ਰਿਪੋਰਟਰ_ ਰੋਹਿਤ ਗੁਪਤਾ
ਬਟਾਲਾ ਦੇ ਸਟੇਟ ਬੈਂਕ ਦੀ ਬਰਾਂਚ ਵਿੱਚ ਲੱਗੀ ਏਟੀਐਮ ਨੂੰ ਮਸ਼ੀਨ ਨੂੰ ਬੀਤੀ ਦੇਰ ਰਾਤ ਚੋਰਾਂ ਨੇ ਗੈਸ ਕਟਰ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਇਹ ਕੋਸ਼ਿਸ਼ ਨਾਕਾਮ ਰਹੀ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।ਡੀਐਸਪੀ ਦਾ ਕਹਿਣਾ ਹੈ ਕਿ ਘਟਨਾ ਕਰੀਬ ਰਾਤ 2 ਵਜੇ ਦੀ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਪੁਲਿਸ ਸਿਟੀ ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਂਕ ਵੱਲੋਂ ਅੱਜ ਸਵੇਰੇ ਹੀ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਦੇ ਬੈਂਕ ਵਿੱਚ ਲੱਗੀ ਏਟੀਐਮ ਮਸ਼ੀਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ।ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸੀਸੀਟੀਵੀ ਵੀਡੀਓ ਵੀ ਖੰਗਾਲੀ ਜਾ ਰਹੀ ਹੈ ਜਿਸ ਤੋਂ ਇਹ ਸਾਮਣੇ ਆਇਆ ਹੈ ਕਿ ਇਕ ਨਕਾਬਪੋਸ਼ ਨੌਜ਼ਵਾਨ ਵਲੋਂ ਰਾਤ ਕਰੀਬ 2 ਵੱਜੇ ਏਟੀਐੱਮ ਮਸ਼ੀਨ ਨੂੰ ਗੈਸ ਕਟਰ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਥੇ ਹੀ ਉਹਨਾਂ ਅਤੇ ਬੈਂਕ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਏਟੀਐਮ ਮਸ਼ੀਨਾਂ ਵਿੱਚ ਪਿਆ ਕੈਸ਼ ਸੁਰੱਖਿਅਤ ਹੈ ਜਾ ਨਹੀਂ ?ਉਧਰ ਇਸ ਮਾਮਲੇ ਵਿਚ ਪੁਲਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
ਲਲਿਤ ਕੁਮਾਰ ( ਡੀਐਸਪੀ ਸਿਟੀ ਬਟਾਲਾ )
ਹਰਿਕ੍ਰਿਸ਼ਨ ( ਬੈਂਕ ਮੈਨੇਜਰ )
