ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਲੁਟੇਰਿਆਂ ਨੇ ਘਰ ਵਿਚ ਕੀਤੀ ਲੁੱਟ,, ਔਰਤ ਨੂੰ ਜਖਮੀ ਕਰ,ਲੱਖਾਂ ਰੁਪਏ ਦੀ ਨਗਦੀ ਤੇ ਗਹਿਣੇ ਲੁੱਟ ਕੇ ਹੋਏ ਫਰਾਰ ,,

ਪੰਜਾਬ ਮਾਝਾ

ਬਟਾਲਾ ਵਿੱਚ ਕਨੂੰਨ ਵਿਵਸਥਾ ਨੂੰ ਅਪਰਾਧੀ ਲਗਾਤਾਰ ਮੂੰਹ ਚਿੜਾਉਂਦੇ ਨਜ਼ਰ ਆ ਰਹੇ ਹਨ। ਲਗਾਤਾਰ ਹੋ ਰਹੀਆਂ ਵਾਰਦਾਤਾਂ ਨੇ ਲੋਕਾਂ ਦੀ ਰਾਤਾਂ ਦੀ ਨੀਂਦ ਉੜਾ ਦਿਤੀ ਹੈ।ਦੇਰ ਸ਼ਾਮ ਤਾਜ਼ਾ ਲੁੱਟ ਦਾ ਮਾਮਲਾ ਸਾਹਮਣੇ ਆਇਆ ਬਟਾਲਾ ਦੇ ਸੰਘਣੀ ਆਬਾਦੀ ਵਾਲੇ ਮੁਹੱਲਾ ਤੇਲੀਆ ਗੁਰਦਵਾਰਾ ਡੇਹਰਾ ਸਾਹਿਬ ਦੇ ਨਜ਼ਦੀਕ ਤੋਂ ,ਜਿਥੇ ਲੁਟੇਰਿਆਂ ਨੇ ਘਰ ਵਿੱਚ ਉਸ ਸਮੇ ਇਕੱਲੀ ਔਰਤ ਨੂੰ ਆਪਣਾ ਨਿਸ਼ਾਨਾ ਬਣਾਉਦੇ ਹੋਏ ਘਰ ਅੰਦਰੋਂ ਲੱਖਾਂ ਰੁਪਏ ਦੀ ਨਗਦੀ ਤੇ ਸੋਨੇ ਦੇ ਗਹਿਣੇ ਲੁੱਟ ਲਿਆ ।ਇਸ ਦੌਰਾਨ ਲੁਟੇਰਿਆਂ ਨੇ ਔਰਤ ਨੂੰ ਸਿਰ ਵਿਚ ਸੱਟ ਮਾਰਕੇ ਅਤੇ ਬੈਲਟ ਨਾਲ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਗ਼ਨੀਮਤ ਇਹ ਰਹੀ ਕੇ ਔਰਤ ਦੀ ਜਾਨ ਬਚ ਗਈ ਪਰ ਔਰਤ ਇਲਾਜ ਦੌਰਾਨ ਵੀ ਗਹਿਰੇ ਸਦਮੇ ਵਿਚ ਨਜ਼ਰ ਆਈ।

ਪੀੜਤ ਮਹਿਲਾ ਸਮੇਤ ਉਸਦੇ ਪਤੀ ਅਤੇ ਸੱਸ ਨੇ ਦੱਸਿਆ ਕਿ ਦੇਰ ਸ਼ਾਮ ਜਦੋ ਦੀਕਸ਼ਾ ਦੀ ਸੱਸ ਕਾਮਨੀ ਮੰਦਿਰ ਗਈ ਹੋਈ ਸੀ ਤਾਂ ਉਸ ਸਮੇ ਦੀਕਸ਼ਾ ਆਪਣੇ ਬੱਚੇ ਨੂੰ ਟਿਊਸ਼ਨ ਤੋਂ ਵਾਪਸ ਲੈਕੇ ਘਰ ਪਹੁੰਚੀ ਤਾਂ ਘਰ ਦਾ ਦਰਵਾਜਾ ਖੜਕਿਆ ਤਾਂ ਜਦੋ ਪੀੜਤਾ ਨੇ ਦਰਵਾਜਾ ਖੋਲਿਆ ਤਾਂ ਸਾਹਮਣੇ ਖੜੇ ਇਕ ਨੌਜਵਾਨ ਨੇ ਕਿਹਾ ਕਿ ਓਹ ਸਰਵਿਸ ਕਰਨ ਆਏ ਹਨ। ਪੀੜਤਾ ਜਦੋ ਆਪਣਾ ਫੋਨ ਫੜਨ ਲਈ ਪਿੱਛੇ ਮੁੜੀ ਤਾਂ ਉਕਤ ਨੌਜਵਾਨ ਨੇ ਘਰ ਅੰਦਰ ਦਾਖਿਲ ਹੋਕੇ ਉਸ ਦੇ ਸਿਰ ਵਿਚ ਇੱਟ ਮਾਰਕੇ ਉਸਨੂੰ ਜ਼ਖਮੀ ਕਰ ਦਿਤਾ ਅਤੇ ਆਪਣੇ ਬਾਕੀ ਸਾਥੀਆਂ ਨੂੰ ਫੋਨ ਕਰਕੇ ਬੁਲਾ ਲਿਆ ਅਤੇ ਓਹਨਾ ਨੇ ਪੀੜਤਾ ਦੇ ਗੱਲ ਵਿੱਚ ਬੈਲਟ ਪਾ ਕੇ ਗਲਾ ਘੁੱਟ ਕੇ ਆਪਣੇ ਵਲੋਂ ਮਹਿਲਾ ਨੂੰ ਮਾਰ ਮੁਕਾਇਆ ਅਤੇ ਘਰ ਅੰਦਰੋਂ ਅਲਮਾਰੀਆਂ ਵਿਚੋਂ ਨਗਦੀ ਅਤੇ ਲੱਖਾਂ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ। ਜਦੋ ਪੀੜਤਾਂ ਦੀ ਸੱਸ ਕਾਮਨੀ ਮੰਦਿਰ ਤੋਂ ਘਰੇ ਵਾਪਸ ਆਈ ਤਾਂ ਉਸਨੂੰ ਘਟਨਾ ਬਾਰੇ ਪਤਾ ਚਲਿਆ ਤਾਂ ਉਸਨੇ ਆਪਣੇ ਬੇਟੇ ਅਤੇ ਪੀੜਤਾਂ ਦੇ ਪਤੀ ਸੰਜੀਵ ਨੂੰ ਇਤਲਾਹ ਦਿੱਤੀ। ਉਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਦਿਤੀ ਗਈ ।

ਦੀਕਸ਼ਾ ( ਪੀੜਤ ਜ਼ਖਮੀ ਮਹਿਲਾ)

ਸੰਜੀਵ ( ਪੀੜਤਾਂ ਦਾ ਪਤੀ)

ਕਾਮਨੀ ( ਪੀੜਤਾਂ ਦੀ ਸੱਸ)

ਓਥੇ ਹੀ ਮੁਹੱਲਾ ਵਾਸੀਆ ਦਾ ਕਹਿਣਾ ਸੀ ਕਿ ਪੰਜਾਬ ਅਤੇ ਖਾਸ ਕਰਕੇ ਬਟਾਲਾ ਅੰਦਰ ਕਾਨੂੰਨ ਵਿਵਸਥਾ ਦਿਨ ਬ ਦਿਨ ਚਰਮਰਾ ਰਹੀ ਹੈ।ਬਟਾਲਾ ਅੰਦਰ ਆਏ ਦਿਨ ਹੀ ਐਸੀਆਂ ਵਾਰਦਾਤਾਂ ਨੂੰ ਮਾੜੇ ਅਨਸਰਾਂ ਵਲੋਂ ਅੰਜਾਮ ਦਿੱਤਾ ਜਾ ਰਿਹਾ ਹੈ। ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਵੀ ਅਗਰ ਜਨਤਾ ਸੁਰਖਿਅਤ ਨਹੀਂ ਤਾਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਹਲਾਤ ਕੀ ਬਣਦੇ ਜਾ ਰਹੇ ਹਨ,।ਓਥੇ ਹੀ ਮੌਕੇ ਤੇ ਪਹੁੰਚੇ ਬਟਾਲਾ ਸਿਟੀ ਡੀ ਐਸ ਪੀ ਲਲਿਤ ਕੁਮਾਰ ਦਾ ਕਹਿਣਾ ਸੀ ਕਿ ਜਾਂਚ ਸ਼ੁਰੂ ਕਰ ਦਿਤੀ ਗਈ ਹੈ ।ਪੀੜਤਾ ਦੇ ਬਿਆਨ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

Leave a Reply

Your email address will not be published. Required fields are marked *