ਬਲਾਕ ਪੁਰਾਣਾ ਸ਼ਾਲਾ ਦੇ ਹੱੜ ਪੀੜਤਾਂ ਕਿਸਾਨਾਂ ਨੂੰ ਸ਼ਮਸ਼ੇਰ ਸਿੰਘ ਨੇ ਵੰਡਿਆ ਮੁਆਵਜ਼ਾ ।

ਗੁਰਦਾਸਪੁਰ ਪੰਜਾਬ ਮਾਝਾ

ਪੰਜਾਬ ਸਰਕਾਰ ਨੇ ਮਹਿਜ ਇੱਕ ਮਹੀਨੇ ਚ, ਹੀ ਮੁਆਵਜ਼ਾ ਵੰਡਕੇ ਪੇਸ਼ ਕੀਤੀ ਮਿਸਾਲ – ਸ਼ਮਸ਼ੇਰ ਸਿੰਘ

ਦੀਨਾਨਗਰ 19 ਸਤੰਬਰ (DamanPreet singh) ਪਿਛਲੇ ਦਿਨੀਂ ਪੰਜਾਬ ਅੰਦਰ ਆਏ ਹੜ੍ਹਾਂ ਕਾਰਨ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਅੰਦਰ ਹੋਏ ਫਸਲਾਂ ਦੇ ਨੁਕਸਾਨ ਕਾਰਨ ਪ੍ਰਭਾਵਿਤ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਆਵਜਾ ਰਾਸ਼ੀ ਵੰਡਣ ਦਾ ਕੰਮ ਲਗਾਤਾਰ ਜਾਰੀ ਹੈ।ਇਸੇ ਘੜੀ ਦੇ ਤਹਿਤ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ (ਸ਼ਹਿਰੀ) ਤੇ ਹਲਕਾ ਇੰਚਾਰਜ ਦੀਨਾਨਗਰ ਸ਼ਮਸ਼ੇਰ ਸਿੰਘ ਵੱਲੋਂ ਸਰਕਲ ਪੁਰਾਣਾ ਸ਼ਾਲਾ ਦੇ ਪਿੰਡ ਜਗਤਪੁਰ ਖੁਰਦ ( ਖਾਰੀਆਂ) ਵਿਖੇ ਇਸ ਸਬੰਧੀ ਕਰਵਾਏ ਗਏ ਪ੍ਰੋਗਰਾਮ ਵਿਚ
ਨਾਇਬ ਤਹਿਸੀਲਦਾਰ ਹਿਰਦੇਪਾਲ ਸਿੰਘ ਵੀ ਉਚੇਚੇ ਤੌਰ ਤੇ ਉਹਨਾਂ ਦੇ ਨਾਲ ਮੌਜੂਦ ਰਹੇ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਪੁਰਾਣਾ ਸ਼ਾਲਾ ਸਰਕਲ ਦੇ ਪਿੰਡ ਜਗਤਪੁਰ ਖੁਰਦ (ਖਾਰੀਆਂ) ਅਤੇ ਸੁੰਦੜ ਦੇ 83 ਕਿਸਾਨਾਂ ਵੀਰਾਂ ਨੂੰ 5 ਲੱਖ 93 ਹਜਾਰ ਦੀ ਮੁਆਵਜਾ ਰਾਸ਼ੀ ਵੰਡੀ ਗਈ ਅਤੇ ਆਉਣ ਵਾਲੇ ਇਕ ਹਫਤੇ ਅੰਦਰ ਹੀ ਬਾਕੀ ਰਹਿੰਦੇ ਕਿਸਾਨਾਂ ਦੀ ਵੀ ਨੁਕਸਾਨੀ ਮੁਆਵਜੇ ਦੀ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ। ਸ਼ਮਸ਼ੇਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਕਿ ਜਦੋਂ ਕੁਦਰਤੀ ਆਫਤ ਨਾਲ ਨੁਕਸਾਨ ਹੋਣ ਦੇ ਮਹਿਜ ਕੁਝ ਦਿਨਾਂ ਦੇ ਅੰਦਰ ਹੀ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜਾ ਅਦਾ ਕੀਤਾ ਗਿਆ ਹੋਵੇ। ਸ਼ਮਸ਼ੇਰ ਸਿੰਘ ਨੇ ਕਿਹਾ ਕਿ ਹਾਲ ਹੀ ਚ ਹੜ੍ਹਾਂ ਕਾਰਨ ਪ੍ਰਭਾਵਿਤ ਪੁਰਾਣਾ ਸ਼ਾਲਾ ਦੇ ਅਨੇਕਾਂ ਪਿੰਡਾਂ ਦੇ ਲੋਕਾਂ ਨੂੰ ਓਨਾਂ ਦੀ ਸਰਕਾਰ ਵਲੋਂ ਪਹਿਲਾਂ ਤਾਂ 15 ਦਿਨਾਂ ਅੰਦਰ ਨੁਕਸਾਨੇ ਘਰਾਂ ਦਾ ਮੁਆਵਜ਼ਾ ਦੇ ਦਿੱਤਾ ਗਿਆ ਜਦੋਂ ਕਿ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮਹਿਜ ਇੱਕ ਮਹੀਨੇ ਚ ਹੀ ਦੇਕੇ ਨਵੀਂ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਤੇ ਪਟਵਾਰੀ ਅਮਰਜੀਤ ਸਿੰਘ, ਸਰਪੰਚ ਰਾਜਕੁਮਾਰ ਰਾਜੂ,ਹੀਰਾ ਲਾਲ, ਨਿਸ਼ਾਨ ਸਿੰਘ ਗੂੰਜੀਆਂ, ਬਲਬੀਰ ਸਿੰਘ ਗੂੰਜੀਆਂ, ਬਲਜੀਤ ਸਿੰਘ ਖਾਲਸਾ, ਗੁਰਨਾਮ ਸਿੰਘ ਪੁਰਾਣਾ ਸ਼ਾਲਾ,ਲੱਖਾ ਸੈਦੋਵਾਲੀਆ, ਤਰਸੇਮ ਲਾਲ,ਮੱਖਣ ਸਿੰਘ ਮੇਘੀਆਂ,ਰਮਨ ਨਡਾਲਾ,ਬਚਿਤ੍ਰ ਸਿੰਘ ਮਨਾੰ, ਗੋਰਾ ਕਤੋਵਾਲ, ਨੰਬਰਦਾਰ ਮੋਹਨ ਸਿੰਘ, ਮਨਜੀਤ ਸਿੰਘ ਸੁੰਦੜ ।ਧੰਨਾ ਸਿੰਘ, ਸ਼ਮਸ਼ੇਰ ਸਿੰਘ,ਭਗਤ ਸਿੰਘ, ਸੰਤੋਖ ਸਿੰਘ,
ਤਸਵੀਰ–ਪਿੰਡ ਜਗਤਪੁਰ ਖਾਰੀਆਂ ਚ ਹੜ੍ਹ ਪੀੜਤ ਕਿਸਾਨਾਂ ਨੂੰ ਮੁਆਵਜਾ ਵੰਡਣ ਮੌਕੇ ਜਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ, ਅਤੇ ਹੋਰ

Leave a Reply

Your email address will not be published. Required fields are marked *