁਪਏ ਦੀ ਕੁਲ ਗਰਾਂਟ ਵਿਚੋ ਤਿੰਨ ਕਿਸ਼ਤਾਂ ਰਾਹੀਂ ਪਹਿਲੀ ਕਿਸ਼ਤ 30 ਹਜ਼ਾਰ ਰੁਪਏ, ਦੂਜੀ ਕਿਸ਼ਤ 72 ਹਜ਼ਾਰ ਰੁਪਏ ਤੇ ਤੀਜੀ ਕਿਸ਼ਤ 18 ਹਜ਼ਾਰ ਰੁਪਏ ਮਿਲਦੀ ਹੈ। ਫਲੱਸ਼ ਬਣਾਉਣ ਲਈ 12 ਹਜਾਰ ਰੁਪਏ ਅਤੇ ਮਗਨਰੇਗਾ ਲੇਬਰ ਤਹਿਤ 90 ਦਿਹਾੜੀਆਂ ਲਈ 25 ਹਜਾਰ ਰੁਪਏ ਦਿੱਤੇ ਜਾਂਦੇ ਹਨ।

Leave a Reply

Your email address will not be published. Required fields are marked *