ਰਿਪੋਰਟਰ….. ਰੋਹਿਤ ਗੁਪਤਾ
ਨਵੇਂ ਸਾਲ ਦੇ ਪਹਿਲੇ ਦਿਨ ਹਲਕਾ ਬਟਾਲਾ ਦੇ ਐਮ ਐਲ ਏ ਅਮਨ ਸ਼ੇਰ ਸਿੰਘ ਕਲਸੀ ਲੋਕਾਂ ਦੇ ਵਿਚ ਪਹੁੰਚੇ।ਲੋਕ ਮਿਲਣੀ ਕਰਦੇ ਹੋਏ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਲੋਕਾਂ ਦੇ ਮਸਲਿਆਂ ਦਾ ਮੌਕੇ ਤੇ ਹਲ ਕਰਵਾਇਆ।ਇਸ ਮੌਕੇ ਤਮਾਮ ਵਿਭਾਗਾਂ ਦੇ ਅਫਸਰ ਵੀ ਮੌਜੂਦ ਰਹੇ ।
ਇਸ ਮੌਕੇ ਐਮ ਐਲ ਏ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਹਫਤੇ ਦੇ ਤਿੰਨ ਦਿਨ ਉਹਨਾਂ ਵਲੋਂ ਲੋਕ ਮਿਲਣੀਆਂ ਕੀਤੀਆਂ ਜਾਣਗੀਆਂ ਤਾਂ ਜੋ ਲੋਕਾਂ ਦੇ ਕੰਮ ਅਤੇ ਮਸਲੇ ਮੌਕੇ ਤੇ ਹੀ ਹੱਲ ਕੀਤੇ ਜਾ ਸਕਣ ਕਿਉਕਿ ਲੋਕਾਂ ਨੇ ਜੋ ਸਾਡੇ ਉਤੇ ਵਿਸ਼ਵਾਸ਼ ਕਰਕੇ ਸਾਨੂੰ ਐਮ ਐਲ ਏ ਦੀ ਕੁਰਸੀ ਤੇ ਬਿਠਾਇਆ ਹੈ ਉਸ ਵਿਸ਼ਵਾਸ਼ ਨੂੰ ਬਰਕਰਾਰ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਜਦੋਂ ਲੋਕ ਕਈ ਕਈ ਸਾਲ ਪੁਰਾਣੇ ਕੰਮ ਲੈਕੇ ਪਹੁੰਚਦੇ ਹਨ ਤਾਂ ਪਤਾ ਚਲਦਾ ਹੈ ਕਿ ਪਹਿਲਾਂ ਰਹੇ ਨੁਮਾਇੰਦਿਆਂ ਨੇ ਕਿਵੇਂ ਲੋਕਾਂ ਦੇ ਛੋਟੇ ਛੋਟੇ ਕੰਮਾਂ ਨੂੰ ਅੜਾ ਕੇ ਰੱਖਿਆ ਹੋਇਆ ਹੈ।ਉਹਨਾ ਕਿਹਾ ਕਿ ਬਟਾਲਾ ਦੇ ਲੋਕਾਂ ਦਾ ਵਿਸ਼ਵਾਸ਼ ਨੂੰ ਟੁੱਟਣ ਨਹੀਂ ਦੇਣਗੇ ਅਤੇ ਹਫਤੇ ਦੇ ਤਿੰਨ ਦਿਨ ਲੋਕਾਂ ਵਿਚ ਰਹਿ ਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਣਗੇ।
ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ( ਐਮ ਐਲ ਏ ਬਟਾਲਾ)
ਓਥੇ ਹੀ ਆਪਣੇ ਕੰਮ ਲੈਕੇ ਪਹੁੰਚੇ ਲੋਕਾਂ ਦਾ ਕਹਿਣਾ ਸੀ ਕਿ ਪਹਿਲਾ ਐਮ ਐਲ ਏ ਨੂੰ ਮਿਲਣ ਜਾਣਾ ਪੈਂਦਾ ਸੀ ਪਰ ਐਮ ਐਲ ਏ ਅਮਨ ਸ਼ੇਰ ਸਿੰਘ ਖੁਦ ਲੋਕਾਂ ਵਿਚ ਪਹੁੰਚ ਰਹੇ ਹਨ ਅਤੇ ਲੋਕਾਂ ਦੇ ਕੰਮ ਮੌਕੇ ਤੇ ਕਰਵਾਏ ਜਾ ਰਹੇ ਹਨ।ਉਹਨਾਂ ਦਾ ਕਹਿਣਾ ਸੀ ਕਿ ਚੁਣੇ ਹੋਏ ਨੁਮਾਇੰਦੇ ਦੀ ਇਹ ਪਹਿਲ ਕਦਮੀ ਬਹੁਤ ਵਧੀਆ ਹੈ।ਲੋਕਾਂ ਨੂੰ ਆਪਣੇ ਕੰਮਾਂ ਨੂੰ ਲੈਕੇ ਖੱਜਲ ਖੁਆਰ ਨਹੀਂ ਹੋਣਾ ਪਵੇਗਾ ।
ਆਮ ਜਨਤਾ