ਧੁੰਦ ਵਿੱਚ ਗੱਡੀ ਚਲਾਉਣ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ : ਡੀ.ਐੱਸ.ਪੀ. ਭੁਲੱਥ

ਪੰਜਾਬ

ਭੁਲੱਥ / ਕਪੂਰਥਲਾ 1 ਜਨਵਰੀ ( ਮਨਜੀਤ ਸਿੰਘ ਚੀਮਾ )
ਸਬ ਡਵੀਜ਼ਨ ਕਸਬਾ ਭੁਲੱਥ ਵਿਚ ਗੱਲਬਾਤ ਕਰਦਿਆਂ ਡੀ. ਐੱਸ. ਪੀ. ਸੁਖਨਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਮੌਸਮ ਦੇ ਹਲਾਤ ਨੂੰ ਸਮਝਦੇ ਹੋਏ ਜਨਵਰੀ ਮਹੀਨੇ ਅੰਦਰ ਠੰਡ ਤੇ ਧੁੰਦ ਨਾਲ ਜਿੱਥੇ ਜਨਜੀਵਨ ਪ੍ਰਭਾਵਿਤ ਹੁੰਦਾ ਹੈ, ਤੇ ਧੁੰਦ ਕਾਰਨ ਆਵਾਜਾਈ ਕਰਦਿਆ ਲੋਕਾਂ ਨੂੰ ਸਫ਼ਰ ਕਰਨਾ ਵੀ ਔਖਾ ਹੋ ਜਾਂਦਾ ਹੈ, ਮੌਸਮ ਦੇ ਬਦਲਦੇ ਹਾਲਾਤਾਂ ਨੂੰ ਦੇਖਦੇ ਹੋਏ ਧੁੰਦ ਵਧਣ ਕਰਕੇ ਧੁੰਦ ਵਿੱਚ ਗੱਡੀ ਚਲਾਉਣ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ । ਕਿਸੇ ਕਿਸਮ ਦੀ ਕਾਹਲੀ ਨਹੀਂ ਕਰਨੀ ਚਾਹੀਦੀ । ਜ਼ਿਆਦਾ ਧੁੰਦ ਵਿੱਚ ਨਿਕਲਣ ਸਮੇਂ ਸੂਝ-ਬੂਝ ਨਾਲ ਵਹੀਕਲ ਚਲਾਉਣੇ ਚਾਹੀਦੇ ਹਨ, ਕਿਉੰਕਿ ਜਿੰਦਗੀ ਬਹੁਤ ਕੀਮਤੀ ਹੈ, ਜਿਹੜੀ ਸਾਨੂੰ ਦੁਬਾਰਾ ਨਹੀਂ ਮਿਲ ਸਕਦੀ, ਉਹਨਾਂ ਕਿਹਾ ਕਿ ਧੁੰਦ ਵਿੱਚ ਵਧ ਰਹੇ ਐਕਸੀਡੈਂਟ ਵੀ ਜਲਦਬਾਜੀ ਦਾ ਨਤੀਜਾ ਹਨ, ਓਹਨਾ ਕਿਹਾ ਕਿ ਜੇਕਰ ਵਾਹਨ ਕਿਸੇ ਕਾਰਨ ਰੋਡ ਤੇ ਖਰਾਬ ਹੋ ਜਾਵੇ ਤਾਂ ਮੇਨ ਰੋਡ ਤੋਂ ਤੁਰੰਤ ਹਟਾ ਦੇਣਾ ਚਾਹੀਦਾ ਹੈ, ਤਾਂ ਕਿ ਹੋਰ ਕੋਈ ਵਾਹਨ ਉਸ ਨਾਲ ਟਕਰਾ ਕੇ ਹਾਦਸਾ ਗ੍ਰਸਤ ਨਾ ਹੋ ਜਾਵੇ, ਉਹਨਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਧੁੰਦ ਵਿਚ ਨਿਲਕਣ ਤੇ ਵਹੀਕਲ ‘ਤੇ ਜਾਣ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ ।

Leave a Reply

Your email address will not be published. Required fields are marked *