ਸਰਕਲ ਪੁਰਾਣਾ ਸ਼ਾਲਾ ਤੋਂ ਦਰਜਨ ਦੇ ਕਰੀਬ ਮਸੀਹ ਭਾਈਚਾਰੇ ਦਾ ਯੂਥ ਆਪ ਚ ਸ਼ਾਮਿਲ।

ਗੁਰਦਾਸਪੁਰ ਪੰਜਾਬ ਮਾਝਾ

ਦੀਨਾਨਗਰ 20 ਦਸੰਬਰ (DamanPreet Singh )

ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਸਥਾਨਿਕ ਕਸਬੇ ਚ ਆਪ ਯੂਥ ਆਗੂ ਬਲਜੀਤ ਸਿੰਘ ਖਾਲਸਾ ਦੇ ਯਤਨਾਂ ਸਦਕਾ। ਲੱਵ ਅਤੇ ਸਾਜਨ ਮਸੀਹ ਦੇ ਸਾਂਝੇ ਪ੍ਰਬੰਧਾਂ ਹੇਠ ਹੋਈ । ਜਿਸ ਵਿੱਚ ਖਾਸ ਤੌਰ ਤੇ ਸਰਕਲ ਪੁਰਾਣਾ ਸ਼ਾਲਾ ਨਾਲ ਸਬੰਧਤ ਮਸੀਹ ਭਾਈਚਾਰੇ ਦੇ ਯੂਥ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਨ ਲਈ ਹਲਕਾ ਇੰਚਾਰਜ ਦੀਨਾਨਗਰ ਅਤੇ ਜਿਲ੍ਹਾ ਪ੍ਰਧਾਨ ਗੁਰਦਾਸਪੁਰ ਸ਼ਹਿਰੀ ਸ਼ਮਸ਼ੇਰ ਸਿੰਘ ਉਚੇਚੇ ਤੌਰ ਤੇ ਪੁੱਜੇ । ਜਿਸ ਦੌਰਾਨ ਮਸੀਹ ਭਾਈਚਾਰੇ ਦੇ ਯੂਥ ਨੂੰ ਸੰਬੋਧਨ ਕਰਦਿਆਂ ਜਿੱਥੇ ਸ਼ਮਸ਼ੇਰ ਸਿੰਘ ਵੱਲੋਂ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇਆਂ ਆਪ ਸਰਕਾਰ ਦੇ ਸਿਫਤਾਂ ਦੇ ਪੁਲ ਬੰਨ੍ਹੇ ਓਥੇ ਹੀ ਮਸੀਹ ਭਾਈਚਾਰੇ ਨਾਲ ਸੰਬੰਧਿਤ ਇੱਕ ਦਰਜਨ ਦੇ ਕਰੀਬ ਯੂਥ ਦੇ ਨੌਜਵਾਨਾਂ ਵੱਲੋਂ ਵੱਖ ਵਖ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਪ ਦੀ ਅਗਵਾਈ ਕਾਬੂਲੀ ਜਦੋਂ ਕਿ ਸ਼ਾਮਿਲ ਹੋਣ ਵਾਲਿਆਂ ਦਾ ਸ਼ਮਸ਼ੇਰ ਸਿੰਘ ਵਲੋਂ ਸਨਮਾਨ ਕੀਤਾ ਗਿਆ । ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਵਾਲਿਆਂ ਚ ਨਾਥੀਨੀਅਲ (ਲੱਵ) ਲਖਵਿੰਦਰ ਮਸੀਹ,ਸੁਲੇਮਾਨ,ਅਭੀ ਮਸੀਹ, ਰਸ਼ਪਾਲ ਮਸੀਹ
ਸੋਨੀ ਮਸੀਹ, ਜਸਪਾਲ ਮਸੀਹ, ਗੋਰਾ ਮਸੀਹ,
ਬਲਦੇਵ ਮਸੀ, ਪ੍ਰੇਮ ਮਸੀਹ,ਸਾਅਮੀਅਲ ਮਸੀਹ, ਆਦਿ ਹਾਜ਼ਰ ਸਨ । ਪਾਰਟੀ ਚ ਸ਼ਾਮਿਲ ਹੋਣ ਵਾਲੇ ਓਕਤ ਨੋਜਵਾਨਾਂ ਨੇ ਕਿਹਾ ਕਿ ਓਹ ਭਗਵੰਤ ਮਾਨ ਦੀਆਂ ਲੋਕ ਹਿੱਤੀ ਪਾਲਸੀਆਂ ਤੋਂ ਪ੍ਰਭਾਵਿਤ ਹੋਕੇ ਆਪ ਪਾਰਟੀ ਦੀ ਅਗਵਾਈ ਕਾਬੂਲ ਰਹੇ ਹਨ । ਸ਼ਮਸ਼ੇਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਵਾਲੇ ਹਰੇਕ ਵਿਅਕਤੀ ਦਾ ਪੂਰਾ ਮਾਨ ਸਤਿਕਾਰ ਕੀਤਾ ਜਾਵੇਗਾ।

ਫੋਟੋ ਕੈਪਸ਼ਨ – ਮਸੀਹ ਭਾਈਚਾਰੇ ਨਾਲ ਸੰਬੰਧਿਤ ਯੂਥ ਦੇ ਨੌਜਵਾਨ ਹਲਕਾ ਇੰਚਾਰਜ ਦੀ ਅਗਵਾਈ ਚ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਦੌਰਾਨ

Leave a Reply

Your email address will not be published. Required fields are marked *