ਰਿਪੋਰਟਰ_ਰੋਹਿਤ ਗੁਪਤਾ
ਬੀਤੀ ਰਾਤ ਬਟਾਲਾ ਚ ਚੋਰਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਨਿਸ਼ਾਨਾ ਮਨਾਇਆ। ਚੋਰਾਂ ਨੇ ਛੋਟੇ ਬੱਚਿਆਂ ਲਈ ਤਿਆਰ ਹੋਣ ਵਾਲੇ ਮਿਡ ਡੇ ਮੀਲ ਦੀ ਕਣਕ , ਚਾਵਲ ਅਤੇ ਹੋਰ ਰਾਸ਼ਨ ਵੀ ਲੈਕੇ ਫਰਾਰ ,ਉਥੇ ਹੀ ਸਕੂਲੀ ਬੱਚਿਆਂ ਦੇ ਕਲਾਸ ਰੂਮ ਚ ਲਗੇ ਪ੍ਰੋਜੈਕਟਰ ਹੋ ਗਏ ।ਸੀਸੀਟੀਵੀ ਕੈਮਰਾ ਅਤੇ ਡੀਵੀਆਰ ਵੀ ਚੋਰਾਂ ਨੇ ਚੋਰੀ ਕਰ ਲਏ ਉਥੇ ਹੀ ਸਕੂਲ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਦੂਸਰੀ ਵਾਰ ਇਸ ਸਕੂਲ ਵਿਚ ਚੋਰੀ ਹੋ ਚੁੱਕੀ ਹੈ। ਇਸ ਮਾਮਲੇ ਚ ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ|
ਬਟਾਲਾ ਦੇ ਮਾਨ ਨਗਰ ਇਲਾਕੇ ਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਚ ਬੀਤੀ ਰਾਤ ਚੋਰਾਂ ਨੇ ਕਲਾਸ ਰੂਮ ਚ ਬਚਿਆਂ ਦੀ ਪੜਾਈ ਲਈ ਲਗਾਏ ਗਏ ਪ੍ਰੋਜੈਕਟਰ ਅਤੇ ਸਕੂਲ ਚ ਲੱਗੇ ਸੀਸੀਟੀਵੀ ਕੈਮਰੇ ਅਤੇ ਇਥੋਂ ਤਕ ਕਿ ਸਕੂਲ ਚ ਬੱਚਿਆਂ ਦੇ ਮਿਡ ਡੇ ਮੀਲ ਦਾ ਰਾਸ਼ਨ ਵੀ ਨਹੀਂ ਛੱਡਿਆ।ਕਣਕ ਅਤੇ ਚਾਵਲ ਵੀ ਚੋਰੀ ਕਰਕੇ ਲੈਣ ਗਏ। ਸਕੂਲ ਸਟਾਫ ਦਾ ਕਹਿਣਾ ਹੈ ਕਿ ਪਹਿਲਾਂ ਵੀ ਉਹਨਾਂ ਦੇ ਸਕੂਲ ਚ ਚੋਰੀ ਹੋਈ ਸੀ ਅਤੇ ਉਦੋਂ ਵੀ ਰਾਸ਼ਨ ਅਤੇ ਗੈਸ ਸਿਲੰਡਰ ਚੋਰ ਲੈਕੇ ਫਰਾਰ ਹੋ ਗਏ ਸਨ | ਸਕੂਲ ਸਟਾਫ ਨੇ ਸ਼ੱਕ ਜਤਾਇਆ ਕਿ ਸਕੂਲ ਦੇ ਨੇੜੇ ਹੀ ਕੋਈ ਨਸ਼ਾ ਵੇਚਦਾ ਹੈ ਜਿਸ ਨੂੰ ਲੈਕੇ ਰੋਜਾਨਾ ਦਿਨ ਦੇ ਸਮੇਂ ਵੀ ਨੌਜਵਾਨਾਂ ਦਾ ਜਮਾਵੜਾ ਲੱਗਾ ਰਹਿੰਦਾ ਹੈ ਜਿਸ ਬਾਰੇ ਉਹਨਾਂ ਵਲੋਂ ਪਹਿਲਾ ਹੀ ਪੁਲਿਸ ਨੂੰ ਸ਼ਿਕਾਇਤ ਦਰਜ਼ ਕਾਰਵਾਈ ਗਈ ਹੈ |
ਰਣਜੀਤ ਕੌਰ ( ਪ੍ਰਿੰਸੀਪਲ )
ਨੀਰੂ ਬਾਲਾ ਅਧਿਆਪਕਾ
ਉਧਰ ਇਸ ਚੋਰੀ ਸੰਬੰਧੀ ਸਕੂਲ ਸਟਾਫ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਦੇ ਚਲਦੇ ਪੁਲਿਸ ਥਾਣਾ ਸਿਵਲ ਲਾਈਨ ਦੀ ਪੁਲਿਸ ਪਾਰਟੀ ਵਲੋਂ ਮੌਕੇ ਤੇ ਪਹੁਚ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਥਾਣਾ ਪ੍ਰਭਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |
ਕਲਵੰਤ ਸਿੰਘ ( ਥਾਣਾ ਇੰਚਾਰਜ ਸਿਵਲ ਲਾਈਨ ਬਟਾਲਾ )

