ਜ਼ਿਲ੍ਹਾ ਕਚਹਿਰੀਆਂ, ਗੁਰਦਾਸਪੁਰ ਵਿਖੇ ਸਮੂਹ ਜੁਡੀਸ਼ੀਅਲ ਜੱਜ ਸਹਿਬਾਨਾਂ ਨੇ ਮਿਸ਼ਨ ਇੱਕ ਜੱਜ ਇੱਕ ਰੁੱਖ ਤਹਿਤ ਪੌਦੇ ਲਗਾਏ

ਗੁਰਦਾਸਪੁਰ ਪੰਜਾਬ

ਗੁਰਦਾਸਪੁਰ, 05 ਜੁਲਾਈ (Damanpreet singh) – ਮਾਨਯੋਗ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਅੱੈਸ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਤਹਿਤ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਅੱਜ ਸ੍ਰੀ ਦਿਲਬਾਗ ਸਿੰਘ ਜੌਹਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੀ ਰਹਿਨੁਮਾਈ ਹੇਠ ਅਤੇ ਸ੍ਰੀ ਹਰਪ੍ਰੀਤ ਸਿੰਘ, ਮਾਨਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ, ਦੁਆਰਾ ਜ਼ਿਲ੍ਹਾ ਕਚਹਿਰੀਆਂ ਗੁਰਦਾਸਪੁਰ ਦੇ ਸਮੂਹ ਜੱਜ ਸਹਿਬਾਨਾਂ ਵੱਲੋਂ ਇਸ ਮੁਹਿੰਮ ਤਹਿਤ ਅਤੇ ਮਿਸ਼ਨ ਇੱਕ ਜੱਜ ਇੱਕ ਰੁੱਖ ਤਹਿਤ ਇੱਕ-ਇੱਕ ਪੌਦਾ ਲਗਾਇਆ ਗਿਆ। ਇਹ ਪੌਦੇ ਜੱਜ ਸਹਿਬਾਨਾਂ ਦੇ ਨਵੇਂ ਰਿਹਾਇਸ਼ੀ ਖੇਤਰ ਵਿੱਚ ਵਿੱਚ ਲਗਾਏ ਗਏ।

ਇਸ ਮੌਕੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਗਿਆ ਕਿ ਪੂਰੇ ਪੰਜਾਬ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਅਸੀਂ ਆਪਣੇ ਵਾਤਾਵਰਨ ਨੂੰ ਸੁਰੱਖਿਅਤ ਅਤੇ ਵੱਧ ਤੋਂ ਵੱਧ ਸਾਫ ਸੁਥਰਾ ਰੱਖ ਸਕੀਏ। ਉਹਨਾਂ ਇਹ ਵੀ ਦੱਸਿਆ ਕਿ ਸਾਨੂੰ ਆਪਣੇ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ। ਇਸ ਪ੍ਰੋਗਰਾਮ ਦੌਰਾਨ ਪੌਦੇ ਲਗਾਉਣ ਮੌਕੇ ਸਮੂਹ ਜੱਜ ਸਹਿਬਾਨਾਂ ਵੱਲੋਂ ਵਚਨ ਲਿਆ ਗਿਆ ਕਿ ਕਾਨੂੰਨ ਦੇ ਰਖਵਾਲੇ ਅਤੇ ਨਿਆਂ ਦੇ ਰਖਵਾਲੇ ਹੋਣ ਦੇ ਨਾਤੇ, ਅਸੀਂ ਨਾ ਸਿਰਫ਼ ਲੋਕਾਂ ਦੇ ਅਧਿਕਾਰਾਂ, ਸਗੋਂ ਕੁਦਰਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣ ਦਾ ਪ੍ਰਣ ਕਰਦੇ ਹਾਂ। ਅੱਜ, ਇਸ ਰੁੱਖ ਨੂੰ ਲਗਾ ਕੇ, ਅਸੀਂ ਮਿੱਟੀ ਵਿੱਚ ਨਿਆਂ ਨੂੰ ਪਾਲਣ-ਪੋਸ਼ਣ ਕਰਨ ਦੀ ਵਚਨਬੱਧਤਾ ਨੂੰ ਉਭਾਰਦੇ ਹਾਂ। ਭਾਵ ਹਰਾ, ਨਿਰਪੱਖ ਅਤੇ ਸਥਾਈ। ਇਸ ਰੁੱਖ ਨੂੰ ਸਾਡੇ ਸਾਂਝੇ ਫਰਜ਼, ਏਕਤਾ ਅਤੇ ਧਰਤੀ ਪ੍ਰਤੀ ਸਾਡੇ ਵਾਅਦੇ ਦੇ ਜੀਵਤ ਪ੍ਰਤੀਕ ਵਜੋਂ ਵੱਧਣ ਦਿਓ।

ਇਸ ਪ੍ਰੋਗਰਾਮ ਦੌਰਾਨ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੁਆਰਾ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਅਤੇ ਸਕੂਲਾਂ ਵਿੱਚ ਬੂਟੇ ਲਗਾਏ ਜਾ ਰਹੇ ਹਨ ਅਤੇ ਨਾਲ ਹੀ ਸੈਮੀਨਾਰ ਲਾ ਕੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *