ਬਠਿੰਡਾ ਕੋਰਟ ਕੰਪਲੈਕਸ ਬਾਹਰ ਨੌਜਵਾਨ ਨੇ ਔਰਤ ਤੇ ਚਲਾਈਆਂ ਗੋਲੀਆਂ ਹੋਈ ਮੌਤ

ਪੰਜਾਬ

ਪੁਲਿਸ ਨੇ ਟਰੈਫਿਕ ਤੋਂ ਮਹਿਜ਼ ਪੰਜਾਹ ਗਜ਼ ਦੂਰੀ ਤੇ ਚੱਲੀ ਗੋਲੀ

ਪ੍ਰਤੱਖਦਰਸ਼ੀਆਂ ਦਾ ਕਹਿਣਾ ਲੜਕੀ ਨੇ ਲੜਕੇ ਦੇ ਪਹਿਲਾਂ ਮਾਰੇ ਥੱਪੜ ਫਿਰ ਲੜਕੇ ਨੇ ਚਲਾਈ ਗੋਲੀ

ਪੰਜਾਬ ਵਿੱਚ ਸ਼ਾਇਦ ਹੀ ਅਜਿਹਾ ਕੋਈ ਦਿਨ ਹੋਵੇਗਾ ਜਦੋਂ ਗੋਲੀ ਨਾ ਚੱਲੀ ਹੋਵੇ ਅੱਜ ਬਠਿੰਡਾ ਦੇ ਕੋਰਟ ਕੰਪਲੈਕਸ ਦੇ ਬਾਹਰ ਬੈਠੇ ਦੋ ਲੜਕੀਆਂ ਤੇ ਲੜਕੇ ਉੱਪਰ ਮੋਟਰਸਾਈਕਲ ਤੇ ਆਏ ਲੜਕੇ ਵੱਲੋਂ ਗੋਲੀ ਚਲਾ ਦਿੱਤੀ ਗੋਲੀ ਲੱਗਣ ਉਪਰੰਤ ਲੜਕੀ ਭੱਜ ਕੇ ਟ੍ਰੈਫਿਕ ਖੋਖੇ ਕੋਲ ਗਈ ਜਿੱਥੋਂ ਟ੍ਰੈਫਿਕ ਕਰਮਚਾਰੀਆਂ ਨੇ ਲੜਕੀ ਨੂੰ ਆਟੋ ਵਿਚ ਬੈਠੇ ਹਸਪਤਾਲ ਭੇਜ ਦਿੱਤਾ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਕੋਰਟ ਕੰਪਲੈਕਸ ਦੀ ਕੰਧ ਨਾਲ ਦੋ ਲੜਕੀਆਂ ਅਤੇ 1 ਲੜਕਾ ਬੈਠੇ ਸਨ ਇਸ ਦੌਰਾਣ ਹੀ ਸਿੱਖ ਮੋਟਰਸਾਈਕਲ ਸਵਾਰ ਨੌਜਵਾਨ ਆਇਆ ਅਤੇ ਉਸ ਵੱਲੋਂ ਲੜਕੀ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਪਰ ਇਸ ਦੌਰਾਨ ਲੜਕੀ ਵੱਲੋਂ ਉਸ ਦੇ ਥੱਪੜ ਮਾਰ ਦਿੱਤੇ ਗਏ ਲੜਕੇ ਵੱਲੋਂ ਉਸ ਸਮੇਂ ਲੜਕੀ ਉੱਪਰ ਗੋਲੀਆਂ ਚਲਾਈਆਂ ਗਈਆਂ
ਅਤੇ ਮੌਕੇ ਤੋਂ ਫਰਾਰ ਹੋ ਗਿਆ

ਉਧਰ ਘਟਨਾ ਦਾ ਪਤਾ ਚੱਲਦਾ ਹੈ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਡੀਐਸਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਫਰੋਲੇ ਜਾ ਰਹੇ ਹਨ

ਉਧਰ ਸਰਕਾਰੀ ਹੋਸਟਲ ਵਿਚਲੇ ਡਾਕਟਰ ਅਰਸ਼ਦ ਗੋਇਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਪਾਸ ਲੜਕੀ ਨੂੰ ਲਿਆਂਦਾ ਗਿਆ ਉਸ ਦੀ ਮੌਤ ਹੋ ਚੁੱਕੀ ਸੀ ਮੁੱਢਲੇ ਹਾਲਾਤਾਂ ਤੋਂ ਇਹ ਲਗਦਾ ਹੈ ਕੇ ਲੜਕੀ ਦੀ ਮੌਤ ਗੋਲੀ ਵੱਜਣ ਕਾਰਨ ਹੋਈ ਹੈ

Leave a Reply

Your email address will not be published. Required fields are marked *