, ਕਿਰਤੀ ਕਿਸਾਨ ਯੂਨੀਅਨ ਤੇ ਇਲਾਕੇ ਦੇ ਕਿਸਾਨਾਂ ਨੇ ਰਾਣਾ ਸੂਗਰ ਮਿੱਲ ਦੇ ਢਿੱਲਵਾਂ ਦੇ ਇੰਚਾਰਜ ਨੂੰ ਦਿੱਤਾ ਮੰਗ ਪੱਤਰ
ਭੁਲੱਥ / ਕਪੂਰਥਲਾ 31 ਦਸੰਬਰ ( ਮਨਜੀਤ ਸਿੰਘ ਚੀਮਾ )

ਪੰਜਾਬ

, ਅੱਜ 31, ਦਿਸੰਬਰ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਢਿਲਵਾਂ ਇਲਾਕੇ ਦੇ ਕਿਸਾਨਾਂ ਨੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮਲ ਦੀ ਅਗਵਾਈ ਹੇਠ ਰਾਣਾ ਸ਼ੂਗਰ ਮਿੱਲ ਦੇ ਢਿਲਵਾਂ ਡਵੀਜ਼ਨ ਦੇ ਇਨਚਾਰਜ ਨੂੰ ਮੰਗ ਪਤੱਰ ਦਿੱਤਾ ਗਿਆ ਜਿਸ ਵਿਚ ਮੰਗ ਕੀਤੀ ਗਈ ਹੈ ਕਿ ਗੇਟ ਏਰੀਏ ਦੇ ਕਿਸਾਨਾਂ ਨੂੰ ਰੋਜ਼ਾਨਾ ਰਟੀਨ ਵਿੱਚ ਪਰਚੀ ਦਿਤੀ ਜਾਵੇ ਗੰਨੇ ਦੀ ਅਦਾਇਗੀ 15,ਦਿਨ ਦੇ ਅੰਦਰ ਕੀਤੀ ਜਾਵੇ ਤੇ ਕਿਸਾਨ ਨੂੰ 12, ਘੰਟੇ ਦੇ ਵਿੱਚ ਵਿਹਲਾ ਕੀਤਾ ਜਾਵੇ ਇਸ ਦੇ ਨਾਲ ਚਿਤਾਵਨੀ ਦਿੱਤੀ ਗਈ ਹੈ ਕਿ ਜ਼ੇਕਰ ਇਕ ਹਫਤੇ ਦੇ ਵਿੱਚ ਸਹੀ ਨਾ ਕੀਤਾ ਗਿਆ ਤਾਂ ਇਲਾਕ਼ੇ ਦੇ ਕਿਸਾਨ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਨੈਸ਼ਨਲ ਹਾਈਵੇ ਤੇ ਗੰਨੇ ਦੀਆਂ ਟਰਾਲੀਆਂ ਡੰਕ ਕੇ ਜਾਮ ਲਾਉਣਗੇ ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਢਿਲਵਾਂ ਇਲਾਕਾ ਪ੍ਰਧਾਨ ਕੁਲਵਿੰਦਰ ਸਿੰਘ ਭੰਡਾਲ ਮੀਤ ਪ੍ਰਧਾਨ ਸੀਤਲ ਸਿੰਘ ਸਗੌਜਲਾ ਕਰਮਵੀਰ ਸਿੰਘ ਨੂਰਪੁਰ ਜੱਟਾਂ ਫੱਤੂਢੀਗਾ ਏਰੀਏ ਦੇ ਪ੍ਰਧਾਨ ਗੁਰਦਿਆਲ ਸਿੰਘ ਬੂਹ ਮੀਤ ਪ੍ਰਧਾਨ ਬਲਵਿੰਦਰ ਸਿੰਘ ਦੇਸਲ ਸਕੱਤਰ ਬਲਵੀਰ ਸਿੰਘ ਫਜਲਾਬਾਦ ਕਿਰਤੀ ਕਿਸਾਨ ਯੂਥ ਵਿੰਗ ਦੇ ਜ਼ਿਲ੍ਹਾ ਆਗੂ ਹਰਵਿੰਦਰ ਸਿੰਘ ਸੁਰਖਪੁਰ ਵੀਰ ਸਿੰਘ ਭੰਡਾਲ ਗੁਰਪਾਲ ਸਿੰਘ ਭੰਡਾਲ ਸੱਜਣ ਸਿੰਘ ਭੰਡਾਲ ਕਸ਼ਮੀਰ ਸਿੰਘ ਸੰਗੋਜਲਾ ਸੁਖਦੇਵ ਸਿੰਘ ਸਗੌਜਲਾ ਨਿਰਵੈਲ ਸਿੰਘ ਸੁਰਖਪੁਰ ਭੁਪਿੰਦਰ ਸਿੰਘ ਫਤੇਹਪੁਰ ਸੁਖਦੇਵ ਸਿੰਘ ਫਤਿਹਪੁਰ ਮਨੋਹਰ ਸਿੰਘ ਧਾਲੀਵਾਲ ਤਰਸੇਮ ਸਿੰਘ ਧਾਲੀਵਾਲ ਆਦਿ ਸ਼ਾਮਲ ਸਨ ਜਾਰੀ ਕਰਤਾ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮਲ

Leave a Reply

Your email address will not be published. Required fields are marked *