ਦਿੱਲੀ ਮੋਰਚੇ ਵਿੱਚ ਕਿਸਾਨਾਂ ਤੋਂ ਮਿਲੀ ਹਾਰ ਦਾ ਬਦਲਾ ਮੋਦੀ ਸਰਕਾਰ ਨੇ ਬਜਟ ਰਾਹੀਂ ਲਿਆ, ਕਿਸਾਨਾਂ ਫੂਕਿਆ ਮੋਦੀ ਸਰਕਾਰ ਦਾ ਪੁਤਲਾ

ਗੁਰਦਾਸਪੁਰ ਪੰਜਾਬ ਮਾਝਾ

ਦੇਸ਼ ਦੇ ਬਜ਼ਟ ਕਿਸਾਨੀ ਨੂੰ ਅਣਗੌਲਿਆ ਕਰਨ ਤੇ ਕਿਸਾਨਾਂ ਵਿਚ ਭਾਰੀ ਰੋਸ,,,,ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਤਲੇ ਬਟਾਲਾ ਵਿਖੇ ਸੁੱਖਾਂ ਸਿੰਘ ਮਹਿਤਾਬ ਸਿੰਘ ਚੌਂਕ ਵਿਖੇ ਕਿਸਾਨਾਂ ਨੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ ਅਤੇ ਕੇਂਦਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ

ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਦਿੱਲੀ ਅੰਦੋਲਨ ਦੀ ਭੜਾਸ ਪੰਜਾਬ ਤੇ ਕੱਢ ਰਹੀ ਕੇਂਦਰ ਸਰਕਾਰ,,,ਓਹਨਾ ਕਿਹਾ ਕੇ ਪੇਸ਼ ਕੀਤਾ ਗਏ ਬਜਟ ਨੂੰ ਆਮ ਬਜਟ ਕਹਿਣਾ ਵੀ ਗ਼ਲਤ ਹੋਵੇਗਾ ਕਿਉਂਕਿ ਕਿਸਾਨ ਤੇ ਮਜਦੂਰ ਲਈ ਇਸ ਬਜਟ ਵਿਚ ਕੁਝ ਵੀ ਨਹੀਂ | ਓਹਨਾ ਕਿਹਾ ਕਿ ਮੋਦੀ ਸਰਕਾਰ ਦਿੱਲੀ ਮੋਰਚੇ ਚ ਮਿਲੀ ਹਾਰ ਦਾ ਬਦਲਾ ਕਿਸਾਨਾਂ ਮਜਦੂਰਾਂ ਕੋਲੋਂ ਲੈ ਰਹੀ ਹੈ | ਓਹਨਾ ਕਿਹਾ ਕਿ ਝੋਨੇ ਦੇ ਫਸਲੀ ਚੱਕਰ ਚੋ ਕੱਢਣ ਲਈ 23 ਫਸਲਾਂ ਤੇ ਐੱਮ ਐੱਸ ਪੀ ਦੇਣ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਭਾਅ ਦੇਣ ਲਈ ਬਜਟ ਰੱਖਣਾ ਚਾਹੀਦਾ ਸੀ, ਖੁਦਕੁਸ਼ੀਆਂ ਦਾ ਵੱਡਾ ਕਾਰਨ ਬਣੇ ਹੋਏ ਕਿਸਾਨਾਂ ਮਜਦੂਰਾਂ ਦਾ ਕਰਜ਼ਾ ਖਤਮ ਕਰਨ ਲਈ ਕੋਈ ਰਾਸ਼ੀ ਨਹੀਂ ਰੱਖੀ ਗਈ, ਖੇਤੀ ਮਸ਼ੀਨਰੀ, ਕੀਟਨਾਸ਼ਕ, ਖਾਦਾਂ ਆਦਿ ਤੇ ਸਬਸਿਡੀ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ, ਭਾਰਤ ਵਿਚ ਮਨਰੇਗਾ ਤਹਿਤ ਰਜਿਸਟਰਡ 32 ਕਰੋੜ ਦੇ ਕਰੀਬ ਮਜਦੂਰਾਂ ਲਈ ਮਨਰੇਗਾ ਤਹਿਤ ਬਣਦਾ ਬਜਟ ਨਹੀਂ ਹੈ | ਓਹਨਾ ਕਿਹਾ ਕਿ ਇਨਕਮ ਟੈਕਸ ਤੇ ਦਿੱਤੀਆਂ ਕੁਝ ਛੋਟਾ ਵੀ ਨਵੇਂ ਟੈਕਸ ਸਿਸਟਮ ਤੇ ਮਿਲਣਗੀਆਂ ਪਰ ਨਵੇਂ ਸਿਸਟਮ ਵਿਚ ਐਚ ਆਰ, ਐੱਫ ਡੀ , ਬੀਮੇ, ਬੱਚਤ ਪੱਤਰ ਆਦਿ ਤੇ ਛੋਟ ਨਹੀਂ ਮਿਲੇਗੀ ਹਾਲਾਂਕਿ ਪੁਰਾਣਾ ਸਿਸਟਮ ਵੀ ਰਹੇਗਾ ਪਰ ਸਾਨੂੰ ਆਸ ਹੈ ਕਿ ਸਰਕਾਰ ਨਵੇਂ ਸਿਸਟਮ ਰਾਹੀਂ ਲੁੱਟ ਦਾ ਨਵਾਂ ਰਸਤਾ ਤਿਆਰ ਕਰ ਰਹੀ ਹੈ ਜੋ ਸਮਾਂ ਆਉਣ ਤੇ ਪਤਾ ਚੱਲ ਜਾਵੇਗਾ | ਓਹਨਾ ਕਿਹਾ ਕਿ ਸਰਕਾਰਾਂ ਲਗਤਾਰ ਹੀ ਆਮ ਜਨਤਾ ਨੂੰ ਵਿਸ਼ਵਾਸ ਦਿੱਤਾ ਜਾਂਦਾ ਹੈ ਕੇ ਸਰਕਾਰ ਆਮ ਜਨਤਾ ਦੇ ਹਿੱਤ ਵਿੱਚ ਹੈ ਲੇਕਿਨ ਕੇਂਦਰ ਨੇ ਇਸ ਬਜਟ ਰਾਹੀਂ ਸਾਬਿਤ ਕਰ ਦਿੱਤਾ ਕਿ ਕੇਂਦਰ ਆਮ ਜਨਤਾ ਦੇ ਵਿਸ਼ਵਾਸ ਘਾਤ ਕਰ ਰਹੀ ਹੈ

ਸਵਿੰਦਰ ਸਿੰਘ ( ਕਿਸਾਨ ਆਗੂ)

ਹਰਭਜਨ ਸਿੰਘ ( ਕਿਸਾਨ ਆਗੂ)

Leave a Reply

Your email address will not be published. Required fields are marked *